ਸਮੱਗਰੀ 'ਤੇ ਜਾਓ

ਪੰਨਾ:ਫ਼ਾਰਸੀ ਅਮੋਜ਼.pdf/15

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਚੁਰਾਏ। ਅਹਿਮਦ ਨੇ ਬਿੱਲੀ ਨੂੰ ਮਾਰ ਦਿਤਾ। ਰੱਬ ਨੇ ਸਾਨੂੰ ਪੈਦਾ ਕੀਤਾ। ਨਿਹਾਲ ਨੇ ਕੈਂਚੀ ਲਿਆਂਦੀ। ਅਕਬਰ ਨੇ ਘੋੜਾ ਦੌੜਾਇਆ ਦਰਜ਼ੀ ਨੇ ਕਪੜੇ ਨਹੀਂ ਸੀਤੇ। ਮਾਲੀ ਨੇ ਬੂਟੇ ਲਾਏ। ਬਿੱਲੀ ਨੇ ਚੂਹੇ ਖਾਧੇ। ਪ੍ਰੇਮ ਨੇ ਕਲਮ ਤੋੜੀ।

(ਅ)

بادشاه اسب خرید - وکیدار دزد را گرفت - گربه شیر را آموخت الد تعالى آدم را بیافرید - اکبر ریسمان بشکست طفل پدر را بخواند

੫.

(اسم - خبر و فعل ناقص)

ਫਾਰਸੀ ਵਿਚ ماندن - هستن - شدن - بودن ਤੇ گویدن ਅਜਿਹੀਆਂ ਕਿਰਿਆਵਾਂ ਹਨ ਜੋ ਪੂਰਣ ਭਾਂਤ ਕਿਸੇ ਕੰਮ ਦੀਆਂ ਸੂਚਕ ਨਹੀਂ ਇਨ੍ਹਾਂ ਨੂੰ ਸੂਚਨਾ ਦੇਣ ਲਈ ਕਿਸੇ ਪੂਰਕ (complement) ਦੀ ਅਵਸ਼ਕਤਾ ਹੁੰਦੀ ਹੈ ਜਾਂ ਫੇਰ ਕਿਸੇ ਹੋਰ ਕਿਰਿਆ ਦਾ ਆਸਰਾ ਲੈਣਾ ਪੈਂਦਾ ਹੈ। ਇਸ ਕਾਰਨ ਇਨ੍ਹਾਂ ਨੂੰ فعل ناقص ਅਥਵਾ ਊਣੀਆਂ ਕਿਰਿਆਵਾਂ ਆਖਦੇ ਹਨ ਅਤੇ ਪੂਰਕ ਨੂੰ موهن دارا است خبر ਵਿਚ 'ਮੋਹਨ'ਇਸਮ ਹੈ, 'ਦਾਨਾ' ਖਬਰ ਤੇ 'ਅਸਤ' ਫਿਅਲ ਨਾਕਸ। ਫਾਰਸੀ ਵਿਚ ਇਨ੍ਹਾਂ ਤਿੰਨਾ ਦੀ ਵੀ ਉਹੋ ਤਰਤੀਬ ਹੈ ਜੋ ਪੰਜਾਬੀ ਜਾਂ ਉਰਦੂ ਵਿਚ ਹੁੰਦੀ ਹੈ। ਦੇਖੋ:-

احمد بیمار شد - ਅਹਿਮਦ ਬੀਮਾਰ ਹੋ ਇਆ

شام کامیاب شد - ਸ਼ਾਮ ਕਾਮਯਾਬ ਹੋ ਗਿਆ

زمانه تبدیل گشت - ਸਮਾਂ ਬਦਲ ਗਿਆ

موهن پس ماند - ਮੋਹਨ ਪਿਛੇ ਰਹਿ ਗਿਆ (ਫੇਲ ਹੋ ਗਿਆ)

شیر سفیداست - ਦੁੱਧ ਸਫੇਦ ਹੈ।

5