ਪੰਨਾ:ਫ਼ਰਾਂਸ ਦੀਆਂ ਰਾਤਾਂ.pdf/104

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਦੇ ਮਾਪੇ ਅੱਜ ਬੀ ਹਫ਼ਤਾ ਪਹਿਲਾਂ ਤਿਆਗ ਗਏ ਸਨ, ਉਸ ਕੋਠੀ ਨੂੰ ਆਪਣੀਆਂ ਅੱਖਾਂ ਨਾਲ ਉਜੜਿਆ ਵੇਖ ਲੀਨਾ ਵੀ ਖੁਲੇ ਫਾਟਕ ਵਿਚੋਂ ਬਾਹਰ ਨਿਕਲ ਗਈ । ਅਸੀਂ ਵੀ ਨੇ ਆਪਣੇ ਕੈਂਪ ਨੂੰ ਮੁੜ ਪਏ, ਕਿਉਂ ਜੁ ਸ਼ਹਿਰ ਦੀ ਸੈਰ ਦਾ ਵੇਲਾ ਮੁਕ ਦੁਕਿਆ ਸੀ । ਜਿਥੇ ਮੇਰੇ ਹਿਰਦੇ ਵਿਚ ਖੁਸ਼ੀ ਦੀਆਂ ਲਹਿਰਾਂ ਠਾਠਾਂ ਮਾਰਦੀਆਂ ਸਨ: ਉਥੇ ਉਹ ਦੋਵੇਂ ਸਿਪਾਹੀ ਨਿਰਾਸ ਸਨ:

ਸਰਦਾਰ ਜੀ ! ਤੁਮ ਨੇ ਸੁਸਰੀ ਕੋ ਛੁੜਾ ਆ, ਅਬ ਜਾਇਗੀ ਕਹਾਂ, ਕਹੀਂ ਔਰ ਜਾ ਫੇਸਗੀ ।

ਆਪ ਕੀ ਮਿਹਰਬਾਨੀ, ਉਸ ਦੀ ਕਿਸਮਤ |'

ਹਲੀਨਾ ਦੂਰ ਜਾ ਚੁਕੀ ਸੀ, ਉਹ ਸ ਗਤਗੀਨ ਦੀ ਹਰਨੀ ਵਾਂਗ ਕਈ ਵਾਰੀ ਪਿਛੇ ਮੁੜ ਮੁੜ ਕੇ ਵੀ ਵੇਖ ਲੈਂਦੀ ਸੀ । ਦੂਜੀ ਵਾਰੀ ਕਿਵੇਂ ਅਤੇ ਕਿੱਥੇ ਮਿਲੀ-- ਯਸੂ ਦੀ ਕਹਾਣੀ ਵਿਚ ਪੜੋ ।

-੧੦੬