ਪੰਨਾ:ਬਾਤਾਂ ਦੇਸ ਪੰਜਾਬ ਦੀਆਂ - ਸੁਖਦੇਵ ਮਾਦਪੁਰੀ.pdf/145

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


________________

ਪੁੱਟਣੀ ਮਿਟਰੀਆ ਦੇਣੀ ਘੁਮਰੀਆ ਲੈਣਾ ਠੀਕਰੀਆ ਧੋਣੀ ਚੁੰਝਰੀਆ ਖਾਣੇ ਚਿੜੀ ਦੇ ਬੱਚੜੇ ਮੈਂ ਕਾਗ ਸੰਗਰੀਆ ਲੁਹਾਰ ਕਾਂ ਨੂੰ ਕਹਿੰਦਾ, “ਕਾਂਵਾਂ ਹੁਣੇ ਬਣਾ ਕੇ ਦਿੰਨਾਂ ਤੂੰ ਏਥੇ ਆਰਾਮ ਕਰ।” ਕੁਝ ਚਿਰ ਮਗਰੋਂ ਲੁਹਾਰ ਨੇ ਖੁਰਪਾ ਬਣਾ ਦਿੱਤਾ ਤੇ ਕਾਂ ਨੂੰ ਕਿਹਾ, “ਖੁਰਪਾ ਤਾਂ ਬਣ ਗਿਐ, ਪਰ ਹਾਲੇ ਤੱਤੈ।”

ਕਾਂ ਦਾ ਦਿਲ ਚਿੜੀ ਦੇ ਬੱਚੜੇ ਖਾਣ ਲਈ ਕਾਹਲਾ ਪਿਆ ਹੋਇਆ ਸੀ। ਬੋਲਿਆ, “ਕੋਈ ਨਾ, ਤੂੰ ਇਹ ਚੁੱਕ ਕੇ ਮੇਰੇ ਖੰਭਾ ਉੱਤੇ ਰੱਖ ਦੇ ਮੈਂ ਲੈ ਜਾਨਾਂ।

ਲੁਹਾਰ ਨੇ ਤੱਤਾ-ਤੱਤਾ ਖੁਰਪਾ ਕਾਂ ਦੇ ਖੰਭਾ ਉੱਤੇ ਰੱਖ ਦਿੱਤਾ। ਕਾਂ ਅਜੇ ਥੋੜੀ ਦੂਰ ਹੀ ਗਿਆ ਸੀ ਕਿ ਉਹਦੇ ਖੰਭਾਂ ਨੂੰ ਅੱਗ ਲੱਗ ਗਈ ਤੇ ਉਹ ਧਰਤੀ ਤੇ ਡਿੱਗ ਕੇ ਮਰ ਗਿਆ। 141