ਪੰਨਾ:ਬਿਜੈ ਸਿੰਘ.pdf/114

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਐਸੀ ਚੰਚਲਤਾ ਅਰ ਪਰਮੇਸ਼ਰ ਦੀ ਬੇਅਦਬੀ ਦੇ ਨਾ ਸਹੇ ਜਾਣ ਵਾਲੇ ਬਚਨ ਸੁਣ ਕੇ ਸ਼ੀਲ ਕੌਰ ਘਬਰਾਈ, ਕੰਬੀ, ਕੁਛ ਬੋਲੀ, ਠਿਠਕੀ ਪਰ ਮਨ ਨੂੰ ਮੁੱਠ ਵਿਚ ਲੈ ਕੇ ਧੀਰਜ ਧਰ ਕੇ ਬੋਲੀ:-ਭੈਣ ਜੀ ! ਤੁਸਾਂ ਭਾਵੇਂ ਕਿਵੇਂ ਕੀਤਾ, ਮੇਰਾ ਭਲਾ ਹੀ ਹੋਇਆ। ਮੈਂ ਤੁਸਾਂ ਦੀਆਂ ਦੇਣੀਆਂ ਕਿਸੇ ਜੁਗ ਨਹੀਂ ਦੇ ਸਕਦੀ; ਪਰ ਭੈਣ ਕਿਹਾ ਜੇ ਤਾਂ ਇਕ ਗੱਲ ਮੇਰੀ ਭੀ ਸੁਣ ਲਵੋ; ਖ਼ੁਦਾ ਦੀ ਸ਼ਾਨ ਵਿਚ ਕਦੇ ਹਲਕੇ ਵਾਕ ਨਹੀਂ ਕਹੀਦੇ। ਬੇਗਮ-ਸੱਚ ਕਿਹਾ ਹੁਈ,ਸਾਡੇ ਵਿਚ ਵੀ ਇਹ ਗੱਲ ਮਨ੍ਹੇ ਲਿਖੀ ਹੈ।

ਇਸ ਪ੍ਰਕਾਰ ਦੀ ਚਲਾਕੀ ਤੇ ਵਲ ਛਲ ਦੀਆਂ ਗੱਲਾਂ ਕਰ ਕੇ ਬੇਗਮ ਚਲੀ ਗਈ ਤੇ ਸ਼ੀਲਾ ਪੁਤ੍ਰ ਸਮੇਤ ਹੱਥ ਜੋੜ ਕਰਤਾ ਪੁਰਖ ਅੱਗੇ ਪਰਮ ਅਧੀਨਗੀ ਨਾਲ ਬੇਨਤੀ ਕਰਨ ਲੱਗੀ ਕਿ ਹੇ ਧਰਮ ਪੰਜ ਪਿਤਾ ! ਤੇਰੀ ਨਿੰਦਾ ਮੇਰੇ ਕੰਨਾਂ ਥਾਣੀਂ ਮੇਰੇ ਅੰਦਰ ਗਈ ਹੈ, ਸੋ ਆਪਣੀ ਪਰਮ ਕਿਰਪਾ ਨਾਲ ਮੇਰਾ ਹਿਰਦਾ ਸ਼ੁਧ ਕਰੌ, ਅਰ ਮੇਰੇ ਔਗੁਣ ਬਖਸ਼ੋ? ਮੈਂ ਬੇਵਸ ਹੀ ਨਹੀਂ ਸਗੋਂ ਮੈਂ ਪਰਵਸ ਹਾਂ, ਮੇਰੇ ਤੇ ਆਪਣੀ ਮਿਹਰ ਕਰੋ ! ਅਤੇ ਕਿਸੇ ਖੁੱਲ੍ਹ ਵਿਚ ਵਾਸਾ ਦਿਓ।

ਉਧਰ ਦਰਬਾਰ ਦਾ ਹਾਲ ਸੁਣੋ, ਮੀਰ ਮੰਨੂੰ ਜਦੋਂ ਆਪਣੀ ਕਚਹਿਰੀ ਵਿਚ ਬੈਠਾ ਸੀ, ਤਦ ਮੂੰਹੀਆਂ ਵਿਚੋਂ ਇਕ ਨੇ ਆ ਪਤਾ ਦਿਤਾ ਕਿ ਮਾਝੇ ਵਿਚ ਸਿਖਾਂ ਦਾ ਇਕ ਟੋਲਾ ਇਕ ਥਾਵੇਂ ਲੁਕਿਆ ਹੋਇਆ ਹੈ। ਉਸ ਵੇਲੇ ਕੁਝ ਸੈਨਾਂ ਅਰ ਦਰਬਾਰੀ ਤਿਆਰ ਹੋ ਗਏ, ਉਧਰ ਨੂੰ ਕੂਚ ਬੋਲ ਗਿਆ। ਬੇਗਮ ਸਾਹਿਬ ਨੂੰ ਖ਼ਬਰ ਗਈ ਕਿ ਚਾਰ ਪੰਜ ਦਿਨ ਨਵਾਬ ਸਾਹਿਬ ਦੀ ਉਡੀਕ ਨਾ ਰੱਖਣ। ਇਹ ਖ਼ਬਰ ਸੁਣ ਕੇ ਬੇਗਮ ਤੇ ਸ਼ੀਲ ਕੌਰ ਅਚਿੰਤ ਹੋ ਗਈਆਂ।

ਨਵਾਬ ਸਾਹਿਬ ਰਸਤੇ ਵਿਚ ਸੈਰ ਤੇ ਸ਼ਿਕਾਰ ਕਰਦੇ ਗਏ, ਛੇਕੜ ਉਥੇ ਪਹੁੰਚੇ ਜਿਥੇ ਆਦਮੀਆਂ ਦਾ ਸ਼ਿਕਾਰ ਕਰਨਾ ਸੀ। ਪੰਡੋਰੀ ਪਿੰਡ ਦੇ ਲਾਗੇ ਇਕ ਕਮਾਦ ਦਾ ਭਾਰੀ ਖੇਤ ਸੀ, ਸਿੰਘ ਬਾਲ ਬਿਰਧ ਜੁਆਨ

—————

ਰਤਨ ਸਿੰਘ ਜੀ ਨੇ ਪੰਡੋਰੀ ਦਾ ਪਤਾ ਦਿੱਤਾ ਹੈ। ਗਿ: ਗਿਆਨ ਸਿੰਘ ਜੀ ਨੇ ਮੁੱਲਾਂ ਪੁਰ ਦੇ ਲਾਗੇ ਦਾ ਜ਼ਿਕਰ ਕੀਤਾ ਹੈ।

-੧੦੮-