ਪੰਨਾ:ਪੱਥਰ ਬੋਲ ਪਏ.pdf/43

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਹਰ ਕਿਸੇ ਨੂੰ ਜੀਣ ਦੀ ਹੁਣ
ਆਸ ਬਝਦੀ ਜਾ ਰਹੀ ਏ-
ਰਾਤ ਲੰਘਦੀ ਜਾ ਰਹੀ ਏ।

ਹੁਣ ਫੁੱਟੇ ਗੀ ਚੜਦਿਉਂ
ਸੋਹਣੀ ਸੁੱਖਾਵੀਂ ਇਕ ਸਵੇਰ।
ਹੁਣ ਮਿਟੇ ਗਾ ਦੇਸ਼ ਚੋਂ
ਭੁੱਖ ਨੰਗ ਦਾ ਛਾਇਆ ਹਨੇਰ।
ਹਰ ਕਮੀ ਦੇ ਕਦਮ ਚੋਂ ਹੁਣ
ਭਾਅ ਫੁੱਟਦੀ ਜਾ ਰਹੀ ਏ-
ਰਾਤ ਲੰਘਦੀ ਜਾ ਰਹੀ ਏ।

੪੩