ਪੰਨਾ:ਬਾਤਾਂ ਦੇਸ ਪੰਜਾਬ ਦੀਆਂ - ਸੁਖਦੇਵ ਮਾਦਪੁਰੀ.pdf/122

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮਚਲੀ ਚੂਹੀ

ਇੱਕ ਸੀ ਚੂਹਾ ਇੱਕ ਸੀ ਚੂਹੀ। ਦੋਨੋਂ ਇੱਕ ਘਰ ਵਿੱਚ ਕੱਠੇ ਰਹਿੰਦੇ ਸੀ। ਚੂਹਾ ਚੂਹੀ ਨੂੰ ਕਹਿੰਦਾ, “ਆ ਚੂਹੀਏ ਆਪਾਂ ਮੋਠ ਬੀਜਣ ਚੱਲੀਏ।” ਚੂਹੀ ਕਹਿੰਦੀ:

ਮੇਰਾ ਸਿਰ ਦੁਖਦਾ
ਮੇਰਾ ਢਿੱਡ ਦੁਖਦਾ
ਮੈ ਕੀ ਕਰੂੰ

ਚੂਹਾ ਕਹਿੰਦਾ। "ਚਲ ਮਹੀਓਂ ਬੀਜ ਆਉਨਾ।"

ਉਹ ਕੱਲਾ ਈ ਮੋਠ ਬੀਜ ਆਇਆ। ਕੁਝ ਦਿਨਾਂ ਮਗਰੋਂ ਫੇਰ ਚੂਹੀ ਨੂੰ ਕਹਿਣ ਲੱਗਾ, “ਆ ਚੂਹੀਏ ਆਪਾਂ ਮੋਠ ਗੁੱਡ ਆਈਏ। ਚੂਹੀ ਨੇ ਫੇਰ ਬਹਾਨਾ ਲਾ ਦਿੱਤਾ, ਕਹਿੰਦੀ:

ਮੇਰਾ ਸਿਰ ਦੁਖਦਾ
ਮੇਰਾ ਢਿੱਡ ਦੁਖਦਾ
ਮੈ ਕੀ ਕਰੂੰ

ਚੂਹਾ ਕੱਲਾ ਈ ਮੋਠ ਗੁੱਡ ਆਇਆ। ਇੱਕ ਦੋ ਵਾਰ ਮੀਂਹ ਪੈਣ ਕਰਕੇ ਮੋਠਾਂ ਦੀ ਫਸਲ ਤਿਆਰ ਹੋ ਗਈ। ਚੂਹਾ-ਚੂਹੀ ਨੂੰ ਆਖਣ ਲੱਗਾ, “ਆ ਚੂਹੀਏ ਆਪਾਂ ਮੋਠ ਵੱਢ ਆਈਏ।” ਚੂਹੀ ਨੇ ਪਹਿਲਾਂ ਵਾਲਾ ਹੀ ਬਹਾਨਾ ਲਾ ਦਿੱਤਾ ਕਹਿੰਦੀ :

ਮੇਰਾ ਸਿਰ ਦੁਖਦਾ
ਮੇਰਾ ਢਿੱਡ ਦੁਖਦਾ
ਮੈ ਕੀ ਕਰੂੰ

ਚੂਹਾ ਕੱਲਾ ਹੀ ਮੋਠ ਵੱਢ ਕੇ ਸੁਕਣੇ ਪਾ ਆਇਆ। ਫਲੀਆਂ ਸੁਕਾਣ ਮਗਰੋਂ ਚੂਹੇ ਨੇ ਉਹਨਾਂ ਨੂੰ ਝਾੜ ਲਿਆ ਤੇ ਘਰ ਲੈ ਆਇਆ। ਘਰ ਆ ਕੇ ਉਹਨੇ ਚੂਹੀ ਨੂੰ ਆਖਿਆ, “ਚੂਹੀਏ-ਚੂਹੀਏ, ਮੋਠਾਂ ਨੂੰ ਰਿਣੇ ਧਰ ਦੇ।”118