ਚੱਪਣੀ ਤੇ ਚੂਹਾ
ਇੱਕ ਸੀ ਬਾਪ ਇੱਕ ਸੀ ਕੁੜੀ, ਇੱਕ ਕੁੜੀ ਦੀ ਮਾਂ ਸੀ। ਕੁੜੀ ਦਾ ਉਹਨਾਂ ਨੇ ਨਾਂ ਚੱਪਣੀ ਰੱਖ ਲਿਆ। ਕੁੜੀ ਗਾਲਾਂ ਕੱਢਣ ਲੱਗ ਪਈ-ਮਾਂ ਨੇ ਕੁੱਟੀ ਪਿਓ ਨੇ ਝਿੜਕੀ। ਚੱਪਣੀ ਉਠ ਚੱਲੀ-ਚਲੋ ਚਾਲ ਜਾਂਦੀ ਐ। ਰਸਤੇ ਵਿੱਚ ਇੱਕ ਹਾਲੀ ਹਲ ਵਾਹੁੰਦਾ ਸੀ। ਉਹ ਕਹਿੰਦਾ, "ਚੱਪਣੀ ਚੱਪਣੀ ਕਿੱਥੇ ਚੱਲੀ?"
ਚੱਪਣੀ ਬੋਲੀ : "ਮਾਂ ਨੇ ਕੁੱਟੀ
ਪਿਓ ਨੇ ਝਿੜਕੀ
ਚੱਪਣੀ ਉੱਠ ਚੱਲੀ।"
ਹਾਲੀ ਕਹਿੰਦਾ : "ਚੱਪਣੀ ਤੂੰ ਮੇਰੇ ਕੋਲ ਰਹਿ ਪੈ।"
ਚੱਪਣੀ ਕਹਿੰਦੀ : "ਖਾਣ ਪੀਣ ਨੂੰ ਕੀ ਐ?"
ਉਹ ਕਹਿੰਦਾ : "ਖਾਣ ਪੀਣ ਨੂੰ ਤਾਂ ਕੁਝ ਨੀਂ?"
ਉਹ ਉਥੋਂ ਤੁਰ ਪਈ। ਗਹਾਂ ਇੱਕ ਮੋਰ ਪੈਲ ਪਾਉਂਦਾ ਸੀ। ਉਹ ਕਹਿੰਦਾ: ਚੱਪਣੀ ਚੱਪਣੀ ਕਿੱਥੇ ਚੱਲੀ?"
ਚੱਪਣੀ ਬੋਲੀ : "ਮਾਂ ਨੇ ਕੁੱਟੀ
ਪਿਓ ਨੇ ਝਿੜਕੀ
ਚੱਪਣੀ ਉੱਠ ਚੱਲੀ।"
ਮੋਰ ਫੇਰ ਕਹਿੰਦਾ : "ਚੱਪਣੀ ਤੂੰ ਮੇਰੇ ਕੋਲ ਰਹਿ ਪੈ।"
ਚੱਪਣੀ ਫੇਰ ਕਹਿੰਦੀ : "ਖਾਣ ਪੀਣ ਨੂੰ ਕੀ?"
ਮੋਰ ਕਹਿੰਦਾ : "ਮੇਰੇ ਕੋਲ ਦਾਣੇ ਹੀ ਨੇ।"
ਚੱਪਣੀ ਉੱਥੋਂ ਤੁਰ ਪਈ। ਗਹਾਂ ਇੱਕ ਚੂਹਾ ਖੁੱਡ ਪੁੱਟਦਾ ਸੀ। ਕਹਿੰਦਾ, "ਚੱਪਣੀ ਚੱਪਣੀ ਕਿੱਥੇ ਚੱਲੀ?"
ਚੱਪਣੀ ਬੋਲੀ : "ਮਾਂ ਨੇ ਕੁੱਟੀ
ਪਿਓ ਨੇ ਝਿੜਕੀ
ਚੱਪਣੀ ਉੱਠ ਚੱਲੀ।"
ਚੂਹਾ ਕਹਿੰਦਾ : "ਮੇਰੇ ਕੋਲ ਰਹੇਂਗੀ?"