ਪੰਨਾ:ਬਿਜੈ ਸਿੰਘ.pdf/117

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹੈ। ਉਧਰੋਂ ਭਾਈ ਬਿਜੈ ਸਿੰਘ ਨੂੰ ਬੀ ਇਹ ਖ਼ਬਰ ਮਿਲੀ ਔਰ ਨਾਲ ਹੀ ਸਾਬਰਸ਼ਾਹ ਫਕੀਰ ਦੇ ਛੱਡੇ ਹੋਏ ਸੂਹੀਆਂ ਨੇ ਖਬਰ ਲਿਆ ਦੱਸੀ ਕਿ ਸ਼ੀਲ ਕੌਰ ਬੀ ਸਿੰਘਣੀਆਂ ਦੇ ਟੋਲੇ ਵਿਚ ਲਾਹੌਰ ਤਸੀਹੇ ਭੋਗ ਰਹੀ ਹੈ। ਹੁਣ ਸਿੰਘ ਹੋਰਾਂ ਪਾਸੋਂ ਸਬਰ ਕਰਨਾ ਕਠਨ ਹੋ ਗਿਆ। ਆਪ ਸਿੰਘਾਂ ਦੇ ਪਿਆਰੇ ਦੀ ਪੱਕੀ ਸੌ ਸੁਣ ਚੁਕੇ ਸਨ। ਸਾਬਰਸ਼ਾਹ ਨੂੰ ਵੈਰਾਗ ਵਿਚ ਛੱਡਕੇ ਸਿੰਘ ਹੋਰੀਂ ਕ੍ਰੋੜਾ ਸਿੰਘ ਦੇ ਦਲ ਵਿਚ ਆਣ ਰਲੇ। ਦਲ ਵਿਚ ਪਹੁੰਚਦੇ ਹੀ ਇਨ੍ਹਾਂ ਦੀ ਬੜੀ ਮਾਨਤਾ ਹੋਈ। ਇਨ੍ਹਾਂ ਦਾ ਜਸ ਤਾਂ ਸਾਰੇ ਵਿੱਦਤ ਹੀ ਸੀ ਅਰ ਸਭ ਸਿੱਖ ਅਮੀਰ ਦੇ ਪੁੱਤ ਦਾ, ਜਿਨ੍ਹਾਂ ਸਰਬ ਸੁੱਖ ਛੱਡ ਕੇ ਕੰਡਿਆਂ ਦੀ ਸੇਜ ਦੁਖੀਆਂ ਦੇ ਹਿੱਤ ਕਬੂਲੀ ਸੀ, ਦਰਸ਼ਨ ਕਰਨ ਦੇ ਅਭਿਲਾਖੀ ਹੋ ਰਹੇ ਸਨ। ਆਪੋ ਵਿਚ ਦੁਵੱਲੀ ਬੜੇ ਪਿਆਰ ਨਾਲ ਮਿਲੇ, ਜਾਣੋ ਸੱਕੇ ਵੀਰ ਹੁੰਦੇ ਹਨ। ਅਜ ਕਲ ਸਿੱਖਾਂ ਵੱਲ ਦੇਖੋ ਕਿ ਕੌਮੀ ਮੁਹੱਬਤ ਦਿਲਾਂ ਵਿਚੋਂ ਕੀਕੂ ਘਟ ਰਹੀਂ ਹੈ! ਸਿੱਖ ਦੇ ਕੋਲੋਂ ਸਿੱਖ ਮੋਢਾ ਖਹਿ ਕੇ ਐਉਂ ਆਕੜ ਨੁੰ ਲੰਘ ਜਾਂਦਾ ਹੈ ਜਿੱਰ ਕੋਈ ਸਤ ਓਪਰਾ ਹੁੰਦਾ ਹੈ। ਕਿੱਥੇ ਸਿੱਖ ਨੂੰ ਦੇਖਕੇ ਸਿੱਖ ਸੰਨ ਹੁੰਦੇ ਸਨ ਔਰ ਬਿਨਾਂ ਵਾਕਫ਼ੀ ਫ਼ਤਹ ਜਾ ਕੇ ਮਿਲਦੇ ਸਨ ਤੇ ਜੇ ਮੁਸ਼ਕਲ ਆ ਬਣੇ ਤਾਂ ਇਕ ਦੂਜੇ ਦੀ ਸਹਾਇਤਾ ਕਰਦੇ ਸਨ।

ਗੱਲ ਕੀ ਹੁਣ ਖਾਲਸੇ ਦੇ ਦੇਲੇ ਆ ਨਿਕਲੇ, ਸੇਵਾ ਦਾ ਕੰਮ ਅੰਰ ਕੁਛ ਕੁ ਸਵਾਰਾਂ ਦੀ ਜਥੇਦਾਰੀ ਬਿਜੈ ਸਿੰਘ ਦੇ ਹੱਥ ਦਿੱਤੀ ਗਈ। ਖਾਲਸਾ ਬੜੇ ਬੜੇ ਚਾਵੇਂ ਰਸਤੀ ਚ ਕਰਦਾ ਕਰਦਾ ਇਕ ਦਿਨ ਪਹੁ ਫੁਟਾਲੇ ਤੋਂ ਅੱਗੇ ਹੀ ਲਾਹੌਰ ਦੇ ਲਾਗੇ ਜਾ ਪਹੁੰਚਾ* ਅਰ ਸਾਰੇ ਦੇ ਸਾਰੇ ਬਿਜਲੀ ਦੀ ਤਰਾਂ ਓਸ ਥਾਵੇਂ ਜਾ ਪਏ ਜਿਥੇ ਸਿੰਘਣੀਆਂ ਦੁਖੜੇ ਭਰ ਰਹੀਆਂ ਸਨ। ਪਹਿਰੇਦਾਰਾਂ ਵਿਚੋਂ,ਜਿਨ੍ਹਾਂ ਨੇ ਟਾਕਰਾ ਕੀਤਾ,ਇਸਤਰ੍ਹਾਂ ਕੱਟੇ ਗਏ,ਜਿਰ ਗਾਜਰਾਂ ਤੇ ਬਾਕੀ ਦੇ ਤੱਤੇ ਫੱਟ ਨੱਸ ਗਏ। ਬਿਜੈਮਾਨ ਖਾਲਸੇ ਦੇ ਸਰਦਾਰ ਉਸ ਦਲਾਨ ਵਿਚ ਇਕ ਨਿੱਕੀ ਕੰਧ ਢਾ ਕੇ ਜਾ ਵੜੇ, ਜੋ ਜਿਮੀਂ ਦੇ —————

  • ਪੰਥ ਪ੍ਰਕਾਸ਼।

-੧੧੧-