ਪੰਨਾ:ਫ਼ਿਲਮ ਕਲਾ.pdf/14

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਉਹਦੇ ਦਿਲ ਵਿਚ ਉਕਾ ਹੀ ਕੋਈ ਨਹੀਂ।

ਹੁਣ ਕਿਥੇ? ਮੈਂ ਸਿਨੇਮਿਓਂ ਬਾਹਰ ਨਿਕਲਦੇ ਹੀ ਪੁਛਿਆਂ ਹੋਟਲ ਵਿਚ। ਉਸ ਸੰਖੇਪ ਜਿਹਾ ਉਤਰ ਦਿਤਾ।

ਨਹੀਂ ਮੈਂ ਨਹੀਂ ਜਾ ਸਕਦੀ। ਕਲ ਜਦੋਂ ਮਾਮੀ ਨੇ ਮਾਂ ਦਸਿਆ ਕਿ ਮੈਂ ਉਹਦੇ ਘਰ ਨਹੀਂ ਗਈ ਤਾਂ ਮੈਂ ਕਾਸੇ ਜੋਗੀ ਨਹੀਂ ਰਹਿਣਾ। ਮੈਂ ਦ੍ਰਿੜਤਾ ਨਾਲ ਕਿਹਾ।

ਕੌਣ ਪੁਛਣ ਲਗਾ ਹੈ? ਨਾਲੇ ਡਰ ਕੀ ਹੈ ਹੋਟਲ ਜਾਣ ਦਾ ਉਸਨੇ ਲਲਚਾਈਆਂ ਹੋਈਆਂ ਨਿਗਾਹਾਂ ਮੇਰੇ ਜੋਬਨ ਤੇ ਸੁਟਦੇ ਕਿਹਾ।

ਮੈਂ ਨਹੀਂ ਜਾਣਾ, ਤੂੰ ਵੀ ਚਲ ਮਾਮੀ ਦੇ ਘਰ, ਪਰੰਤੂ ਤੂੰ ਹੋਟਲ ਵਿਚ ਜਾ। ਮੈਂ ਕ ਹ ਦਿਤਾ। ਮੈਨੂੰ ਨਹੀਂ ਸੀ ਆਸ ਉਹ ਮੰਨੇਗਾ ਪਰ ਮੇਰੀ ਇਸ ਗਲ ਅਗੇ ਉਹ ਝੁਕਿਆ। ਉਹ ਚੰਗਾ ਜੀ ਕਹਿਕੇ ਹੋਟਲ ਚਲਿਆ ਗਿਆ ਤੇ ਮੈਂ ਮਾਮੀ ਦੇ ਘਰ। ਉਹ ਦੇ ਕੋਈ ਸਹੇਲੀ ਨਾਲ ਸਿਨੇਮਾ ਵੇਖਣ ਦਾ ਪੱਜਲਾਇਆ ਤੇ ਸਾਰੀ ਰਾਤ ਦਿਨ ਭਰ ਉਸਦੀ ਛੜ ਛਾੜ ਬਾਰੇ ਸੋਚਦੀ ਰਹੀ। ਇਕ ਪਲ ਭੀ ਨਾ ਸੌ ਸਕੀ ਤੇ ਸੋਚਾਂ ਚ ਡੁਬੀ ਰਹੀ ਸਵੇਰੇ ਜਿਹੇ ਅਖ ਲਗੀ ਤਾਂ ਕਰਤਾ ਸਿੰਘ ਮੇਰੇ ਸੁਪਨਿਆਂ ਦਾ ਰਾਜਾ ਸੀ ਸੌਂਂ ਕੇ ਉਠੀ ਤਾਂ ਦਿਨ ਚੜ ਚੁਕਾ ਸੀ ਤੇ ਬੈਠਕ ਵਿਚ ਬੈਠਾ ਉਹ ਮੇਰੀ ਉਡੀਕ ਕਰ ਰਿਹਾ ਸੀ।ਮਾਮੀ ਦੇ ਘਰੋਂ ਚਾਹ ਪੀਕੇ ਅਸੀਂ ਹੋਟਲ 'ਚ ਆਏਪਰ ਮੇਰਾ ਜੀਅ ਵਾਪਸ ਪਿੰਡ ਜਾਣ ਲਈ ਕਾਹਲਾ ਪਿਆ ਹੋਇਆ ਸੀ। ਮੈਂ ਸੋਫੇ ਤੇ ਬੈਠਦਆਂ ਕਿਹਾ- ਚਲੋ ਜਿਹੜੇ ਕਪੜੇ ਲੈਣੇ ਹਨ, ਲੈ ਲਈ ਤੇ ਫੇਰ ਪਿੰਡ ਚਲੀਏ।

12.