ਪੰਨਾ:ਫ਼ਿਲਮ ਕਲਾ.pdf/65

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮੈਂ ਭੀ ਉਸਦੇ ਨਾਲ ਸਾਂ, ਉਸਨੇ ਮੇਰਾ ਹਥ ਇਤਨੇ ਜੋਰ ਦੀ ਘੁਟ ਕੇ ਫੜਿਆ ਹੋਇਆ ਸੀ ਕਿ ਅੱਗੇ ਪਿਛੇ ਹੋਣ ਦਾ ਸਵਾਲ ਹੀ ਪੈਦਾ ਨਹੀਂ ਸੀ ਹੁੰਦਾ। ਇਸ ਸਮੇਂ ਮੇਰੀ ਛਾਤੀ ਵਿਚ ਮੇਰਾ ਦਿਲ ਢੋਲ ਵਾਂਗ ਵਜ ਰਿਹਾ ਸੀ ਅਤੇ ਮੈਂ ਇਹ ਅਨੁਭਵ ਕਰ ਰਹੀ ਸੀ ਕਿ ਜਿਸ ਤਰਾਂ ਕਿਸੇ ਬੜੇ ਹੀ ਮੁਸ਼ਕਲ ਇਮਤਿਹਾਨ ਵਿਚ ਪੈਂਦੀ ਚਲੀ ਜਾ ਰਹੀ ਹੋਵਾਂ। ਮੈਂ ਉਸ ਸਮੇਂ ਤੱਕ ਆਪਣੇ ਆਪ ਵਿਚ ਗਵਾਚੀ ਰਹਾ ਕਿ ਜਦ ਤਕ ਉਸ ਨੇ ਮੈਨੂੰ ਸਫੇ ਤੇ ਬਿਠਾ ਕੇ ਮੇਰਾ ਹਥ ਨਹੀਂ ਛੱਡ ਦਿੱਤਾ ਅਤੇ ਮੇਰੇ ਸਾਹਮਣੇ ਪਈ ਹੋਈ ਇਕ ਅਰਾਮ ਕੁਰਸੀ ਤੇ ਉਹ ਆਪ ਵੀ ਬੈਠ ਗਿਆ। ਮੈਂ ਇਕ ਨਜ਼ਰ ਉਪਰ ਚੁਕ ਕੇ ਕਮਰੇ ਦਾ ਜਾਇਜ਼ਾ ਲਿਆ। ਛੋਟਾ ਜਿਹਾ ਸੀ ਇਹ ਕਮਰਾ ਜਿਸਦੇ ਹੇਠਾਂ ਡਬ ਖਡਬੀ ਦਰੀ ਵਿਛੀ ਹੋਈ ਸੀ ਤੇ ਉਪਰ ਇਕ ਸੋਫਾ ਸੈਟ ਤੇ ਇਕ ਅਰਾਮ ਕੁਰਸੀ ਪਈ ਸੀ, ਉਹ ਹੀ ਜਿਸ ਤੇ ਇਸ ਸਮੇਂ ਕੱਟੂ ਮੇਰੇ ਸਾਹਹਣੇ ਬੈਠਾ ਸੀ, ਕੰਧ ਤੇ ਇਕ ਪਾਸੇ ਉਹਦੀ ਆਪਣੀ ਫੋਟੋ ਸੀ ਤੇ ਉਸਦੇ ਲਾਗੇ ਇਕ ਮੁਟਿਆਰ ਦੀ-ਅਤੇ ਬਸ!

'ਹਾਂ, ਮਿਸ ਪਟੋਲਾ, ਇਹ ਦਸ ਕਿ ਹਰਾਮਜ਼ਾਦਾ ਹੋਮੀ ਕੀ ਸੌਦਾ ਕਰ ਗਿਆ ?' ਉਸ ਨੇ ਗਲ ਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹੋਏ ਪੁਛਿਆ।

ਦਸ ਜੂ ਦਿਤਾ, ਤੁਸੀਂ ਆਪਣੀ ਗਲ ਕਰੋ।' ਮੈਂ ਰਤਾ ਕੁ ਰੁਖਾਈ ਨਾਲ ਆਖਿਆ, ਮੈਨੂੰ ਇਸ ਗੱਲ ਦਾ ਤਜਰਬਾ ਬੰਬਈ ਆ ਕੇ ਬੜੀ ਚੰਗੀ ਤਰਾਂ ਹੋ ਗਿਆ ਸੀ ਕਿ ਇਹਨਾਂ ਲੋਕਾਂ ਨਾਲ ਕਿਸ ਤਰਾਂ ਗਲ ਕਰਕੇ ਫਾਇਦਾ ਉਠਾਇਆ ਜਾ ਸਕਦਾ ਹੈ।

'ਚਲੋ ਦਫਾ ਕਰ, ਹਾਂ ਇਹ ਦਸ ਕਿ ਤੇਰਾ ਇਰਾਦਾ ਫਿਲਮ ਲਾਈਨ ਵਿਚ ਕੰਮ ਕਰਨ ਦਾ ਹੈ ਕਿ ਨਹੀਂ ?' ਕੱਟੂ ਨ ਸਾਫ ਅਤੇ ਸਿਧਾ ਸਵਾਲ ਕਰ ਦਿੱਤਾ।

'ਹੋਰ ਆਈ ਕਿਸ ਲਈ ਹਾਂ ਲੁਧਿਆਣੇ ਤੋਂ ਚਲ ਕੇ ?' ਮੈਂ ਰਤਾ ਕੁ ਮੁਸਕਰਾਉਂਦੀ ਹੋਈ ਬੋਲੀ।

63.