ਪੰਨਾ:ਪੱਥਰ ਬੋਲ ਪਏ.pdf/32

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸੰਦੇਸ਼

ਓ! ਢੱਲਦੇ ਪਰਛਾਵੇਂ

ਹੂੰਝ ਕੇ ਲੈ ਜਾ ਮਾਨਵਤਾ ਦੇ
ਕਾਲੇ ਸ਼ਾਹ ਹਨੇਰੇ।
ਨਵੀਂ ਸੰਸਕ੍ਰਿਤੀ ਨਵੀਂ ਸਭਿਤਾ
ਪਸਰਨ ਨਵੇਂ ਸਵੇਰੇ।
ਨਵੀਂ ਜਹੀ ਪਹੁ ਫੁੱਟੇ ਪੂਰਬੋਂ
ਸਭ ਨੂੰ ਲਗੇ ਸੁਖਾਵੀਂ,
ਦੇ ਸੰਦੇਸ਼ਾ ਜਾ ਪੂਰਬ ਨੂੰ
ਆਖੀਂ "ਛੇਤੀ ਜਾਵੇਂ–"
ਓ! ਢਲਦੇ ਪਰਛਾਵੇਂ।

३२