ਪੰਨਾ:ਬਾਦਸ਼ਾਹੀਆਂ.pdf/28

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਇਕ ਸੌ ਮੋਤੀ ਬੜੇ ਧਿਆਨ ਨਾਲ ਜਾਚੇ ਤੇ ਪਰਖੇ ਨੇ ।ਗੇ ਰਾਇ ਵਿਚ ਇਹ ਅਜੇਹੇ, ਅਣਮੋਲ ਮੋਤੀ ਬਲਕਿ ਹੀਰੇ ਨੇ ਕਿ ਇਹਨਾਂ ਦਾ ਕੋਈ ਮੁਲ ਪੈ ਹੀ ਨਹੀਂ ਸਕਦਾ। ਇਕ ਇਕ ਕਵਿਤਾ ਅਜਿਹੀ ਮਜ਼ੇਦਾਰ ਤੇ ਸਵਾਦਲੀ ਏ ਕਿ ਘੜੀ ਮੁੜੀ ਸਨ ਤੇ ਜੀ ਪਿਆ ਕਰਦਾ ਏ ਜੇਹੜੀ ਨਸੀਹਤ ਹਰ ਇਕ ਕਵਿਤਾ ਤੋਂ ਮਿਲਦੀ ਏ, ਉਹ ਅਜੇਹੀ ਬੇਸ਼ ਏ ਕਿ ਜੋ ਕੋਈ ਉਹਦੇ ਤੇ ਅਮਲ ਕਰੇਗਾ ਉਹ ਨਿਰਾ ਆਪਣਾ ਈ ਭਲਾ ਨਹੀਂ ਕਰੇਗਾ ਬਲਕਿ ਹੋਰਨਾਂ ਨੂੰ ਵੀ ਸੁਖ ਦੇਵੇਗਾ । ਜ਼ਬਾਨ ਬੜੀ ਪਿਆਰੀ, ਸਵਾਦਲੀ, ਮਿੱਠੀ ਤੇ ਮਜ਼ੇਦਾਰ ਏ, ਲਫਜ਼ ਚੋਣਵੇ ਤੇ ਢੁਕਵੇਂ ਨੇ । ਮੈਂ ਪੰਜਾਬੀ ਨਜ਼ਮ ਵਿਚ ਅਜਿਹੀ ਮਿੱਠੀ ਕਈ ਕਿਤਾਬ ਨਹੀਂ ਵਿੱਠੀ । ਮੈਨੂੰ ਪੱਕਾ ਯਕੀਨ ਏ ਕਿ ਜੇ ਕੋਈ ਏਸ ਕਿਤਾਬ ਨੂੰ ਪੜੇ ਉਹਦੀ ਰਾਇ ਇਹਦੀ ਬਾਬਤ ਉਹੋ ਈ ਹੋਵੇਗੀ, ਜੋ ਮੇਰੀ ਏ। ਹਿੰਦੂ, ਸਿੱਖ, ਮੁਸਲਮਾਨ, ਮਰਦ, ਜ਼ਨਾਨੀਆਂ, ਕੁੜੀਆਂ, ਮੁੰਡੇ ਇਸ ਕਿਤਾਬ ਦਿਆਂ ਗੁਣਾਂ ਤੋਂ ਇਕੋ ਜਿਹਾ ਨਫਾ ਪਾ ਸਕਦੇ ਨੇ । ਜੋ ਨਸੀਹਤਾਂ ਇਸ ਕਿਤਾਬ ਵਿਚ ਲਿਖੀਆਂ ਨੇ ਉਹ ਕਿਸੇ ਮਜ਼ਬ ਦੇ ਬਰਖਿਲਾਫ਼ ਨਹੀਂ। ਮੈਂ ਸਰਦਾਰ ਸਾਹਿਬ ਨੂੰ ਇਸ ਕਿਤਾਬ ਦੇ ਲਿਖਣ ਤੇ ਵਧਾਈ ਦੇਂਦਾ ਹਾਂ ਤੇ ਨਾਲ ਹੀ ਮੈਂ ਪੰਜਾਬੀ ਦਿਆਂ ਪ੍ਰੇਮੀਆਂ ਦੀ ਖਿਦਮਤ ਵਿਚ ਇਹ ਬੇਨਤੀ ਕਰਦਾ ਹਾਂ ਭਈ ਜੇ ਪੰਜਾਬੀ ਦਾ ਵਾਧਾ ਕਰਨਾ ਜੇ ਤਾਂ ਇਸ਼ਕ ਦੀਆਂ ਕਹਾਣੀਆਂ ਕਿੱਸੇ ਛੱਡ ਕੇ ਸਰਦਾਰ ਸਾਹਿਬ ਵਾਂਗ ਕਿਤਾਬਾਂ ਲਿਖੋ | ਇਹ ਕਿਤਾਬ ਸਭਨੀਂ ਗੱਲੀਂ ਬੜੀ ਸੋਹਣੀ, ਪਿਆਰੀ ਤੇ ਚੰਗੀ ਏ, ਪਰ ਬੜੇ ਅਫਸੋਸ ਦੀ ਗੱਲ ਏ ਜੋ ਏਹ ਗੁਰਮੁਖੀ "ਅੱਖਰਾਂ ਵਿਚ ਈ ਛਪੀ ਏ, ਉਰਦੂ ਅੱਖਰਾਂ ਵਿਚ ਨਹੀਂ ਛਪੀ। ਮੈਨੂੰ ਉਮੇਦ ਏ ਕਿ ਸਰਦਾਰ ਸਾਹਿਬ ਮਿਹਰਬਾਨੀ ਕਰ ਕੇ ਏਹਨੂੰ ਉਰਦੂ ਅੱਖਰਾਂ ਵਿਚ ਛਾਪ ਕੇ ਮੇਰੇ ਜਿਹਾਂ ਗੁਰਮੁਖੀ ਦਿਆਂ ਨਾਵਾਕਫਾਂ ਨੂੰ ਭੀ ਮੌਕਿਆ ਦੇਣਗੇ ਕਿ ਉਹ ਵੀ ਏਹਨੂੰ ਪੜ ਕੇ ਮਜ਼ੇ ਲੈਣ ਤੇ ਨਸੀਹਤਾਂ ਸਖਣ।

ਲਾਹੌਰ ]

੩੦ ਦਸੰਬਰ ੧੯੩੨]

ਸ਼ਹਾਬ ਦੀਨ