ਪੰਨਾ:ਫੁਟਕਲ ਦੋਹਰੇ.pdf/2

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ੴ ਸਤਿਗੁਰਪ੍ਰਸਾਦਿ ॥

ਅਕਾਲ ਪੁਰਖ ਕੀ ਦੇਹ ਮੇਂ ਕੋਟਕ ਬਿਸ਼ਨ ਮਹੇਸ਼
ਕੋਟ ਇੰਦ੍ਰ ਬ੍ਰਹਮਾ ਕਿਤੇ ਰਵਿ ਸਸਿ ਕ੍ਰੋੜ ਜਲੇਸ਼॥੧॥
ਦੋ:॥ ਇੱੱਸ੍ਹ ਗੁਰੂ ਕੇ ਸ੍ਰਿਸ੍ਹ ਪਗ ਕਰੋ ਦ੍ਰਿੱਸ੍ਹ ਦਿਨਰੈਨ॥
ਅਤਿ ਬਲਿਸ੍ਹ ਆਰਿਸ੍ਹ ਜੇ ਹੇਤ ਕਲਿਸ੍ਹ ਸੁਖੈਨ॥
ਦੋ:॥ ਸਿੰਧੁ ਸੁਤਾ ਪਤਿ ਕਰ ਬਿਖੈ ਬਸੁ ਅੱਖਰ ਲੈ ਜੋੜ
ਏਕ ਆਦਿ ਤ੍ਰੈ ਅੰਤ ਤਜ ਮਧ ਕੀ ਮੁਝਕੋ ਲੋੜ
(ਟੀਕਾ) ਸਮੁੰਦ੍ਰ ਕੀ ਪੁਤ੍ਰੀ ਲਛਮੀ ਅਤੇ ਲਛਮੀ ਕੇ ਪਤੀ ਵਿਸ਼ਨੂ ਅਤੇ ਵਿਸ਼ਨੂ ਦੇ ਹਥ ਵਿਚ ਅੱਠਾਂ ਅਖਰਾਂ ਕੇ ਨਾਮ ਵਾਲਾ ( ਸੁਦਰਸ਼ਨ ਚੱਕਰ ) ਜਿਸ ਵਿਚੋਂ ਇਕ ਅੱਖਰ ਪਹਿਲਾ ਛਡ ਦੇਵੋ ਅਤੇ ਤਿੰਨ ਅੱਖਰ ਅੰਤ ਵਾਲੇ ਛਡ ਦੇਵੋ ਬਾਕੀ "ਦਰਸ਼ਨ" ਰਿਹਾ॥ ਭਾਵ ਕੋਈ ਅਪਦੇ ਪ੍ਯਾਰੇ ਕੋ ਖਤ ਲਿਖਦਾ ਹੈ ਤਾਂ ਕਹਿੰਦਾ ਹੈ ਕਿ ਹੇ ਪ੍ਯਾਰੇ ਮੈਨੂੰ ਆਪ ਕੇ ਦਰਸਨ ਕੀ ਲੋੜ ਹੈ॥
ਕਬਿਤ॥ ਕੈਧੋ ਮਸੁ ਘਾਟ ਮਸੁ ਭਾਂਜਨੇ ਸੋ ਫਾਟਗੀ ਨੈ ਕੈਧੋ ਕਮੀ ਕਾਟ ਕੀ ਕਿ ਦਾਮਨ ਬਿਲਾਨੇ ਹੈ॥ ਅਕਲ ਬਹੀ ਹੈ ਕੈਧੋ ਰਸਨਾ ਰਹੀ ਹੈ ਮੀਤ ਫੁਰਤ ਨਹੀਂ ਹੈ ਬਾਝ ਕਵਨ ਪਛਾਨੇ ਹੈ। ਕੈਧੋ ਡਾਕ ਪਰੀ ਡਾਕ ਵਾਰੇ ਕੋ ਕਿਸ਼ਨ ਸਿੰਘ ਰੋਕ ਦੀਨੀ ਡਾਕ ਜਿਨ ਬੀਚ ਡਾਕਖਾਨੇ ਹੈ। ਆਛੀ ਕਰੀ ਮੀਤ ਸਰੀਪ੍ਰੀਤ ਤੇਰੀ ਬਿਪਰੀਤ ਬੀਤ ਪੜੇ ਤੇਰੀ ਮੇਰੀ ਆਜ ਹੀ ਤੇ ਜਾਨੇ ਹੈ॥