ਪੰਨਾ:ਪੱਕੀ ਵੰਡ.pdf/207

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਗੈਸਾਂ ਦੀ ਤਿੱਖੀ ਲੋ ਵਿਚ ਫੁੱਲਾਂ ਤੇ ਕੱਟਵੇਂ ਕਾਗਜ਼ਾਂ ਦੀਆਂ ਝੰਡੀਆਂ ਨਾਲ ਸ਼ਿੰਗਾਰੀ ਵੇਦੀ ਵਿਚ ਓਮ ਸੁਹਾ ਦਾ ਜਾਪ ਸ਼ੁਰੂ ਹੋਇਆ। ਫੇਰੇ ਹੋ ਗਏ। ਗਿਆਨੋ ਨੇ ਘੁੰਗਟ ਦੀ ਝੀਥ ਵਿਚੋਂ ਚੰਨ ਵਰਗਾ ਸੁਣੱਖਾ ਦੁੱਲਾ ਵੇਖਿਆ ਤਾਂ ਗੁਲਾਬ ਵਾਗ ਖਿੜ ਗਈ। ਵਸਾਵਾ ਮੱਲ ਲੱਧਾ ਮੱਲ ਨੂੰ ਜੱਫੀ ਪਾਕੇ ਮਿਲਿਆ।

ਵਸਾਵਾ ਮੱਲ ਨੇ ਗਿਆਨੇਂ ਦੇ ਸਿਰ ਤੇ ਪਿਆਰ ਦੇਂਦਿਆਂ ਕਿਹਾ, "ਮੇਰੀ ਝੱਲੀ ਧੀ, ਵੇਖ ਖਾਂ ਚੰਦ ਤੋਂ ਭੀ ਸੋਹਣਾ ਦੁੱਲਾ ਲੱਭਿਆ ਤੇਰੇ ਲਈ।"

ਅਗਲੇ ਦਿਨ ਦੁਪਹਿਰ ਦੀ ਰੋਟੀ ਪਿਛੋਂ ਬਰਾਤ ਵਿਦਾ ਹੋਈ। ਪਰ ਪਿੰਡ ਤੋਂ ਬਾਹਰ ਬੇਲੀ ਰਾਮ ਦਾ ਵੱਡਾ ਮੁੰਡਾ ਤੇ ਕੁਝ ਬੰਦੇ ਖਲੋਤੇ ਹੋਏ ਸਨ। "ਸ਼ਾਹ ਜੀ, ਬੇਲੀ ਰਾਮ ਨੇ ਸੁਨੇਹਾ ਘੱਲਿਆ ਏ, ਅੱਜ ਰਾਤ ਦੀ ਰੋਟੀ ਸਾਡੇ ਘਰ। ਉਹਨਾਂ ਕਿਹਾ ਹੈ ਕਿ ਲੱਧਾ ਰਾਮ ਦੇ ਮੁੰਡੇ ਦਾ ਵਿਆਹ ਹੋਵੇ ਤੇ ਰੋਟੀ ਅਸੀਂ ਨਾ ਦੇਈਏ।"

ਅਤੇ ਲੱਧਾ ਰਾਮ ਨੇ ਰੋਟੀ ਮੰਨ ਲਈ। ਗੋਲੀ ਕਿਹਦੀ ਤੇ ਗੈਹਣੇ ਕਿਹਦੇ। ਅਤੇ ਲੱਧਾ ਰਾਮ ਨੇ ਡੋਲੀ ਸਣੇ ਬਰਾਤ ਰਾਤ ਦੀ ਰੋਟੀ ਵਾਸਤੇ ਬੇਲੀ ਰਾਮ ਦੇ ਪਿੰਡ ਨੂੰ ਮੋੜ ਦਿੱਤੀ। ਸਾਰਾ ਕੰਮ ਠੀਕ ਸੁਚੱਜੇ ਢੰਗ ਨਾਲ ਨੇਪਰੇ ਚੜ ਗਿਆ ਕਿ ਚੌਥੇ ਪਹਿਰ ਸਕੂਲੀ ਮੁੰਡਿਆਂ ਗੱਲ ਕੱਢ ਦਿੱਤੀ ਬਈ ਸੱਚੇ ਪ੍ਰੇਮੀਆਂ ਨੂੰ ਮਿਲਣ ਬਾਲਕੇ ਰੱਬ ਵੀ ਸਬੱਬ ਬਣਾ ਦੇਂਦਾ ਏ। ਵਾਹ ਵਈ ਵਾਹ! ਲੱਧਾ ਮੱਲ ਜਿੰਨਾ ਭਲਾ ਲੈਂਦਾ ਸੀ ਉਨਾ ਹੀ ਚੰਗਾ ਨਿਕਲਿਆ। ਦੋ ਤੜਪਦੇ ਦਿਲ ਆਪਸ ਵਿਚ ਮਿਲਾ ਦਿੱਤੇ।

ਗੱਲ ਸੁਣਕੇ ਵਸਾਵਾ ਮੱਲ ਦੇ ਹੱਥਾਂ ਦੇ ਤੋਤੇ ਉਡ ਗਏ। "ਇਹ ਕਿਵੇਂ? ਮੁੰਡਾ ਮੰਗਿਆ ਲੱਧਾ ਰਾਮ ਦਾ ਤੇ ਵਿਆਹਿਆ ਉਸ ਬੇਲੀ ਰਾਮ ਦਾ।" ਕੁਝ ਮੇਲ ਤੇ ਕੁਝ ਪਿੰਡ ਦੇ ਬੰਦੇ ਜੋੜ ਵਸਾਵਾ ਮੱਲ ਬੇਲੀ ਰਾਮ ਦੇ ਪਿੰਡ ਗਿਆ ਜਿਥੇ ਬਰਾਤ ਅਟਕੀ ਹੋਈ ਸੀ। ਉਹ ਲੱਧਾ ਮੱਲ ਨੂੰ ਮਿਲਿਆ ਤੇ ਕਿਹਾ, "ਸ਼ਾਹ ਜੀ, ਕੋਈ ਗੱਲ ਗਲਤ ਹੋਈ ਸੁਣੀਂਦੀ ਏ।"

ਲੱਧਾ ਮੱਲ ਬੜਾ ਹੌਂਸਲੇ ਵਾਲਾ ਤੇ ਖਿਲਾੜੀ ਬੰਦਾ ਸੀ ਉਸ ਆਦਰ ਨਾਲ ਕੋਲ ਬਠਾ ਕੇ ਕਿਹਾ, "ਵਸਾਵਾ ਮੱਲ, ਤੈਨੂੰ ਕਿਹਾ ਸੀ ਆ ਕੇ ਮੁੰਡਾ ਵੇਖ ਲੈ।

207