ਪੰਨਾ:ਫ਼ਿਲਮ ਕਲਾ.pdf/26

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

'ਮੈਂ ਕਹਿੰਦੀ ਹਾਂ, ਇਹੋ ਜਿਹੀਆਂ ਸ਼ਰਾਰਤਾਂ ਨਹੀਂ ਕਰਨੀ ਚਾਹੀਦੀਆਂ।' ਮੈਂ ਕਿਹਾ।

''ਕਿਉਂ? ਹੁਣ ਤਾਂ ਅਸੀਂ ਪਤੀ ਪਤਨੀ ਬਣ ਗਏ।' ਉਸ ਨੇ ਬੜੇ ਅਸਰ ਭਰਪੂਰ ਲਹਿਜੇ ਵਿਚ ਕਿਹਾ।

'ਵਿਆਹ ਕਿਥੇ ਹੋਇਆ? ਮੈਂ ਉਹਦਾ ਆਪਣੇ ਮੂੰਹ ਵਲ ਵਧ ਰਿਹਾ ਮੂੰਹ ਪਿਛੇ ਹਟਾਉਦੇ ਹੋਏ ਆਖਿਆ।

'ਵਿਆਹ ਰਾਣ, ਦਿਲਾਂ ਦਾ ਹੁੰਦਾ ਹੈ। ਦਿਲ ਮਿਲ ਗਏ ਵਿਆਹ ਹੋ ਗਿਆ। ਬੰਬਈ ਜਾ ਕੇ ਤਾਂ ਮੈਂ ਇਹ ਹੀ ਆਖਣਾ ਹੈ ਕਿ ਵਿਆਹ ਕਰਾ ਕੇ ਆਇਆ ਹਾਂ।' ਉਸ ਨੇ ਮੈਨੂੰ ਹੋਰ ਭੀ ਜ਼ੋਰ ਨਾਲ ਘੁਟਦੇ ਹੋਏ ਆਖਿਆ।

'ਤੁਸੀਂ ਬੜੇ ਉਹ ਹੋ।' ਮੈਂ ਇਹ ਕਹਿੰਦੀ ਹੋਈ ਮੁਸਕਰਾ ਪਈ ਤੇ ਉਹ ਇਸ ਨਾਲ ਨਿਹਾਲ ਹੋ ਗਿਆ। ਪੈਰਾਂ ਦਾ ਖੜਾਕ ਸੁਣਕੇ ਉਹਨੇ ਮੈਨੂੰ ਛੱਡ ਦਿਤਾ ਤੇ ਮੈਂ ਸੰਭਲਕੇ ਦੂਸਰੀ ਕੁਰਸੀ ਤੇ ਬੈਠ ਗਈ ਬਹਿਰਾ ਰੋਟੀ ਲੈ ਆਇਆ ਸੀ। ਦੋਵੇਂ ਥਾਲ ਮੇਜ਼ ਤੇ ਸਜਾ ਕੇ ਉਹ ਬਿਨਾਂਂ ਕੁਝ ਕਹਿਣ ਸੁਨਣ ਤੇ ਵਾਪਸ ਚਲਿਆ ਗਿਆ।

ਕਰਤਾਰ ਸਿੰਘ ਨੇ ਦੋ ਗਿਲਾਸਾਂ ਵਿਚ ਫਿਰ ਵਿਸਕੀ ਪਾਕੇ ਮੈਂ ਸੋਢਾ ਰਲਾਇਆ ਅਤੇ ਉਠ ਕੇ ਖੜਾ ਹੋ ਗਿਆ। ਉਸ ਨੇ ਠੋਡੀ ਹੇਠ ਹੱਥ ਰਖ ਕੇ ਮੇਰਾ ਮੂੰਹ ਉਚਾ ਕੀਤਾ ਅਤੇ ਇਕ ਗਿਲਾਸ ਚੁਕ ਕੇ ਉਸਨੂੰ ਲਾ ਦਿਤਾ। ਇਹ ਰੋਲ ਉਸ ਨੇ ਇਤਨੇ ਚੰਗੇ ਢੰਗ ਨਾਲ ਅਦਾ ਕੀਤਾ ਮੈਂ ਕੁਝ ਨਹੀਂ ਕਰ ਸਕੀ ਤੇ ਵਿਸਕੀ ਮੇਰੇ ਅੰਦਰ ਚਲੀ ਗਈ। ਰੋਟੀ ਖਾਂਦੇ ੨ ਉਸਨੇ ਮੈਨੂੰ ਇਕ ਪੈਗ ਹੋਰ ਪਿਆਲ ਦਿਤਾ। ਮੈਂ ਸ਼ਰਾਬਣ ਗਈ। ਕੋਈ ਪਤਾ ਨਹੀਂ ਕਿ ਇਸਦੇ ਪਿੱਛੋਂ ਕੀ ਕੁਝ ਹੁੰਦਾ ਰਿਹਾ ਸਵੇਰੇ ਮੈਂ ਆਪਣੇ ਆਪ ਨੂੰ ਜਿਸ ਹਾਲਤ ਵਿਚ ਵੇਖਿਆ ਉਹਨੂੰ ਬਿਆਨ ਨਹੀਂ ਕਰ ਸਕਦੀ। ਵਧ ਤੋਂ ਵਧ ਇਤਨਾ ਹੀ ਕਹਿ ਸਕਦੀ ਹਾਂ ਕਿ ਦਿਲੀ ਦੇ ਇੰਮਪੀਰੀਅਲ ਹੋਟਲ ਦਾ ਉਹ ਕਮਰਾ ਨੰਬਰ ਸੋਲਾਂ ਮੈਨੂੰ ਇਸ ਜੀਵਨ ਵਿਚ ਕਦੀ ਨਹੀਂ ਭੁੱਲ ਸਕਦਾ,ਕਦੇ ਨਹੀਂ ਭੁਲੇ

24.