ਪੰਨਾ:ਫ਼ਿਲਮ ਕਲਾ.pdf/67

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹੈ,ਝੂਠ ਬਿਲਕੁਲ ਹੀ ਨਹੀਂ ਬੋਲਦਾ, ਫਿਲਮ ਨਵਾਬਜ਼ਾਦਾ ਵਿਚ ਹੀਰੋਨ ਦੀ ਸਹੇਲੀ ਦਾ ਰੋਲ ਦਿਆਂਗਾ ਅਤੇ ਜੇਕਰ ਇਸ ਦੌਰਾਨ ਵਿਚ ਤੂੰ ਕਿ ਕਿਸ਼ੋਰ ਨੂੰ ਕਾਇਲ ਕਰ ਲਿਆ ਤਾਂ ਅਗਲੀ ਫਿਲਮ ਵਿਚ ਹੀਰੋਨ - ਦਾ ਪਾਰਟ ਮਿਲ ਜਾਵੇਗਾ।' ਕੱਟੂ ਨੇ ਕਿਹਾ।

'ਕਿਸੋਰ ਕੌਣ ਹੈ ?

'ਇਕ ਪਰਸਿੱਧ ਐਕਟਰ, ਬਸ ਉਹਦੀ ਇਕ ਹੀ ਸ਼ਰਤ ਹੈ ਕਿ ਹੀਰੋਨ ਉਹਦੇ ਮਨ ਪਸੰਦ ਦੀ ਹੋਵੇ, ਨਹੀਂ ਤਾਂ ਉਹ ਕੰਮ ਕਰਨ ਤੋਂ ਇਨਕਾਰ ਕਰ ਦਿੰਦਾ ਹੈ।

'ਹੂੰ, ਮੈਂ ਕਿਹਾ ਹਾਂ ਅਸਾਡੇ ਲੋਕਾਂ ਨੂੰ ਸੱਚੀ ਗੱਲ ਹੈ ਤੁਸੀਂ ਆਰਟਿਸਟਾਂ ਦੇ ਅਧੀਨ ਹੋ ਕੇ ਤੁਰਨਾ ਪੈਂਦਾ ਹੈ ਨਹੀਂ ਤਾਂ ਫਿਲਮਾਂ ਬਨਾਉਣ ਦਾ ਧੰਦਾ ਹੀ ਛਡਣਾ ਪੈਂਦਾ ਹੈ।' ਕੱਟੂ ਨੇ ਕਿਹਾ।

'ਮੈਨੂੰ ਕਿਸ਼ੋਰ ਨਾਲ ਮਿਲਾ ਦਿਉ, ਜੇਕਰ ਉਸਨੇ ਮੈਨੂੰ ਤਸੱਲੀ ਦਿਤੀ ਤਾਂ ਮੈਂ ਜ਼ਰੂਰ ਕੰਮ ਕਰਾਂਗੀ, ਨਹੀਂ ਤਾਂ, ਵਾਪਸ ਚਲੀ ਜਾਵਾਂਗੀ ਮੈਂ ਰਹਿ ਜਾਵਾਂਗੀ।' ਮੈਂ ਕਹਿ ਦਿਤਾ।

‘ਠੀਕ ਹੈ, ਠੀਕ ਹੈ' ਕੱਟੂ ਨੇ ਕਿਹਾ ਅਤੇ ਉਠ ਕੇ ਹੇਠਾਂ ਚਲਿਆ ਗਿਆ, ਦਸਾਂ ਕੁ ਮਿੰਟਾਂ ਪਿਛੋਂ ਵਾਪਸ ਆਇਆ ਤਾਂ ਉਹਦੇ ਚਿਹਰੇ ਤੇ ਖੁਸ਼ੀ ਚਮਕਦੀ ਸੀ, ਉਸ ਨੇ ਮੈਨੂੰ ਦਸਿਆ ਕਿ ਕਿਸ਼ੋਰ ਨੂੰ ਟੈਲੀਫੋਨ ਕਰ ਆਇਆ ਹਾਂ, ਉਹ ਤਾਂ ਸਗੋਂ ਤੇਰੀ ਤਾਰੀਫ ਕਰ ਰਿਹਾ ਏ।

'ਹੈ ਮੇਰੀ ਤਾਰੀਫ ? ਉਹ ਆ ਰਿਹਾ ਹੈ ਨਾ! ਮੈਂ ਹੈਰਾਨ ਹੀ ਹੋ ਕੇ ਆਖਿਆਂ।

ਆ ਰਿਹਾ ਏ।' ਕੱਟੂ ਨੇ ਕਿਹਾ ਅਤੇ ਨਾਲ ਹੀ ਉਠ ਖੜਾ ਹੋਇਆ ਅਤੇ ਬੋਲਿਆ- 'ਚਲੋ ਉਸ ਨਾਲ ਹੇਠਾਂ ਡਰਾਇੰਗ ਰੂਮ ਵਿਚ ਮੁਲਾਕਾਤ ਹੋਵੇਗੀ। ਉਹ ਵੱਡਾ ਆਦਮੀ ਹੈ।'

ਅਸੀਂ ਹੇਠਾਂ ਆ ਕੇ ਡਰਾਇੰਗ ਰੂਮ ਵਿਚ ਬੈਠ ਗਏ। ਬਾਹਰੋਂ ਕਾਰ ਦੇ ਹਾਰਣ ਵਜਣ ਦੀ ਆਵਾਜ ਆਈ, ਮੈਂ ਤੇ ਕੱਟੂ ਕਿਸ਼ੋਰ ਦੇ

65.