ਪੰਨਾ:ਬਾਤਾਂ ਦੇਸ ਪੰਜਾਬ ਦੀਆਂ - ਸੁਖਦੇਵ ਮਾਦਪੁਰੀ.pdf/61

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਜਾਣ, ਹੰਸ ਹਰ ਉਡਦੇ ਪੰਛੀ ਦੀ ਪੂਛ ਕੱਟ ਲਿਆਇਆ ਕਰੇ। ਮੁੰਡੇ ਨੇ ਨਾਲੇ ਸੇਹ ਤੇ ਗੋਹ ਵੀ ਮਾਰ ਲਈਆਂ। ਇੱਕ ਓਸ ਨੇ ਘੋੜੀ ਦੇ ਸੱਜੇ ਪਾਸੇ ਤੇ ਦੂਜੀ ਖੱਬੇ ਪਾਸੇ ਲਟਕਾ ਲਈ। ਬਾਦਸ਼ਾਹ ਦੇ ਲੜਕੇ ਉਹਨੂੰ ਕਹਿੰਦੇ, “ਸਾਡੇ ਪੱਟਾਂ 'ਚ ਮੋਰੀਆਂ ਕਰਦੇ, ਇੱਕ ਨੂੰ ਸੇਹ ਦੇ ਦੇ, ਇੱਕ ਨੂੰ ਗੋਹ ਦੇ ਦੇ।"
ਮੁੰਡੇ ਨੇ ਉਹਨਾਂ ਨੂੰ ਦੇ ਦਿੱਤੀਆਂ, ਮੋਰੀਆਂ ਕਰਕੇ ਉਹਨਾਂ ਦੇ ਪੱਟਾਂ ਤੇ ਪੈਸਿਆਂ ਦੇ ਨਸ਼ਾਨ ਲਾ ਦਿੱਤੇ। ਜਾਨਵਰਾਂ ਦੀਆਂ ਪੂਛਾਂ ਨਾਲ ਉਹਦੇ ਪੰਜ ਛੇ ਝੋਲੇ ਭਰੇ ਹੋਏ ਸੀ। ਉਹ ਰਾਜੇ ਕੋਲ ਚਲੇ ਗਏ। ਰਾਜੇ ਨੇ ਆਪਣੇ ਮੁੰਡਿਆਂ ਕੋਲ ਸ਼ਿਕਾਰ ਤੇ ਮੁੰਡੇ ਕੋਲ ਪੂਛਾਂ ਵੇਖ ਕੇ ਹੁਕਮ ਦੇ ਦਿੱਤਾ, “ਏਸ ਨੂੰ ਕੈਦ ਕਰ ਦਓ।"
ਰਾਜੇ ਦੇ ਸਪਾਹੀਆਂ ਨੇ ਉਹ ਮੁੰਡਾ ਫੜ ਲਿਆ। ਉਹ ਕਹਿੰਦਾ, “ਮੈਨੂੰ ਕੇਰਾਂ ਰਾਜੇ ਨੂੰ ਮਲਾ ਦਿਓ।"
ਉਹ ਓਸ ਨੂੰ ਰਾਜੇ ਕੋਲ ਲੈ ਗਏ। ਕਹਿੰਦਾ, “ਤੁਸੀਂ ਮੈਨੂੰ ਕੈਦ ਕਰਦੇ ਓ ਪਹਿਲਾਂ ਆਪਣੇ ਮੁੰਡਿਆਂ ਦੇ ਪੱਟ ਤਾਂ ਦੇਖੋ।"
ਉਹਨੇ ਆਪਣੇ ਮੁੰਡੇ ਸੱਦੇ ਤੇ ਪੱਟਾਂ ਤੇ ਨਸ਼ਾਨ ਵੇਖੇ। ਰਾਜਾ ਨੇ ਫੇਰ ਹੁਕਮ ਦੇ ਦਿੱਤਾ ਕਿ ਉਹਨੂੰ ਛੱਡ ਦਿਓ, ਫੇਰ ਓਸ ਦਾ ਆਪਣੀ ਕੁੜੀ ਨਾਲ ਵਿਆਹ ਕਰ ਦਿੱਤਾ।
ਉਹ ਰਾਜੇ ਦੇ ਘਰ ਰਹਿਣ ਲੱਗਾ। ਇੱਕ ਦਿਨ ਉਹ ਸ਼ਿਕਾਰ ਖੇਡਣ ਜਾਣ ਲੱਗਾ। ਕੁੜੀ ਕਹਿੰਦੀ, “ਤੂੰ ਸ਼ਕਾਰ ਖੇਡਣ ਤਿੰਨ ਕੂਟਾਂ ਜਾਈਂ, ਚੌਥੀ ਕੂੰਟ ਨਾ ਜਾਈਂ।"
"ਕਿਹੜੀ?"
"ਦੱਖਣ ਵਾਲੀ।"
ਉਹ ਕਹਿੰਦਾ, “ਉਧਰ ਹੀ ਪਹਿਲਾਂ ਜਾ ਕੇ ਦੇਖਦੇ ਆਂ....."
