ਪੰਨਾ:ਪੱਥਰ ਬੋਲ ਪਏ.pdf/94

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਲੱਖਾਂ ਕਰੋੜ ਜੁਗ
ਬੀਤ ਗਏ ਬੀਤ ਰਹੇ
ਸਮਾਂ ਹੰਢ ਲਥਾ
ਪੂਰਾਂ ਦੇ ਪੂਰ ਕਈ
ਆਏ ਅਤੇ ਚਲੇ ਗਏ।

ਕਵੀ ਟੈਗੋਰ ਅਤੇ
ਕਾਲੀ ਦਾਸ ਸਮੇਂ ਖਾਧੇ
ਵਾਰਸ, ਬੁਲੇਸ਼ਾਹ ਤੇ ਫਰੀਦ ਜਹੇ
ਹਾਰ ਲਥੇ ਥੱਕ ਲਥੇ
ਕਰ ਕਰ ਉਪਾਸ਼ਨਾ।

ਬੁੱਧ ਨੂੰ ਗਿਆਨ ਹੋਇਆ
ਜੰਗਲਾਂ ਦੇ ਵਿਚ ਜਾ ਕੇ
ਘਰ ਬਾਹਰ
ਰਾਜ ਪਾਟ
ਇਸਤਰੀ ਤੇ ਸੁਖ ਛੱਡੇ
ਦਰ ਦੇਰ ਖ਼ਾਕ ਛਾਣੀ
ਤੱਪ ਕੀਤਾ
ਜੱਪ ਕੀਤਾ
ਪਾਇਆ ਨਿਰਵਾਣ ਅੰਤ

੯੪