ਸਮੱਗਰੀ 'ਤੇ ਜਾਓ

ਪੰਨਾ:ਬਾਤਾਂ ਦੇਸ ਪੰਜਾਬ ਦੀਆਂ - ਸੁਖਦੇਵ ਮਾਦਪੁਰੀ.pdf/69

ਵਿਕੀਸਰੋਤ ਤੋਂ
ਇਹ ਵਰਕੇ ਦੀ ਤਸਦੀਕ ਕੀਤਾ ਹੈ

ਉਹਨੂੰ ਉਹਦੇ ਲੰਬੇ-ਲੰਬੇ ਵਾਲ ਬੜੇ ਚੰਗੇ ਲੱਗੇ। ਕੁੜੀ ਕਹਿੰਦੀ, “ਤੇਰੇ ਵਾਲ ਕਿਵੇਂ ਐਡੇ-ਐਡੇ ਹੋਏ ਨੇ?”
ਮੁੰਡਾ ਕਹਿੰਦਾ, “ਮੇਰੀ ਮਾਂ ਨੇ ਮੇਰੇ ਸਿਰ ਨੂੰ ਉਖਲੀ ਵਿੱਚ ਕੁੱਟ ਕੇ ਵਧਾਏ ਐ।”
ਕੁੜੀ ਕਹਿੰਦੀ, “ਮੇਰੇ ਵੀ ਵਧਾ ਦੇ।”
ਮੁੰਡੇ ਨੇ ਕੁੜੀ ਦਾ ਸਿਰ ਉਖਲੀ ਵਿੱਚ ਕੁੱਟ-ਕੁੱਟ ਕੇ ਫੇਹ ਦਿੱਤਾ। ਮਗਰੋਂ ਕੁੜੀ ਵਾਲੇ ਕਪੜੇ ਪਾ ਲਏ ਤੇ ਕੁੜੀ ਨੂੰ ਕੱਟ ਕੇ ਦਾਲ ਰਿੰਨ੍ਹ ਲਈ।
ਬੁੜੀ ਆਈ। ਕਹਿੰਦੀ, “ਬਣਾ ਲੀ ਪੁਤ ਸਬਜ਼ੀ।” ਮੁੰਡੇ ਨੂੰ ਕਹਿੰਦੀ, “ਤੂੰ ਕਪੜੇ ਧੋ ਲੈ।" ਆਪ ਸਬਜ਼ੀ ਖਾਣ ਲੱਗੀ।
ਮੁੰਡਾ ਕਹਿੰਦਾ, “ਇੱਕ ਬੁੜੀ ਧੀ ਖਾਣੀ।” “ਇੱਕ ਬੁੜੀ ਧੀ ਖਾਣੀ" ਆਖਦਾ-ਆਖਦਾ ਮੁੰਡਾ ਉਥੋਂ ਨੱਸ ਗਿਆ।

65