ਪੰਨਾ:ਫ਼ਿਲਮ ਕਲਾ.pdf/84

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਗੰਭੀਰਤਾ ਛਾਈ ਹੋਈ ਸੀ।

'ਰੀਝ ਦਾ ਸਵਾਲ ਨਹੀਂ। ਕੌਣ ਹੈ ਜੋ ਸ਼ਰਤ ਨਹੀਂ ਚਾਹੁੰਦਾ ਕੌਣ ਹੈ ਕਿ ਜੋ ਇਹ ਨਹੀਂ ਚਾਹੁੰਦਾ ਕਿ ਉਸ ਦਾ ਜੀਵਨ ਸਾਥੀ ਆਰਟ ਵਿਚ ਨਿਪੁੰਨ ਹੋਵੇ ? ਦੁਨੀਆਂ ਉਸ ਵਲ ਵੇਖ ਕੇ ਰਸ਼ਕ ਕਰਨ ਤੋਂ ਨਾ ਰਹਿ ਸਕੇ ?' ਕਿਸ਼ੋਰ ਨੇ ਕਿਹਾ।

'ਇਹ ਤਾਂ ਠੀਕ ਹੈ।' ਮੈਂ ਗਲ ਮੋੜੀ। ਨੌਕਰ ਚਾਹ ਲੈ ਕੇ ਆ ਗਿਆ ਤੇ ਅਸੀਂ ਪੀ ਲਈ ਤੇ ਫਿਰ ਉਹ ਮੈਨੂੰ ਤਿਆਰ ਹੋਣ ਲਈ ਕਹਿਕੇ ਬੰਗਲੇ ਦੇ ਪਿਛਲੇ ਹਿਸੇ ਵਿਚ ਬਣੇ ਗੈਰਜ ਵੱਲ ਗਿਆ ਅਤੇ ਕੋਈ ਅੱਧੇ ਘੰਟੇ ਪਿਛੋਂ ਜਦਮੇਰੇ ਕੰਨਾਂ ਵਿਚ ਹਾਰਨ ਵਜਣਦੀ ਆਵਾਜ਼ ਪਈ ਤਾਂ ਮੈਂ ਪੂਰੀ ਤਰਾਂ ਤਿਆਰ ਹੋ ਚੁੱਕੀ ਸਾਂ ਸ਼ਬਜ਼ ਰਗ ਦੀ ਸਾੜੀ ਬਲੌਜ਼ ਪਹਿਨਕੇ ਜਦ ਮੈਂ ਸ਼ੀਸ਼ੇ ਦੇ ਸਾਹਮਣੇ ਗਈ ਤਾਂ ਮੈਨੂੰ ਇਸ ਤਰ੍ਹਾਂ ਕੋਈ ਸਜ਼ ਪਰੀ ਪਰਸਤਾਨ ਤੋਂ ਉਡਕੇ ਕਿਸ਼ੋਰ ਦੇ ਬੰਗਲੇ ਵਿਚ ਆ ਉਭਰੀ ਹੋਵੇ। ਅਚਾਨਕ ਕਿਸ਼ੋਰ ਨੇ ਮੇਰੇ ਮੋਢੇ ਤੇ ਹਥ ਆਣ ਧਰਿਆ। ਮੈਂ ਉਹਦੇ ਵਲ ਵੇਖ ਮੁਸਕਰਾਈ ਅਤੇ ਉਹ ਮੇਰਾ ਹਥ ਫੜਕੇ ਬਾਹਰ ਨਿਕਲਿਆਂ। ਕਾਰ ਦਾ ਅਗਲਾ ਦਰਵਾਜ਼ਾ ਖੋਲ ਕੇ ਪਹਿਲਾਂ ਉਸਨੇ ਮੈਨੂੰ ਬਿਠਾਇਆ ਅਤੇ ਫਿਰ ਦੂਜੇ ਪਾਸਿਓ ਦੀ ਹੋਕੇ ਡਰਾਈਵਰ ਦੀ ਸੀਟ ਤੇ ਜਾ ਬੈਠਿਆ। ਕਾਰ ਬੰਗਲੇ ਵਿਚੋਂ ਨਿਕਲੀ ਅਤੇ ਬਬਈ ਦੀਆਂ ਚੌੜੀਆਂ ਚਕਲੀਆਂ ਸੜਕਾਂ ਤੇ ਦੌੜਦੀ ਹੋਈ ਇਕ ਸਟਡੀਓ ਦੇ ਅੰਦਰ ਜਾ ਦਾਖਲ ਹੋਈ । ਇਹ ਸਟੱਡਓ ਮੇਰਾ ਵੇਖਿਆ ਭਾਲਿਆ ਹੋਇਆ ਸੀ। ਉਹੋ ਹੀ ਤਾਂ ਸੀ ਕਿ ਜਿਥੇ ਮੈਨੂੰ ਕੱਟੂ ਲੈ ਕੇ ਆਇਆ ਸੀ ਅਤੇ ਜਿਥੇ ਮੇਰਾ ਸਕਰੀਨ ਟੈਸਟ ਹੋਇਆ ਸੀ। ਅਸੀਂ ਜਦ ਬਾਂਹ ਵਿਚ ਬਾਂਹ ਪਾਕੇ ਸਟਡੀਓ ਵਿਚ ਦਾਖਲ ਹੋਏ ਤਾਂ ਕੱਟੂ ਆਪਣੀ ਥਾ ਤੇ ਬੈਠਾ ਸੀ ਅਤੇ ਉਸ ਦੇ ਸਾਹਮਣੇ ਬੈਠੇ ਸਨ ਕੁਝ ਕੁ ਹੋਰ ਆਦਮੀ। ਹੌਲੀ ਜਿਹੀ ਕਿਸ਼ੋਰ ਨੇ ਇਹ ਦਸਿਆ ਕਿ ਬੜੇ ਚੰਗੇ ਸਮੇਂ ਆਏ ਹਾਂ, ਇਹ ਅਖਬਾਰਾਂ ਦੇ ਰੀਪੋਰਟਰ ਹਨ ਵੇਖ ਅਜ ਹੀ ਕਿਸ ਤਰਾਂ ਚਮਕਾ ਦਿੰਦਾ ਹਾਂ ਮੈਂ ਤੁਹਾਨੂੰ।

82.