ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
ਪਲਾਉਣਾ ਕੁਤਰੀਆ
ਮਾਰਨਾ ਹਰੀਆ
ਲੈਣਾ ਸਿੰਗਰੀਆ
ਪੁੱਟਣੀ ਮਿਟਰੀਆ
ਦੇਣੀ ਘੁਮਰੀਆ
ਲੈਣਾ ਠੀਕਰੀਆ
ਧੋਣੀ ਚੁੰਝਰੀਆਂ
ਖਾਣੇ ਚਿੜੀ ਦੇ ਬੱਚੜੇ
ਮੈਂ ਕਾਗ ਸੰਗਰੀਆ
ਮੱਝ ਬੋਲੀ, “ਮੈਂ ਭੁੱਖੀ ਆਂ, ਤੂੰ ਮੈਨੂੰ ਕੱਖ ਪਾ, ਫੇਰ ਮੈਂ ਤੈਨੂੰ ਦੁੱਧ ਦਊਂਗੀ। ਕਾਂ ਕੱਖਾਂ ਪਾਸ ਜਾ ਕੇ ਬੋਲਿਆ :
ਹੋ ਕਖਰੀਆ
ਖਲਾਉਣਾ ਮਝਰੀਆ
ਲੈਣਾ ਦੁਧਰੀਆ
ਪਲਾਉਣਾ ਕੁਤਰੀਆ
ਮਾਰਨਾ ਹਰੀਆ
ਲੈਣਾ ਸਿੰਗਰੀਆ
ਪੁੱਟਣੀ ਮਿਟਰੀਆ
ਦੇਣੀ ਘੁਰੀਆ
ਲੈਣਾ ਠੀਕਰੀਆ
ਧੋਣੀ ਚੁੰਝਰੀਆ
ਖਾਣੇ ਚਿੜੀ ਦੇ ਬੱਚੜੇ
ਮੈਂ ਕਾਗ ਸੰਗਰੀਆ
ਘਾਹ ਬੋਲਿਆ, ਏਦਾਂ ਨੀ ਮੈਂ ਪੁੱਟ ਹੋਣਾ। ਤੂੰ ਖੁਰਪਾ ਲਿਆ ਤੇ ਮੈਨੂੰ ਖੋਤ ਕੇ ਲੈ ਜਾ। ਕਾਂ ਸਿੱਧਾ ਲੁਹਾਰ ਪਾਸ ਆਇਆ ਤੇ ਉਹਨੂੰ ਆ ਕੇ ਆਖਿਆ:
ਹੇ ਹਰੀਆ
ਲੈਣਾ ਖੁਪਰੀਆ
ਖੋਤਣਾ ਕਖਰੀਆ
ਖਲਾਉਣਾ ਮਝਰੀਆ
ਲੈਣਾ ਦੁਧਰੀਆ
ਪਲਾਉਣਾ ਕੁਤਰੀਆ
ਮਾਰਨਾ ਹਰੀਆ
ਲੈਣਾ ਸਿੰਗਰੀਆ
140