ਪੰਨਾ:ਬਿਜੈ ਸਿੰਘ.pdf/113

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸਲਾਹੁੰਦਾ ਨਹੀਂ, ਕਿਸੇ ਦਾ ਪਾਜੇ ਨਹੀਂ ਉਘੇੜਦਾ। ਸੂਰਜ ਅਰ ਚੰਦ ਦੀਆਂ ਨਜ਼ਰਾਂ ਪੜਦੇ ਪਾੜ ਹਨ, ਜੋ ਨਾ ਕੇਵਲ ਆਪ ਲੋਕਾਂ ਦੇ ਐਬ ਦੇਖਦੀਆਂ ਹਨ, ਸਗੋਂ ਬੜਬੋਲੇ ਦੀ ਜੀਭ ਵੀ ਸਾਰੇ ਜਹਾਨ ਵਿਚ, ਨਸ਼ਰ ਕਰ ਦੇਂਦੀਆਂ ਹਨ ਤੇ ਤਾਰਿਆਂ ਦੀਆਂ ਚੌਰ ਅੱਖਾਂ ਹਨ ਜੋ ਕੰਨਾਂ ਵਿਚ ਫੂਕਾਂ ਮਾਰਨ ਵਾਂਗ ਲੋਕਾਂ ਦੇ ਪਾਜ ਮਲੰਕੜੇ ਉਘੇੜ ਦਿੰਦੀਆਂ ਹਨ, ਪਰ ਹਨੇਰਾ ਬ ਬੀਬਾ ਰਾਣਾ ਹੈ, ਸਭ ਦੇ ਪੜਦੇ ਢਕ ਦੇਂਦਾ ਹੈ ਹਨੇਰਾ ਤਾਂ ਦੇਖਕੇ ਅਣਡਿੱਠ ਕਰਦਾ ਹੈ, ਪਰ ਹੋਰਨਾਂ ਦੀਆਂ ਨਜ਼ਰਾਂ ਤੋਂ ਬੀ ਪੜਦੇ ਪਾਉਂਦਾ ਹੈ । ਨਾਂ ਆਪ ਕਿਸੇ ਦੇ ਐਬ ਦੇਖਦਾ ਹੈ, ਨਾ ਕਿਸੇ ਨੂੰ ਦੇਖਣ ਦਿੰਦਾ ਹੈ! ਜਿਸ ਤਰਾਂ ਕੋਈ ਭਲਾ ਪੁਰਸ਼ ਕਿਸੇ ਨੂੰ ਨੰਗਾ ਉਘਾੜਾ ਦੇਖਕੇ ਆਪਣੀਆਂ ਅੱਖਾਂ ਨੀਵੀਆਂ ਕਰ ਲੈਂਦਾ ਹੈ, ਤਿਵੇਂ ਹਨੇਰਾ ਬੀਬੇ ਪੁਰਖ ਵਾਂਗ ਅੱਖਾਂ ਮੀਟ ਕੇ ਆਪਣੇ ਕਾਲੇ ਰਥ ਦੇ ਪਹੀਏ ਰੇੜੀ ਤੁਰਿਆ ਚਲਿਆ ਜਾਂਦਾ ਹੈ ਤੇ ਕਿਸੇ ਦੇ ਪਾਪ ਪੁੰਨ ਨੂੰ ਨਹੀਂ ਵੇਖਦਾ ਹਨੇਰਾ ਬੀਬਾ ਰਾਣਾ ਹੈ, ਭੈਣ! ਏਸੇ ਹਨੇਰੇ ਨੇ ਤੇਰਾ ਧਰਮ ਬਚਾਇਆ ਮੇਰੀ ਜਾਚੇ ਤਾਂ ਹਨੇਰਾ ਆਰਫ ਕਾਲ (ਬ੍ਰਹਮ ਗਿਆਨੀ ਹੈ,ਨਹੀਂ ਨਹੀਂ ਹਨੇਰੇ ਵਿਚ ਤਾਂ ਉਹ ਗੁਣ ਹੈ ਜੋ ਖੁਦਾ ਵਿਚ ਹੈ, ਖੁਦਾ ਸਭ ਦੇ ਪਾਪ ਪੁੰਨ ਨੂੰ ਜਾਣਦਾ ਹੈ ਪਰ ਪੜਚੋਲਦਾ ਨਹੀਂ, ਦੋਖਦਾ ਹੈ ਪਰ ਭੰਡਦਾ ਨਹੀਂ? ਪਾਪੀ ਪੁੰਨੀ ਸਭ ਦੇ ਖੇਤ ਤੇ ਇਕੋ ਜਿਹਾ ਮੀਂਹ ਵਸਾਉਂਦਾ ਹੈ! ਤਿਵੇਂ ਹਨੇਰਾ ਕਿਸੇ ਦੇ ਸਿਰੇ ਨਹੀਂ ਆਉਂਦਾ। ਹਾਂ, ਹਨੇਰੇ ਵਿਚ ਇਕ ਗੁਣ ਰੱਬ ਤੋਂ ਵੀ ਵਧੀਕ ਹੈ। ਰੱਬ ਦੇਖਦਾ ਹੈ, ਐਸਾ ਦੇਖਦਾ ਹੈ ਕਿ ਹੋਣ ਤੋਂ ਪਹਿਲੇ, ਹੋਣ ਵੇਲੇ ਅਰ ਹੋ ਚੁਕੇ ਤੋਂ ਮਗਰੋਂ ਸਭ ਕੁਝ ਜਾਣਦਾ ਹੈ; ਹਾਂ ਪਰ ਸਹਾਰਾ ਰੱਖਦਾ ਹੈ, ਐਪਰ ਧੰਨ ਹਨੇਰਾ ਜੋ ਲੋਕਾਂ ਦੇ ਪਾਪਾਂ ਨੂੰ ਦੇਖਣੋਂ ਅਰ ਸਮਝਣੋਂ ਬੀ ਨਾਂਹ ਕਰਦਾ ਹੈ, ਕਹਿੰਦਾ ਹੈ ਮੈਂ ਕਿਉਂ ਕਿਸੇ ਦੇ ਪਾਪ ਪੁੰਨ ਦਾ ਦੇਖਣਹਾਰ ਤੇ ਚਾਨਣਹਾਰ ਬਣਾਂ ? ਅਪਣੇ ਕਰਮਾਂ ' ਦਾ ਫਲੋ ਸਭੁ ਕੋਈ ਭਗਦਾ ਹੈ ਮੈਂ ਕਿਉਂ ਬੁਰੇ ਭਲੇ ਸਮਾਚਾਰ ਦੇਖਾਂ ਤੇ ਆਪਣੇ ਸਹਿਣਸ਼ੀਲਤਾ ਵਾਲੇ ਮਨ ਵਿਚੋਂ ਸ਼ੱਕ ਸ਼ੁਭੇ ਪੈਦਾ ਕਰਾਂ ਤੇ ਆਪਣੇ ਦਿਲ ਨੂੰ ਹੋਰਨਾਂ ਦੇ ਪਾਪਾਂ ਨਾਂ ਦਾ ਘਰ ਬਣਾ ਲਵਾਂ ।

-੧੦੭-