ਪੰਨਾ:ਫੁਟਕਲ ਦੋਹਰੇ.pdf/11

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

(੧੧)

ਕਾਲਾ ਹੋਇਆ ਏਤ ਗੁਣ ਕੀਤੇ ਬਹੁਤੇ ਮੀਤ ॥
ਮਿਲਮਿਲਸਜਨ ਬਿਛੜੇ ਤਿਲ ਦਿਲਦਾਏ ਨੀਤ ॥੫੮॥
ਨੈਨ ਲਾਲ ਅੰਜਨ ਬਿਸਿਓ ਪੀਅ ਬਿਯੋਗ ਚਿਤ ਖੀਨ ॥
ਮਾਨੋ ਕਰਵਟ ਲੈਨ ਕੋ ਬਿਰਹੋਂ ਸਤ੍ਰ ਧਰ ਦੀਨ ॥੮੯॥
ਜਬਕੇ ਸਾਜਨ ਬੀਛਰੇ ਬਡੀ ਬਿਰਹੋਂ ਕੀ ਪੀਰ ॥
ਮਨ ਲਾਗਯੋ ਦੁਖਦੈਨ ਮੋਹਿ ਨੈਨਨ ਬਰਸਤਨੀਰ॥੯੦॥
ਜਬਕੇ ਸਾਜਨ ਬੀਛਰੇ ਤਨ ਮਨ ਭਯੋ ਅਧੀਰ ॥
ਬਿਰਹੋਂ ਬਿਹਾਗਨ ਨਾਗਨੇ ਬੇਧਿਆਸਕਲਸਰੀਰ॥੯੧॥
ਜਬਕੇ ਸਾਜਨ ਬੀਛਰੇ ਮਦਨ ਲਗਾ ਦੁਖ ਦੈਨ॥
ਆਠ ਪਹਿਰ ਚੌਸਠ ਘੜੀ ਹੋਤ ਨਹੀਂ ਚਿਤ ਚੈਨ॥੯੨॥
ਜਬਕੇ ਸਾਜਨ ਬੀਛਰੇ ਤਬ ਤੇ ਪਰਤ ਨ ਦੈਨ ॥
ਚਿੰਤਾ ਨਿਸਦਿਨ ਹੈ ਬਢੀ ਪਲਕ ਨੇ ਲਗਤੇ ਨੈਨ੯੩॥
ਜਬਕੇ ਸਾਜਨ ਬੀਛਰੇ ਧਰਤ ਨਹੀਂ ਮਨ ਧੀਰ ॥
ਪਾਨ ਖਨ ਭੋਜਨ ਤਜੇ ਦੁਰਬਲ ਮੋਰ ਸਰੀਰ ॥੯੪ ॥
ਜਾਂ ਦਿਨ ਤੇ ਕਰ ਲੈ ਗਏ ਸਾਜਨ ਚਿੱਤ ਚੁਰਾਇ ॥
ਫੂਲ ਸੂਲ ਸਮ ਲਾਗਹੀ ਸੁਖ ਸੇਜਾ ਨ ਸੁਹਾਇ ॥੯੫॥
ਜਾਂ ਦਿਨ ਤੇ ਸਾਜਨ ਗਏ ਸੁਪਨੇ ਭਯਾ ਨ ਮੇਲ ॥
ਇਹ ਬਿਧ ਮੋਹ ਚਿੰਤਾ ਭਈ ਤ੍ਰਿਪਤਨ ਕੀਨੇ ਕੇਲ॥੯੬॥
ਸਾਜਨ ਤਜ ਕਰ ਦੇਸ ਕੋ ਜਬ ਸੇ ਗਏ ਬਿਦੇਸ ॥
ਮਨਮੇਰਾ ਜੋਗੀ ਭਯੋ ਧਰ ਕਰ ਭਗਵਾਂ ਵੇਸ ॥੯੭॥
ਹਮਕੋ ਸਾਜਨ ਤਜ ਗਏ ਕੀਨੀ ਬਡੀ ਅਨੀਤ ॥
ਜੋ ਹਮ ਕਹੀ ਸੋ ਨਾ ਕਰੀ ਭਲੀ ਨਿਬਾਹੀ ਪ੍ਰੀਤ ॥੯੮॥