ਕਰ ਲਈ ਤੇ ਜੈਲੇ ਨਾਲ ਕੈਲਾ ਰਲਾ ਦਿਤਾ।
ਫਿਰ ਨਰੈਣ ਸਿੰਘ ਦਾ ਪ੍ਰਚਾਰ ਰੁੱਖ ਬਦਲ ਗਿਆ।
"ਓਏ ਸਾਲ ਦੇ ਸਾਲ ਕਤੂਰੇ ਜੰਮੀ ਜਾਂਦੀ ਏ। ਇਹ ਕਿਹੜੇ ਮੁੱਲ ਬਣਨਗੇ।"
ਤੀਜੇ ਸਾਲ ਲਾਦੋ ਨੇ ਮੁਖਤਿਆਰੇ ਨੂੰ ਜਨਮ ਦਿਤਾ। ਜਰਨੈਲ ਅਤੇ ਕਰਨੈਲ ਦੇ ਜੰਮਣ ਤੇ ਸੁਰੈਣ ਸਿੰਘ ਨੇ ਬੜੀ ਖੁਸ਼ੀ ਕੀਤੀ। ਹਲਵਾਈ ਘਰ ਬਿਠਾ ਹਰ ਮੂੰਹ ਲੱਡੂ ਪਾਏ, ਘਰ ਘਰ ਭਾਜੀ ਭੇਜੀ ਪਰ ਤੀਜਾ ਪੁੱਤ ਮੁਖਤਿਆਰ ਜੰਮਣ ਤੇ ਕੋਈ ਖੁਸ਼ੀ ਨਾ ਕੀਤੀ। ਕਿਉਂ?
ਲਾਦੋ ਦਾ ਕਹਿਣਾ ਸੀ ਸੁੱਖ ਨਾਲ ਦੋ ਵੀਰਾਂ ਦੀ ਇਕ ਭੈਣ ਤਾਂ ਹੋਣੀ ਚਾਹੀਦੀ ਸੀ ਜੇ ਕੁੜੀ ਹੁੰਦੀ ਤਾਂ ਭਰਵੀਂ ਖੁਸ਼ੀ ਕਰਦੇ। ਪਰ ਗੱਲ ਉਨ੍ਹਾਂ ਦੀ ਭਾਵਨਾ ਦੇ ਉਲਟ ਹੋਈ। ਮੁਖਤਿਆਰ ਦੇ ਪੈਦਾ ਹੋਣ ਪਿਛੋਂ ਹੀ ਸੁਰੈਣ ਕਿਸੇ ਨਾ ਮੁਰਾਦ ਬਿਮਾਰੀ ਦਾ ਸ਼ਿਕਾਰ ਹੋ ਗਿਆ ਤੇ ਬੀਮਾਰੀ ਉਹਨੂੰ ਅੰਦਰੋਂ ਅੰਦਰ ਖਾਂਦੀ ਰਹੀ। ਕੋਈ ਦਵਾਈ, ਕੋਈ ਇਲਾਜ ਕਾਰਗਰ ਸਾਬਤ ਨਾ ਹੋਇਆ ਤੇ ਸੁਰੈਣ ਨਿੱਕਾ ਜਿਹਾ ਪਰਿਵਾਰ ਬੇਸਹਾਰਾ ਛੱਡ ਪਰਲੋਕ ਸੁਧਾਰ ਗਿਆ।
ਸਮੁੱਚੀ ਕਬੀਲਦਾਰੀ ਦਾ ਬੋਝ ਲਾਦੋ ਤੇ ਆ ਪਿਆ। ਚਲੋ ਸੁੱਖ ਵਿਚ ਨਾ ਸਹੀ, ਦੁੱਖ ਵਿਚ ਤਾਂ ਅਫਸੋਸ ਕਰਨ ਜਾਣਾ ਹੀ ਚਾਹੀਦਾ ਏ-ਲੋਕ ਲਾਜੋਂ ਸੁਰੈਣ ਤੇ ਨਿਹਾਲੀ ਵੀ ਗਏ, ਪਰ ਅਜੇ ਸਿਵਾ ਠੰਡਾ ਵੀ ਨਹੀਂ ਹੋਇਆ ਸੀ, ਨਰੈਣ ਨੇ ਨਵਾਂ ਗੋਲਾ ਦਾਗ ਦਿੱਤਾ, ਉਹ ਭਾਈ, ਕੋਈ ਕਾਰਾ ਤਾਂ ਕਰਨਾ ਹੀ ਸੀ। ਕੁਦੇਸਣ ਖਾ ਗਈ, ਜਵਾਨ ਨੂੰ।
ਲਾਦੇ ਦੇ ਸਿਰ ਤੇ ਕਬੀਲਦਾਰੀ ਦਾ ਤਕੜਾ ਬੋਝ ਆ ਪਿਆ ਸੀ, ਪਰ ਉਦੋਂ ਤੱਕ ਲਾਦੇ ਨੇ ਹਰ ਘਰ ਵਿੱਚ ਸਤਿਕਾਰ ਪੈਦਾ ਕਰ ਲਿਆ ਸੀ। ਹਰ ਇਕ ਦੀ ਹਮਦਰਦੀ ਉਹਦੇ ਨਾਲ ਸੀ ਕਿਉਂਕਿ ਹਰ ਇਕ ਦੀ ਹਮਦਰਦ ਲੋਦੇ, ਹਰ ਦੁਖਾ ਦੇ ਦੁੱਖ ਦੀ ਭਾਈਵਾਲ ਲਾਦੋ, ਹਰ ਇਕ ਦੀ ਮਦਦਗਾਰ ਲਾਦੋ, ਹਰ ਇਕ ਦਾ ਰੂਹਾਨੀ ਰਿਸ਼ਤੇਦਾਰ ਤਾਈ ਲਾਦੋ, ਚਾਚੀ ਲਾਦੋ, ਮਾਸੀ ਲਾਦੋ, ਭੈਣ ਲਾਦੋ, ਭੂਆ
172