ਉਹ ਦੱਖਣ ਵੱਲ ਨੂੰ ਈ ਸ਼ਕਾਰ ਖੇਡਣ ਤੁਰ ਪਿਆ। ਉਹਦੇ ਮੂਹਰਿਓਂ ਝਾੜੀ ਵਿੱਚੋਂ ਇੱਕ ਸੋਨੇ ਦਾ ਹਰਨ ਨਿਕਲਿਆ। ਉਹਨੇ ਕੁੱਤੀ, ਘੋੜੀ ਤੇ ਹੰਸ ਉਹਦੇ ਮਗਰ ਨਸਾ ਦਿੱਤੇ ਪਰ ਉਹ ਸੁਨਿਹਰੀ ਹਰਨ ਨਾ ਮਰਿਆ। ਉਹ ਇੱਕ ਘਰ ਵਿੱਚ ਵੜ ਗਿਆ ਉਹ ਉਹਦੇ ਮਗਰੇ ਉਸ ਘਰ ਵਿੱਚ ਚਲਿਆ ਗਿਆ। ਹਰਨ ਤੀਵੀਂ ਬਣਿਆ ਬੈਠਾ ਸੀ। ਤੀਵੀਂ ਕਹਿੰਦੀ, “ਜੇ ਤੂੰ ਹੈਗਾ ਬਾਦਸ਼ਾਹ ਦਾ ਲੜਕਾ ਤਾਂ ਤੂੰ ਖੇਡ ਲੈ ਸਾਰਪਾਸਾ।"
“ਹੈਗਾ ਤਾਂ ਬਾਦਸ਼ਾਹ ਦਾ ਲੜਕਾ ਹੀ, ਪਰ ਖੇਡੂੰਗਾ ਵੀ ਜ਼ਰੂਰ।"
ਦੋਨੋਂ ਖੇਡਣ ਲੱਗ ਪਏ। ਸਿਰਾਂ ਤੇ ਧੜਾਂ ਦੀਆਂ ਬਾਜ਼ੀਆਂ ਲੱਗ ਗਈਆਂ। ਮੰਡੇ ਨੇ ਕੁੱਤੀ ਸੱਜੇ ਪੱਟ ਤੇ ਬਹਾਲ ਲਈ ਤੇ ਹੰਸ ਖੱਬੇ ਪੱਟ ਤੇ ਬਹਾਲ ਲਿਆ। ਦੋਨੋਂ ਪੱਟਾਂ ਤੇ ਸੌਂ ਗਏ। ਤੀਵੀਂ ਕੋਲ ਚੂਹੇ ਸੀ। ਹੰਸ ਦਾ ਬੱਚਾ ਚੂਹਿਆਂ ਤੋਂ ਡਰ ਜਾਇਆ ਕਰੇ। ਉਹ ਚੂਹਿਆਂ ਦੀ ਮਦਦ ਨਾਲ ਖੇਡ ਜਿੱਤ ਗਈ। ਉਹ ਹਾਰ ਗਿਆ। ਤੀਵੀਂ ਨੇ ਸਿਰ ਵੱਢ ਕੇ ਅਲਗ-ਅਲਗ ਚੀਜ਼ਾਂ ਕੋਠੜੀਆਂ ਵਿੱਚ ਸੁੱਟ ਦਿੱਤੀਆਂ।
ਮੁੰਡੇ ਦੀ ਮਾਂ ਪਿੱਛੇ ਬਹੁਤ ਉੱਡੀਕ ਰਹੀ ਸੀ। ਉਸ ਨੂੰ ਆਪਣੇ ਪੁੱਤ ਦਾ ਹੇਰਵਾ ਖਾਈ ਜਾ ਰਿਹਾ ਸੀ ਪਰ ਮੁੰਡਾ ਨਾ ਮੁੜਿਆ। ਫੇਰ ਉਹਦਾ ਦੂਜਾ ਭਾਈ ਕਹਿੰਦਾ, “ਮਾਂ ਤੂੰ ਰੋ ਨਾ, ਮੈਂ ਜਾਨਾਂ।" ਫੇਰ ਓਸ ਨੇ ਇੱਕ ਤੀਰ ਛੱਤਣ ਵਿੱਚ ਮਾਰਿਆ ਤੇ ਕਹਿੰਦਾ, “ਜੇ ਇਹ ਤੀਰ ਡਿੱਗ ਗਿਆ ਤਾਂ ਸਮਝੀਂ ਮੈਂ ਮਰ ਗਿਆ ਹਾਂ।”
ਮਗਰੋਂ ਉਸ ਨੇ ਇੱਕ ਘੋੜੀ, ਇੱਕ ਕੁੱਤੀ ਤੇ ਇੱਕ ਬਿੱਲੀ ਨਾਲ ਲਈ ਤੇ ਓਸੇ ਸਾਧ ਦੀ ਕੁਟੀਆ ਵਿੱਚ ਗਿਆ। ਕੜਾਹੇ ਵਿੱਚ ਉਹਨੇ ਸਾਰੀਆਂ ਚੀਜ਼ਾਂ ਨਲ੍ਹਾਈਆਂ ਤੇ ਤੁਰਦਾ

57