ਪੰਨਾ:ਫ਼ਿਲਮ ਕਲਾ.pdf/29

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ


ਮੇਰੇ ਨਾਲ ਹਾਸਾ ਸਾਂਝਾ ਕੀਤਾ ਤੇ ਫੇਰ ਅਖਾਂ ਮੀਟ ਲਈਆਂ। ਉਹਦੀ ਨੀਂਦਰ ਅਜੇ ਪੂਰੀ ਨਹੀਂ ਹੋਈ ਜਾਪਦੀ ਸੀ। ਮੈਂ ਫੇਰ ਫਿਲਮੀ ਅਖਬਾਰਾਂ ਤੇ ਰਸਾਲਿਆਂ ਵਿਚ ਗਵਾਚ ਗਈ। ਮੈਂ ਫਿਲਮੀ ਦੁਨੀਆਂ ਦੇ ਸਾਰੇ ਹਾਲ ਜਾਣ ਲੈਣਾ ਚਾਹੁੰਦੀ ਸਾਂ। ਜਿਥੇ ਜਾਣਾ ਹੋਵੇ, ਉਥੇ ਬਾਰੇ ਪੂਰੀ ਜਾਣਕਾਰੀ ਪ੍ਰਾਪਤ ਕਰਨ ਦੀ ਖਾਹਸ਼ ਇਨਸਾਨ ਦੇ ਹਿਰਦੇ ਵਿਚ ਕੁਦਰਤੀ ਹੁੰਦੀ ਹੈ ਅਤੇ ਮੈਂ' ਤਾਂ ਗੱਡੀ ਵਿਚ ਬੈਠੀ ਹੋਈ ਉਸ ਫਿਲਮੀ ਦੁਨੀਆਂ ਵਲ ਭਜੀ ਜਾ ਰਹੀ ਸਾਂ ਕਿ ਜੋ ਬੰਬਈ ਵਿਚ ਵਸਦੀ ਹੈ ਫਿਰ ਉਹਦੇ ਸੰਬੰਧੀ ਜਾਨਣ ਲਈ ਉਤਾਵਲੀ ਕਿਉਂ ਨਾ ਹੁੰਦੀ? ਮੈਂ ਰਾਜ ਕਪੂਰ ਰਜਿੰਦਰ ਕੁਮਾਰ, ਵਜੰਤੀ ਮਾਲਾ ਆਦਿ ਸਾਰੇ ਐਕਟ੍ਰਾਂ ਤੇ ਐਕਟ੍ਰਸਾਂ ਦੀਆਂ ਤਸਵੀਰਾਂ ਵੇਖ ਰਹੀ ਸਾਂ ਏਸ ਲਈ ਕਿ ਇਕ ਦੋ ਦਿਨਾਂ ਪਿਛੋਂ ਮੈਂ ਭੀ ਇਹਨਾਂ ਵਿਚੋਂ ਇਕ ਹੋਣਾ ਸੀ ਕਰਤਾਰ ਸਿੰਘ ਮੈਨੂੰ ਇਸ ਗਲ ਦਾ ਨਿਸਚਾ ਦਵਾ ਕੇ ਹੀ ਤਾਂ ਬੰਬਈ ਲੈ ਜਾ ਰਿਹਾ ਸੀ। ਖੁਸ਼ੀ ਭਰੇ ਭਵਿਖ ਦੇ ਸੁਨੈਹਰੀ ਸੁਪਨੇ ਇਸ ਸਮੇਂ ਮੇਰੀ ਛਾਤੀ ਵਿਚ ਮਚਲਦੇ ਚਲ ਜਾ ਰਹੇ ਸਨ।

ਸਫਰ ਮੁਕਿਆ ਅਤੇ ਤੀਜੇ ਦਿਨ ਦਾ ਸੂਰਜ ਚੜ੍ਹਦੇ ਹੀ ਅਸੀਂ ਬੰਬਈ ਪੁਜ ਗਏ। ਗੱਡੀ ਬੰਬਈ ਦੇ ਸੈਂਂਟਰ ਸਟੇਸ਼ਨ ਤੇ ਪੂਰੇ 5 ਵਜੇ ਪੁਜਣੀ ਸੀ ਅਤੇ ਕਰਤਾਰ ਸਿੰਘ ਨੇ 4 ਵਜੇ ਹੀ ਸਮਾਨ ਸਾਂਭਣਾ ਸ਼ੁਰੂ ਕਰ ਦਿਤਾ। ਮੈਂ ਆਪਣੇ ਬੈਡ ਤੇ ਇਸ ਸਮੇਂ ਬੜੀ ਹੀ ਬੇਪ੍ਰਵਾਹੀ ਨਾਲ ਪਈ ਸਾਂ। ਮੈਨੂੰ ਇਸ ਲਈ ਇਹ ਗਲ ਠੀਕ ਜਚਦੀ ਸੀ ਕਿ ਉਹ ਸਚਮੁਚ ਹੀ ਮੇਰੇ ਹੁਸਨ ਤੇ ਜਵਾਨੀ ਸਦਕਾ ਮੇਰਾ ਗੁਲਾਮ ਹੋ ਚੁਕਿਆ ਸੀ। ਅਸਾਡੇ ਘਰਾਂ ਵਿਚ ਪਤਨੀ ਪਤੀ ਦੀ ਸੇਵਾ ਕਰਦੀ ਹੈ। ਪਰ ਇਹ ਪਤੀ ਮੇਰੀ ਸੇਵਾ ਕਰਨ ਆਪਣਾ ਧਰਮ ਸਮਝੀ ਬੈਠਾ ਸੀ। ਆਪਣੀ ਸਹੁੰ ਮੈਨੂੰ ਉਹ ਬੜਾ ਹੀ ਚੰਗਾ ਲਗਾ। ਜਦੋਂ ਉਹ ਸਮਾਨ ਸੰਭਾਲਦਾ ਹੈ ਹੋਇਆ ਮੇਰੇ ਕੋਲ ਦੀ ਲੰਘਿਆ ਮੈਂ ਉਸਦਾ ਹਥ ਆਪਣੇ ਹਥ ਵਿਚ ਲੈ ਕੇ ਥੋੜਾ ਜਿਹਾ ਘੁਟ ਦਿਤਾ। ਉਸ ਨੇ ਮੁਸਕਰਾ ਕੇ ਅੱਖਾਂ ਵਿਚ ਅਖਾਂ ਪਾਕੇ ਮੇਰੇ ਵਲ ਵੇਖਿਆ ਤੇ ਕਿਹਾ -ਉਠ ਰਤਾ ਗੁਸਲ-

27.