ਪੰਨਾ:ਪੱਥਰ ਬੋਲ ਪਏ.pdf/33

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਹੂੰਝ ਕੇ ਲੈ ਜਾਂ ਮਾਨਵਤਾ ਦੇ
ਗਗਨੋ ਬਦਲੀ ਕਾਲੀ।

ਥਾਂ ਇਸ ਦੀ ਕੋਈ ਆਣ ਖਲੇਰੇ
ਭਰ ਕੇਸਰ ਦੀ ਥਾਲੀ।

ਨਾ ਕੋਈ ਆਖੇ ਵਾਰਸ ਸ਼ਾਹ ਨੂੰ
"ਕਬਰਾਂ ਵਿਚੋਂ ਬੋਲ"

ਦੇ ਸੰਦੇਸ਼ਾ ਜਾ ਹੁਣ ਛੇਤੀ
ਕਿੱਧਰੇ ਢਿਲ ਨਾ ਲਾਵੇਂ-
ਓ! ਢਲਦੇ ਪਰਛਾਵੇਂ।


ਹੂੰਝ ਕੇ ਲੈ ਜਾ ਮਾਨਵਤਾ ਦੇ
ਕੋਹੜ ਜਗਤ ਤੋਂ ਸਾਰੇ।

ਨਾ ਕੋਈ ਰਹੇ ਕਾਰੂ ਦਾ ਸਾਥੀ
ਨਾ ਕੋਈ ਭੁੱਬਾਂ ਮਾਰੇ।

ਹਰ ਥਾਂ ਨਾਜ਼ਕ, ਸੋਹਲ ਫੁੱਲਾਂ ਤੇ

੩੩