ਪੰਨਾ:ਪੱਥਰ ਬੋਲ ਪਏ.pdf/70

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਯਾਦ

ਯਾਦ ਤੇਰੀ ਇਸ ਤਰ੍ਹਾਂ ਨੈਣਾਂ 'ਚ ਮੇਰੇ ਜਾਗਦੀ
ਜਿਸ ਤਰ੍ਹਾਂ
ਸ਼ਬਨਮ ਦਿਆਂ ਦੋ ਕਤਰਿਆਂ ਲਈ
ਮੂੰਹ ਅੱਡੀ ਰਾਤ ਸਾਰੀ
ਕੰਵਲ ਦੀਆਂ ਪਤੀਆਂ।

ਯਾਦ ਤੇਰੀ ਇਸ ਤਰ੍ਹਾਂ ਨੈਣਾਂ ’ਚ ਮੇਰੇ ਜਾਗਦੀ
ਜਿਸ ਤਰ੍ਹਾਂ
ਕਲੀਆਂ ਦੇ ਗੁੱਛੇ ਰਵੀ ਦੀਆਂ ਕਿਰਨਾਂ ਲਈ
ਸ੍ਹਾਹਮਣੀ ਢੱਕੀ ਦੇ ਵਲ
ਅਡੀਆਂ ਚੁਕ ਚੁਕ ਝਾਕਦੇ।

ਯਾਦ ਤੇਰੀ ਇਸ ਤਰ੍ਹਾਂ ਨੈਣਾਂ ’ਚ ਮੇਰੇ ਜਾਗਦੀ
ਜਿਸ ਤਰ੍ਹਾਂ
ਸਾਗਰ ਦੀ ਹਿੱਕ ਤੇ ਸਿਪ ਕੋਈ ਇਕ ਬੂੰਦ ਲਈ
ਮੂੰਹ ਅੱਡੀ ਉਮਰ ਸਾਰੀ
ਅੱਥਰੂ ਰਹੇ ਕੇਰਦੀ।

੭੦