ਪੰਨਾ:ਪੱਕੀ ਵੰਡ.pdf/5

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਕੁਝ ਆਪਣੇ ਬਾਰੇ

ਮੇਰਾ ਜਨਮ ਜਿਲਾ ਗੁਜਰਾਂ ਵਾਲੇ ਦੇ ਪਿੰਡ ਜੋਖੀਆਂ ਵਿਚ ਸੱਤ ਪੋਹ ਯਾਨੀ ਦਸੰਬਰ 1929 ਵਿਚ ਹੋਇਆ। ਮੇਰੀ ਮਾਤਾ ਦਾ ਨਾਂ ਭਗਵਾਨ ਦੇਵੀ ਸੀ ਅਤੇ ਪਿਤਾ ਦਾ ਨਾਂ ਜੋਧ ਸਿੰਘ। ਸਾਡੇ ਪਿੰਡ ਨੂੰ ਥਾਣਾ ਅਹਿਮਦ ਨਗਰ, ਤਹਿਸੀਲ ਵਜੀਰਾਂ ਆਬਦ ਅਤੇ ਡਾਕਘਰ ਅਕਾਲਗੜ੍ਹ ਲਗਦਾ ਸੀ। ਸਾਡਾ ਘਰ ਸਾਊ ਸੁਲਝਿਆ ਅਤੇ ਜੁੜਵਾਂ ਪਰਿਵਾਰ ਸੀ। ਜੀਵਨ ਮੇਰਾ ਪਤਝੜ ਦੇ ਪੰਛੀ ਵਾਂਗ ਹੀ ਗੁਜਰਿਆ। ਪਿੰਡ ਵਿਚ ਚੌਥੀ ਤਕ ਦਾ ਸਕੂਲ ਸੀ ਪਰ ਪਿੰਡ ਵਿਚ ਸਦਾ ਖਿਚਾਅ ਹੋਣ ਕਰਕੇ ਮੈਂ ਆਸੇ ਪਾਸੇ ਦੇ ਸਕੂਲਾਂ ਵਿਚੋਂ, ਕਦੇ ਮਾਹੌਲ ਸ਼ਾਂਤ ਹੋਣ ਤੇ ਪਿੰਡ ਦੇ ਸਕੂਲ ਤੋਂ ਮਸਾਂ ਚੌਥੀ ਪਾਸ ਕਰ, ਇਕ ਸਾਲ ਮਾਰਕੇ ਢਾਈ ਕੋਹ ਦੂਰ ਪਿੰਡ ਵਰਪਾਲਾਂ ਦੇ ਸਕੂਲ ਵਿੱਚ ਦਾਖਲ ਹੋਇਆ। ਪੰਜਵੀਂ ਪਾਸ ਕਰ ਛੇਵੀਂ ਵਿਚ ਦਾਖਲਾ ਲਿਆ।

ਸੋਲਾਂ ਸਾਲ ਦੀ ਉਮਰ ਸੀ ਕਿ ਮੇਰੇ ਦਿਲ ਨੇ ਪਹਿਲੀ ਚੋਟ ਖਾਧੀ ਅਤੇ ਮੈਂ ਛੇਵੀਂ ਦਾ ਇਮਤਿਹਾਨ ਨਾ ਦੇ ਸਕਿਆ। ਮਾਸਟਰਾਂ ਦੇ ਅਤੇ ਘਰਦਿਆਂ ਦੇ ਜ਼ੋਰ ਦੇਣ ਤੇ ਵੀ ਮੈਂ ਸਕੂਲ ਵੱਲ ਮੂੰਹ ਨਾ ਕਰ ਸਕਿਆ। ਮੇਰਾ ਸੂਖਮ ਦਿਲ ਮਧੋਲਿਆ ਗਿਆ ਸੀ ਅਤੇ ਖਾਨਦਾਨ ਵਾਲੇ ਉਸ ਪੀੜ ਨੂੰ ਨਾ ਪੜ੍ਹ ਸਕੇ ਨਾ ਹੀ ਮਹਿਸੂਸ ਕਰ ਸਕੇ ਜਿਸਨੇ ਮੈਨੂੰ ਮਿੱਧ ਕੇ ਰੱਖ ਦਿੱਤਾ। ਫਿਰ ਸਤਾਰਾਂ ਸਾਲ ਦੀ ਉਮਰ ਵਿਚ ਇਕ ਹੋਰ ਸੱਟ ਅਤੇ ਸਾਢੇ ਸਤਰਾਂ ਸਾਲ ਦੀ ਉਮਰ ਵਿੱਚ ਪੂਰੇ ਪਰਿਵਾਰ ਨੂੰ ਘਾਤਕ ਸੱਟ ਯਾਨੀ ਦੇਸ਼ ਦੀ ਵੰਡ ਅਤੇ ਮੋਤ ਦਾ ਤਾਂਡਵ ਨਾਚ ਅਤੇ ਅਸੀਂ ਪੰਦਰਾਂ ਸੋਲਾਂ ਜੀਆਂ ਵਿਚੋਂ ਛੇ ਜੀਅ ਹੀ ਬੱਚ ਕੇ ਖਿੱਚੀ ਲਕੀਰ ਟੱਪ ਸਕੇ। ਬਾਕੀ ਪਰਿਵਾਰ ਇਸ ਫਿਰਕੂ ਜਨੂੰਨੀ ਦੈਂਤ ਦੀ ਭੇਟ ਚੜ੍ਹ ਗਿਆ।

ਫਿਰ ਤਿੰਨ ਚਾਰ ਸਾਲ ਦਰ-ਦਰ, ਥਾਂ-ਥਾਂ ਭਟਕੇ ਰੋਟੀ ਕੁਲੀ ਅਤੇ ਜੁਲੀ ਲਈ। ਮੇਰਾ ਚੋਟ ਖਾਧਾ, ਛਿੱਲਿਆ ਪੁੱਛਿਆ ਮਨ ਘਰਦਿਆਂ ਦੇ ਨਾਲ ਨਾ ਰਹਿ ਸਕਿਆ ਅਤੇ ਮੈਂ ਆਵਾਮੀ ਯੂਨੀਵਰਸਿਟੀ ਵਿਚ ਦਾਖਲਾ ਲੈ ਲਿਆ ਜਿਥੋਂ ਬਹੁਤ ਕੁਝ ਸਿੱਖਣ ਲਈ ਮਿਲਿਆ ਅਤੇ ਫਿਰ ਮੈਂ ਛੇਤੀ ਹੀ ਸਟੇਜ ਤੇ ਆ ਗਿਆ। ਪੂਰੇ ਇੱਕੀ

5