ਪੰਨਾ:ਬਿਜੈ ਸਿੰਘ.pdf/110

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸ਼ੀਲਾ-ਇਸ ਕੈਦ ਵਿਚ, ਜਿਸ ਵਿਚ ਮੈਂ ਹਾਂ, ਮੇਰੇ ਸਤਿ ਧਰਮ ਜਾ ਕੇ ਬੀ ਜੇ ਧਰਮ ਬਚੇ ਦੀ ਰਾਖੀ ਤੁਸੀਂ ਕਰਨੀ ਹੋਵੇਗੀ। ਮੇਰੀ ਜਿੰਦ ਤਾਂ ਤੂੰ ਮੇਰੀ ਭੈਣਾਂ ਵਾਂਙੂ ਸਹਾਇਤਾ ਕਰੇਗੀ।

ਬੇਗਮ-ਅੱਲਾ ਮੇਰਾ ਜ਼ਾਮਨ। ਤੈਨੂੰ ਤੇ ਤੇਰੇ ਧਰਮ ਨੂੰ, ਜਦ ਤਾਂਈਂ ਮੇਰੇ ਦਮ ਵਿਚ ਦਮ ਹੈ ਤੱਤੀ ਵਾ ਨਾ ਲੱਗਣ ਦਿਆਂਗੀ।

ਸ਼ੀਲਾ (ਅੱਖਾਂ ਮੀਟ ਕੇ)-ਸ਼ੁਕਰ ਹੈ ਮੇਰੇ ਸਿਰਜਣਹਾਰ ਅਕਾਲ ਪੁਰਖ! ਤੂੰ ਧੰਨ ਹੈਂ, ਤੂੰ ਧੰਨ ਹੈਂ, ਤੂੰ ਬੰਦੀ ਛੋੜ, ਰਹਿਮ ਕਰ, ਮੇਰੇ ਸਾਂਈਆਂ ਜੀ ਨੂੰ ਬੀ ਹੱਥ ਦੇ ਕੇ ਰੱਖ ਤੇ ਮੈਨੂੰ ਮਿਲਾ।

ਬੇਗਮ-ਭੈਣ! ਤੇਰਾ ਪਤੀ ਕਿੱਥੇ ਹੈ ਤੇ ਕੀਕੂੰ ਵਿਛੁੜਿਆ ਸੀ? ਸ਼ੀਲਾ-ਝਨਾਂ ਦੇ ਕੰਢੇ ਇਕ ਨਗਰ ਦੇ ਹਾਕਮ ਨੇ ਮਾਰ ਮਾਰ ਕੇ ਮਰਨਾਉ ਕਰਕੇ ਕੈਦ ਪਾ ਦਿਤੇ ਸਨ, ਪਤਾ ਨਹੀਂ ਫੇਰ ਕੀ ਹੋਇਆ? ਹਾਂ! ਆਉਂਦੀ ਵੇਰ ਜੀਉਂਦੇ ਦਿੱਸ ਪਏ ਸਨ, ਪਰ ਗੱਲ ਬਾਤ ਨਹੀਂ ਹੋ ਸਕੀ (ਨੈਣ ਭਰ ਆਏ)।

ਬੇਗਮ- (ਅੱਖਾਂ ਪੂੰਝ ਕੋ)-ਭੈਣ! ਰੋ ਨਾ, ਤੇਰਾ ਪਤੀ ਮੈਂ ਸਦਵਾ ਦਿਆਂਗੀ ਅਰ ਉਸ ਦਾ ਵਾਲ ਵਿੰਗਾ ਨਹੀਂ ਹੋਵੇਗਾ, ਹੁਣ ਸਮਝ ਕਿ ਸਭ ਬਿਪਤਾ ਦੂਰ ਹੋ ਗਈ।

ਸ਼ੀਲਾ-ਤੁਸੀਂ ਕਿੰਨਾ ਪਿਆਰ ਕਰਦੇ ਹੋ, ਪਰ ਇਕ ਰਾਤ ਤਾਂ ਤੁਹਾਡੀ ਕਿਰਪਾ ਨਾਲ ਬੀਤੀ, ਇਸ ਮਕਾਨ ਵਿਚ ਰਹਿ ਕੇ ਕਦ ਤਕ ਬੱਕਰੇ ਦੀ ਮਾਂ ਸੁਖਣਾ ਸੁਖ ਕੇ ਲੰਘਾਵੇਗੀ?

ਬੇਗਮ-ਪਿਆਰੀ ਭੈਣ! ਜਦ ਤਕ ਮੇਰੇ ਦਮ ਵਿਚ ਦਮ ਹੈ ਕਿਸੇ ਦੀ ਮਜਾਲ ਹੈ ਕਿ ਤੁਹਾਡੀ ਵਾ ਵੱਲ ਬੀ ਤੱਕ ਸਕੇ।

ਸ਼ੀਲਾ-ਕਰਤਾਰ ਤੈਨੂੰ ਭਾਗ ਲਾਵੇ ਤੇ ਆਪਣਾ ਭਉ ਬਖਸ਼ੇ। ਬੇਗਮ-ਭੈਣ ਜੀ!ਮੇਰੇ ਕਹੋ ਤੁਰੀ ਚੱਲਣਾ ਫੇਰ ਕੋਈ ਤੌਖਲਾ ਨਹੀਂ।

ਇਸ ਪ੍ਰਕਾਰ ਗੱਲਾਂ ਬਾਤਾਂ ਕਰਕੇ ਬੇਗਮ ਵਿਦਾ ਹੋਈ। ਬੇਗਮ ਦੇ ਹੁਕਮ ਮੂਜਬ ਦੇ ਇਕ ਖਤ੍ਰਾਣੀਆਂ ਟਹਿਲਣਾਂ ਸੇਵਾ ਲਈ ਆ ਗਈਆਂ । ਮਾਂ ਪੁੱਤ ਨੇ ਇਸ਼ਨਾਨ ਕੀਤਾ, ਪ੍ਰਸ਼ਾਦ ਛਕਿਆ, ਕਪੜੇ ਵਟਾਏ। ਮੈਲੇ

-੧੦੪-