ਪੰਨਾ:ਫ਼ਰਾਂਸ ਦੀਆਂ ਰਾਤਾਂ.pdf/140

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪਿੰਡ ਦਾ ਖੂਹ ਤੇ ਤਾਲਾਬ, ਸਾਲੀਆਂ ਤੇ ਸਾਲੇਹਾਰਾਂ ਦੇ ਭੰਡਾਰ ਚੇਤੇ ਰਹੇ ਸਨ । ਉਹ ਖ਼ਿਆਲ ਕਰ ਰਹੇ ਸਨ ਸਾਡੀਆਂ ਪਤਨੀਆਂ ਦੇ ਜੋਬਨ ਵੀ ਖੂਹਾਂ ਤਲਾਵਾਂ ਉਪਰ ਜਾਂਦੀਆਂ ਨੌਜਵਾਨ ਮੁਟਿਆਰਾਂ ਨੂੰ ਕਈ ਨੌਜਵਾਨ ਅੱਖਾਂ ਵਿਚੋਂ ਲੰਘਣਾ ਪੈਦਾ ਹੋਣਾ ਹੈ, ਜੋਬਨ ਅਤੇ ਸੁੰਦਰਤਾ ਦੀ ਖਿਚ ਸਾਰਿਆਂ ਮਨਾਂ ਨੂੰ ਖਿਚ ਪਾਉਂਦੀ ਹੈ। ਪਿੰਡ ਦੀ ਸ਼ਰ ਬੀ ਅਖ਼ੀਰ ਤਕ ਸਾਰੀ ਸੜਕ ਆਂਵਦੀਆਂ ਜਾਂਦੀਆਂ ਸੰਗਤਾਂ ਨਾਲ ਭਰਪੂਰ ਸੀ ।

ਦਿਨੇ ਰਾਤ ਮੀਹ ਪੈਣ ਦੇ ਕਾਰਨ ਸਾਰੀ ਥਾਂ ਗਾਹਾ ਹੀ ਗਾਹਾ ਸੀ, ਨਾਜ਼ਕ ਉਗਲਾਂ ਵਿਚ ਝਗਵੀਆਂ ਘਘਰੀਆਂ ਨੂੰ ਚੁਕੀ, ਪਨੀਆਂ ਤੇ ਗੋਡਿਆਂ ਪਦਾਂ ਦੀ ਸਜਾਵਟ ਸੁੰਦਰਤਾ ਵਿਖਾਂਦੀਆਂ, ਡਾਰਾਂ ਦੀਆਂ ਡਾਰਾਂ ਨੌਜੁਵਾਨ ਕੁੜੀਆਂ ਨੁਮਕ ਠੁਮਕ ਪਬਾਂ ਭਾਹ ਤੁਰੀਆਂ ਜਾ ਰਹੀਆਂ ਸਨ । ਅਚਣਚੇਤ ਖਿਲੀ-ਹਾਸਾ ਤੇ ਬਚੋ, ਹਟੋ ਦੀਆਂ ਗਾਂ ਪੈ ਗਈਆਂ, ਪਿੰਡ ਦੇ ਆਖਰੀ ਸਿਰੇ ਥੀਂ ਇਕ ਡਯੂ ਕਿਸੇ ਦਾ ਬੁਲ-ਡਾਗ ਕੁਤਾ ਬੇਤਹਾਸ਼ਾ ਭੱਜਾ ਆ ਰਿਹਾ ਸੀ, ਜਿਸ ਦੇ ਪਿਛੇ ਲੰਮੀ ਰਸੀ ਨਾਲ ਬੱਧਾ-ਖ਼ਾਲੀ ਪੀਪਾ ਖਾੜ ਪਾੜ ਕਰਦਾ, ਸੜਕ ਦੇ ਗਾਰੇ ਦੀਆਂ ਪਿਚਕਾਰੀਆਂ ਦੂਰ ਦੂਰ ਤਕ ਖਿਲਾਰ ਰਿਹਾ ਸੀ । ਕੁਤਾ ਗਿਰਜੇ ਥੀਂ ਅਗਲੇ ਪਿੰਡ ਦਾ ਹੋਣਾ ਏਂ, ਇਸ ਲਈ ਉਧਰ ਦੌੜ ਰਿਹਾ ਸੀ। ਇਹ ਸ਼ਰਾਰਤ ਕਿਸੇ ਹਿੰਦੀ ਸਿਪਾਹੀ ਦੀ ਹੋਣੀ ਹੈ, ਜਿਸ ਨੇ ਪਹਿਲੇ ਦਿਨ ਕੁਤੇ ਨੂੰ ਬੰਨ ਰਖਿਆ ਅਤੇ ਐਨ ਉਸ ਵੇਲੇ ਹਾਸਾ ਮਚਾਉਣ ਲਈ ਕੁਤੇ ਦੇ ਗਲ ਵਿਚ ਖਾਲੀ ਟੀਨ ਨੂੰ ਰਸੀ ਨਾਲ ਬੰਨ ਉਸ ਵਿਚ ਰੋੜੇ ਪਾਕੇ ਤਿੰਨ ਚਾਰ ਚਾਬਕਾਂ ਖਿਚ ਕੇ ਸੜਕ ਉਪਰ ਛਡ ਦਿਤਾ । ਲਾਂਗ ਅਤੇ ਚਮਕੀਲੇ ਬੂਟ, ਚਿਟ ਦੁਧ ਸਾਇਬਾਨ, ਨੰਗੀਆਂ ਬਾਹਵਾਂ, ਨੰਗੀਆਂ fਪਨੀਆਂ, ਸਾਰਾ ਕੁਝ ਹੀ ਲਿਬੜ ਗਿਆ ਸੀ । ਗਾਰੇ ਦੇ ਛਟਿਆਂ ਨੇ ਕਈਆਂ ਦੀਆਂ ਗਲਾਂ, ਠੋਡੀਆਂ, ਅੰਧ-ਨੰਗੀਆਂ ਹਿਕਾਂ ਤੇ ਮਥੇ ਦੀਆਂ ਚੁੰਮਣੀਆਂ ਵੀ ਲਈਆਂ ਸਨ । ਮਾਂਵਾਂ, ਧੀਆਂ, ਨੂੰਹਾਂ, ਕੰਵਾਰੀਆਂ, ਵਿਆਹੀਆਂ, ਬੁਢੇ, ਜਵਾਨ ਸਾਰਿਆਂ ਦੀਆਂ ਵੱਖੀਆਂ

-੧੪੨