ਪੰਨਾ:ਬਾਤਾਂ ਦੇਸ ਪੰਜਾਬ ਦੀਆਂ - ਸੁਖਦੇਵ ਮਾਦਪੁਰੀ.pdf/113

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਤੀਕ ਕੀਤਾ ਹੈ ਉਹ ਉਸ ਦੀ ਅਗਵਾਈ ਕਰਕੇ ਕੀਤਾ ਹੈ। ਜੱਟ ਖਚਰਾ ਵੀ ਬੜਾ ਹੁੰਦਾ ਹੈ। ਵਡਾਰੂ ਵਿਚਲਾ ਖਚਰਾ ਜੱਟ ਜਾਗ ਪਿਆ ।
ਮੱਕੀ ਦੇ ਟਾਂਡੇ ਗੋਡੇ ਗੋਡੇ ਹੋ ਚੁੱਕੇ ਸਨ।
ਇੱਕ ਆਥਣ ਨੂੰ ਵਡਾਰੂ ਨੇ ਆਪਣੇ ਪੁੱਤਰਾਂ ਨੂੰ ਉੱਚੀ ਦੇਣੀ ਕਿਹਾ, "ਮੁੰਡਿਓ, ਸਵੇਰੇ ਸਾਜਰੇ ਜਾ ਕੇ ਮੱਕੀ ਨੂੰ ਸੁਹਾਗਾ ਦੇ ਆਉਣਾ।"
ਉਹਨੇ ਇਹ ਗੱਲ ਐਨੀ ਉੱਚੀ ਕਹੀ ਕਿ ਜੁਲਾਹਿਆਂ ਨੇ ਵੀ ਸੁਣ ਲਈ।
ਜੁਲਾਹੇ ਤੜਕ ਸਾਰ ਉੱਠੇ ਤੇ ਲੱਗੇ ਆਪਣੇ ਮੱਕੀ ਦੇ ਖੇਤਾਂ ਨੂੰ ਸੁਹਾਗਾ ਦੇਣ।
ਸੁਹਾਗਾ ਦੇ ਕੇ ਉਹਨਾਂ ਨੇ ਸਾਰੀ ਮੱਕੀ ਦਾ ਮਲੀਆ ਮੇਟ ਕਰ ਦਿੱਤਾ।
ਜਦ ਜੁਲਾਹੇ ਮੱਕੀ ਦੇ ਖੇਤ ਨੂੰ ਸੁਹਾਗਾ ਦੇ ਕੇ ਵਾਪਸ ਆ ਰਹੇ ਸੀ, ਪਿੰਡ ਦੇ ਸਾਰੇ ਜੱਟ ਉਹਨਾਂ ਵੱਲ ਵੇਖ ਵੇਖ ਕੇ ਖਿੜ ਖਿੜਾ ਕੇ ਹੱਸ ਰਹੇ ਸਨ.....।

109