(੧੦)
ਆਹਿ ਕਰਾਂ ਤਾਂ ਜਗ ਹਸੇ ਹੱਸਾਂ ਪੀਓ ਰਲਾਇ ॥
ਮਨਹੀ ਮਨਮੇਂ ਝੂਰਤੀ ਜਿਉਂ ਲਕੜੀ ਨ ਖਾਇ॥੭੭॥
ਨੈਨ ਨਾਗ ਬੀਸਰ ਰਹੈ ਸੰਕਾ ਮਾਨਤ ਨਾਹਿ ॥
ਘੁੰਘਟ ਕੇ ਖੁਲਿਆਰ ਮੈਂ ਕਾਟਤ ਹੀ ਛਿਪ ਜਾਹਿ॥੭੮॥
ਜਿਨ ਨੈਨਨ ਤੁਮ ਦੇਖਤੇ ਵੁਹੀ ਤੁਮਾਰੇ ਨੈਨ॥
ਪਹਿਲੇ ਪ੍ਰੀਤ ਲਗਾਇਕੇ ਅਬ ਲਾਗੇ ਦੁਖ ਦੈਨ।।੭੯॥
ਬਿਰਹ ਆਗ ਜਿਸ ਤਨ ਲਗੇ ਟਰੇ ਸਕਲ ਸੁਖ ਸਯਾਨ ॥
ਚਾਉ ਹਰਖ ਮਨ ਨਾ ਹਰੈ ਦਹਿਤ ਮਨੋ ਕਿਰਸਾਨ ॥੮੦॥
ਪੀਤ ਬਦਨ ਤਨ ਦੂਬਰੀ ਬਿਰਹੋਂ ਸਤਾਵਤ ਅੰਗ ॥
ਧਰ ਲੋਚਨ ਅਬਲਾ ਮਨੋ ਡਸਗਯੋ ਸਯਾਮ ਭੁਯੰਗ ॥੮੧॥
ਜੇ ਤੂੰ ਸਰਵਰ ਅਤ ਵਡਾ ਆਦਰ ਦੇ ਅਸਾਂਹ ॥
ਚੋਗ ਚੁਗਾਂਗੇ ਆਪਣੀ ਸੋਭਾ ਹੋਗ ਤੁਸਾਂਹ ॥੮੨॥
ਜੇ ਤੂੰ ਸਰਵਰ ਅਤ ਬਡਾ ਆਦਰ ਦੇਹ ਨਾ ਪਿਆਸ ॥
ਆਪੇ ਹੀ ਉਡ ਜਾਨਗੇ ਪੰਖ ਸਵਾਰਨ ਆ੫ ॥੮੩ ॥
ਸੁਨ ਸਜਨੀ ਰਜਨੀ ਚਲੀ ਤਰਫਤ ਬੀਤੇ ਜਾਮ ॥
ਜਾਇ ਕਹੋ ਉਸ ਮੀਤ ਕੋ ਕਬ ਆਵੈਂਗੇ ਸਯਾਮ ॥੮੪॥
ਭਵਰਾ ਰੇ ਪਰਦੇਸੀਆ ਹੌੰ ਪੂਛਤ ਤੋਇ ॥
ਸਭ ਤਨ ਤੇਰਾ ਸਾਵਰੋ ਮੁਖ ਪੀਅਰਾ ਕਿਉਂ ਹੋਇ ॥੮੫॥
ਦੁਖੀਯਨ ਕੇ ਮੁਖ ਪੀਅਰੇ ਮਰਮ ਨ ਜਾਨੈ ਕੋਇ ॥
ਹਮਰੀ ਵੇਦਨ ਸੋ ਲਖੈ ਜੋ ਹਮਸਾ ਦੁਖੀਆ ਹੋਇ ॥੮੬॥
ਸਵਰਾ ਹਰਿਆ ਬਨ ਹਰਾ ਹਰੇ ਫੂਲ ਪਰ ਸੋਇ ॥
ਸੇਤੀ ਸੰਗਤਾਂ ਕਾਲਾ ਕਿਤ ਗੂਨ ਹੋਇ ॥੮੭॥