ਪੰਨਾ:ਫ਼ਿਲਾਸਫ਼ੀ ਕੀ ਹੈ? - ਗ. ਕਿਰਿਲੈਨਕੋ, ਲ. ਕੋਰਸ਼ੁਨੇਵਾ - ਗੁਰਬਖ਼ਸ਼ ਸਿੰਘ ਫ਼ਰੈਂਕ.pdf/208

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸਾਡੀਆਂ ਅਨੁਭੂਤੀਆਂ ਉਪਰ ਪੈਂਦੀ ਹੈ। ਅਨੁਭੂਤੀਆਂ ਦੀ ਕੁਝ ਸੀਮਾ ਆਪਣੇ ਆਪ ਵਿਚ ਇਕ ਚੰਗਾ ਪੱਖ ਵੀ ਰੱਖਦੀ ਹੈ।

ਲੋਕ ਆਮ ਕਰਕੇ ਇਕ ਖ਼ਾਸ ਹੱਦ ਦੇ ਅੰਦਰ ਹੀ ਦੇਖ, ਸੁਣ ਅਤੇ ਸੁੰਘ ਸਕਦੇ ਹਨ, ਜਿਹੜੀ ਹੱਦ ਕਿ ਸੰਸਾਰ ਵਿਚ ਆਪਣਾ ਥਹੁ-ਪਤਾ ਲੱਭਣ ਲਈ ਕਾਫ਼ੀ ਹੁੰਦੀ ਹੈ। ਜਦੋਂ ਗਿਆਨ-–ਇੰਦਰਿਆਂ ਦਾ ਸੀਮਤ ਖ਼ਾਸਾ ਰੁਕਾਵਟ ਬਣ ਜਾਂਦਾ ਹੈ ਤਾਂ ਖ਼ਾਸ "ਵਧਾਉਣ ਜਾਂ ਵਿਸਥਾਰਣ ਵਾਲੇ ਯੰਤਰ" ਵਰਤੇ ਜਾਂਦੇ ਹਨ। ਮਨੁੱਖ ਵਖੋ ਵਖਰੇ ਯੰਤਰ ਸਿਰਜਦਾ ਅਤੇ ਆਪਣੀਆਂ ਸਰਗਰਮੀਆਂ ਵਿਚ ਉਹਨਾਂ ਨੂੰ ਵਰਤਦਾ ਹੈ: ਦੂਰਬੀਨ ਨਾਲ ਉਹ ਆਕਾਸ਼ ਦਾ ਨਿਰੀਖਣ ਕਰਦਾ ਹੈ, ਜਿਸ ਨਾਲ ਗ੍ਰਹਿ ਉਸਦੇ "ਨੇੜੇ ਆ ਜਾਂਦੇ ਹਨ"; ਬਿਜਲਾਣੂਈ ਖੁਰਦਬੀਨ ਨਾਲ ਉਹ ਅਦਿੱਖ ਚੀਜ਼ਾਂ ਵੀ ਦੇਖ ਸਕਦਾ ਹੈ; ਲੇਜ਼ਰ ਕਿਰਨ ਅਤਿ ਦੇ ਜਟਿਲ ਓਪਰੇਸ਼ਨ ਕਰਨ ਵਿਚ ਉਸਦੀ ਸਹਾਇਤਾ ਕਰਦੀ ਹੈ। ਵਖੋ ਵਖਰੋ ਯੰਤਰਾਂ ਦੀ ਮਦਦ ਨਾਲ ਮਨੁੱਖ ਬੇਆਵਾਜ਼ ਅਤੇ ਅਦਿੱਖ ਦਾ, ਭਾਵ, ਪਰਾਧੁਨੀ, ਨਿਮਨ-ਲਾਲ ਅਤੇ ਪਰਾਬਨਫ਼ਸ਼ੀ ਕਿਰਨਾਂ ਦਾ ਅਨੁਭਵ ਕਰ ਸਕਦਾ ਹੈ। ਇੰਦਰਿਆਵੀ ਅਨੁਭਵਾਂ ਦਾ ਘੇਰਾ ਵਿਸ਼ਾਲ ਕਰਨ ਵਿਚ ਮਨੁੱਖ ਦੀਆਂ ਸਰਗਰਮੀਆਂ ਵੀ ਭਾਰੀ ਮਹੱਤਾ ਰੱਖਦੀਆਂ ਹਨ: ਇਸਤਰ੍ਹਾਂ, ਇਕ ਚਿਤ੍ਰਕਾਰ ਬਹੁਤ ਸਾਰੇ ਰੰਗ-ਭੇਦਾਂ ਦਾ ਨਿਖੇੜ ਕਰ ਸਕਦਾ ਹੈ, ਸੰਗੀਤਕਾਰ ਦੀ ਸੁਣਨ-ਸ਼ਕਤੀ ਬੜੀ ਤੀਖਣ ਹੁੰਦੀ ਹੈ, ਅਤੇ ਖੁਰਾਕ-ਪਾਰਖੂ ਦੇ ਸੁਆਦ ਅਤੇ ਸੁੰਘਣ ਦੇ ਇੰਦਰੇ ਅਸਾਧਾਰਣ ਤੌਰ ਉਤੇ ਤੀਖਣ ਹੁੰਦੇ ਹਨ...। ਮਨੁੱਖ ਵਿਚ ਗਿਆਨ-ਇੰਦਰਿਆਂ ਦੀ ਅਨੁਭੂਤੀ ਦੀ ਯੋਗਤਾ ਦੇ ਵਿਕਾਸ ਦੀਆਂ ਸੰਭਾਵਨਾਵਾਂ, ਘੱਟੋ ਘੱਟ ਸਰਗਰਮੀਆਂ ਦੇ ਇਤਿਹਾਸਕ ਤੌਰ ਉਤੇ ਨਿਸਚਿਤ ਪੜਾਅ ਉਤੇ, ਸੀਮਤ ਹੁੰਦੀਆਂ ਹਨ। ਫਿਰ ਵੀ, ਇਹ ਗੱਲ ਸੰਸਾਰ ਦੇ ਬੋਧ ਵਿਚ ਰੁਕਾਵਟ ਨਹੀਂ ਬਣਦੀ, ਕਿਉਂਕਿ ਆਪਣੇ ਗਿਆਨ

੨੦੬