ਪੰਨਾ:ਪੱਥਰ ਬੋਲ ਪਏ.pdf/42

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਰਾਤ ਲੰਘਦੀ ਜਾ ਰਹੀ ਏ

ਦੁੱਖਾਂ ਦਾ ਸੂਰਜ ਸੀ ਜੋ
ਡੁਬਦੇ 'ਚ ਢਲਦਾ ਹੈ ਪਿਆ।
ਨ੍ਹੇਰਿਆਂ ਰਾਹਾਂ 'ਚ ਹੁਣ ਇਕ
ਦੀਪ ਬਲਦਾ ਹੈ ਪਿਆ।
ਆਸ ਦੀ ਡੋਰੀ ਲਮਕਦੀ
ਹੀ ਲਮਕਦੀ ਜਾ ਰਹੀ ਏ
ਰਾਤ ਲੰਘਦੀ ਜਾ ਰਹੀ ਏ।

ਹੁਣ ਨਹੀਂ ਰਹਿਣੇ ਕਿਸੇ ਦੇ
ਕੋਲ ਦੋਲਤ ਦੇ ਅੰਬਾਰ
ਹੁਣ ਨਹੀਂ ਰਹਿਣੇ ਨੇ ਭੁੱਖੇ
ਹੁਣ ਨਹੀਂ ਰਹਿਣੇ ਬੇ-ਕਾਰ।

੪੨