ਸਮੱਗਰੀ 'ਤੇ ਜਾਓ

ਪੰਨਾ:ਪੱਕੀ ਵੰਡ.pdf/69

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਉਹ ਕਦੀ ਘਰ ਤੋਂ ਵਾੜੇ ਦੀ ਹੱਦ ਤੱਕ ਵੀ ਨਹੀਂ ਸੀ ਟੱਪੀ। ਉਹਦਾ ਪਾਲਣ ਪੋਸ਼ਣ ਸਭ ਹਵੇਲੀ ਦੇ ਅੰਦਰ ਹੀ ਹੋਇਆ ਸੀ।

ਦੋਵੇਂ ਸਹੇਲੀਆਂ ਤੁਰ ਪਈਆਂ। ਪਿੰਡ ਤੋਂ ਦੂਰ ਖੇਤਾਂ ਤੋਂ ਅੱਗੇ ਰੋਹੀ ਵਿਚ ਸੇਮ ਨਾਲੀ ਦੇ ਕੰਢੇ ਜੰਡ ਕਿੱਕਰਾਂ ਅਤੇ ਵਣ ਛਿਛਰੇ ਦੀਆਂ ਪਾਲਾਂ ਵਿਚ ਭੇਡਾਂ ਧੁੱਪ ਤੋਂ ਬਚਣ ਲਈ ਸਿਰ ਲੁਕਾਈ ਹੱਕ ਰਹੀਆਂ ਸਨ ਅਤੇ ਪੀਰਾ ਕਾਂਬੇ ਦੇ ਤਾਪ ਨਾਲ ਸੇਮ ਨਾਲੀ ਦੇ ਕੰਢੇ ਪਿਆ ਹੁੰਘ ਰਿਹਾ ਸੀ। ਰੋਟੀ ਉਸ ਕੀ ਖਾਣੀ ਸੀ।

"ਬੇਟੀ, ਤੁਸੀਂ ਕਿਉਂ ਏਨੀ ਖੇਚਲ ਕੀਤੀ ਏਨੀ ਧੁੱਪ ਵਿਚ।"

ਸ਼ੈਹਨਾਜ਼ ਨੇ ਕਿਹਾ, "ਬਾਬਾ ਤੁਸੀਂ ਘਰ ਜਾਉ, ਕੋਈ ਦਵਾਈ ਬੂਟੀ ਲਉ ਅਸੀਂ ਇੱਜੜ ਸੰਭਾਲਾਗੀਆਂ।"

"ਨਹੀਂ ਪੁਤਰ, ਵਜ਼ੀਰੇ ਨੇ ਅੱਜ ਆ ਹੀ ਜਾਣਾ ਸੀ, ਸਾਇਦ ਬਿੰਦ ਝੱਟ ਨੂੰ ਆ ਜਾਏ, ਤੁਸੀਂ ਘਰ ਜਾਉ।"

ਪਰ ਦੋਹਾਂ ਦੇ ਕਹਿਣ ਕਹਾਣ ਤੇ ਉਹ ਘਰ ਚਲਾ ਗਿਆ।

ਭੇਡਾਂ ਦਾ ਇਕ ਤਰੰਡਾ ਛਾਂ ਹੇਠੋਂ ਨਿਕਲ ਕੇ ਖੇਤ ਨੂੰ ਹੋ ਤੁਰਿਆ। ਉਹਨਾਂ ਭੇਡਾਂ ਮੌੜ ਕੇ ਫਿਰ ਝਾੜਾਂ ਵਲ ਕਰ ਦਿੱਤੀਆਂ ਅਤੇ ਆਪ ਖੇਤਾਂ ਕੋਲ ਵੱਡੀ ਬੇਰੀ ਦੀ ਠੰਡੀ ਛਾਂ ਹੇਠ ਆ ਬੈਠੀਆਂ। ਕੜਕਦੀ ਧੁੱਪ ਤੇ ਸਿਖਰ ਸੂਰਜ ਪਰ ਬੇਰੀ ਦੀ ਠੰਡੀ ਛਾਂ ਅਤੇ ਹਰੇ ਕੂਲੇ ਘਾਹ ਤੇ ਸ਼ੈਹਨਾਜ਼ ਲੇਟ ਗਈ। ਪਤਾ ਨਹੀਂ ਕਦੋਂ ਨੀਂਦ ਦੇਵੀ ਦੀ ਗੋਦ ਚਲੀ ਗਈ ਅਤੇ ਨੀਂਦ ਦੇਵੀ ਨੇ ਲੋਰੀ ਦੇ ਸੁਲਾ ਦਿੱਤੀ। ਰਸ਼ੀਦਾਂ ਉੱਠੀ ਅਤੇ ਖੇਤ ਵਲ ਆਉਂਦੀਆਂ ਕੁਝ ਭੇਡਾਂ ਵਲ ਕੇ ਫਿਰ ਸੇਮ ਵਲ ਲੈ ਗਈ। ਗਰਮੀ ਅਤੇ ਪਿਆਸ ਅਤੇ ਸੇਮ ਨਾਲੀ ਦਾ ਕੁੰਗੂ ਪਾਣੀ। ਹੱਥ ਪਾਣੀ ਵਿਚ ਪਾਇਆ, ਪਾਣੀ ਉਛਾਲਿਆ ਮੁੰਹ ਤੇ ਪਾਇਆ, ਮੂੰਹ ਧੋਤਾ, ਪੈਰ ਧੋਤੇ ਅਤੇ ਪਾਣੀ ਵਿਚ ਅਠਖੇਲੀਆਂ ਕਰਦੀਆਂ ਮੱਛੀਆਂ ਦੇ ਧਿਆਨ ਲਗ ਗਈ। ਕਦੋਂ ਇਕ ਰੰਗਾ ਭੇਡਾਂ ਦਾ ਫਿਰ ਖੇਤ ਵਲ ਜਾ ਵੜਿਆ ਉਹਨੂੰ ਕੋਈ ਪਤਾ ਨਹੀਂ।

ਸ਼ਹਿਰ ਵਲੋਂ ਪੜ੍ਹ ਕੇ ਆ ਰਹੇ ਸਲੀਮ ਨੇ ਖੇਤ ਪੈਦੀਆਂ ਭੇਡਾਂ ਦਰੋਂ ਦੇਖੀਆਂ, ਤਿੱਖੇ ਪੈਰੀਂ ਖੇਤ ਵਲ ਆਇਆ, ਭੇਡਾਂ ਕੱਢੀਆਂ ਤੇ ਸੇਮ ਦੇ ਝਾੜਾਂ ਵਲ

69