ਪੰਨਾ:ਬਿਜੈ ਸਿੰਘ.pdf/12

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਵਿਹੜੇ ਵਿਚ ਪਰਵਾਰ ਸਮੇਤ ਬੈਠੇ ਹੋਏ ਸਨ, ਆਪ ਇਸ ਵਿਹੜੇ ਵਿਚ ਆਪਣੇ ਪ੍ਰਵਾਰ ਦੇ ਗੱਭੇ ਬੈਠੇ ਹੋਏ ਐਸੇ ਭਾਸਦੇ ਸਨ, ਜਿਵੇਂ ਗ੍ਰਹਿਣਿਆਂ ਹੋਇਆ ਚੰਦ੍ਰਮਾ ਬੱਦਲਾਂ ਹੇਠ ਆਏ ਹੋਏ ਤਾਰਾ ਮੰਡਲ ਦੇ ਵਿਚਕਾਰ ਹੋਵੇ। ਸਭਨਾਂ ਦੇ ਦਿਲ ਰਾਮ ਲਾਲ ਦੇ ਸਿੱਖ ਹੋ ਜਾਣ ਕਰਕੇ ਅਜਿਹੇ ਕੁਮਲਾ ਗਏ ਸਨ ਜਿਵੇਂ ਕੱਕਰ ਪਏ ਤੇ ਕੌਲ ਫੁੱਲ। ਤਿੰਨ ਦਿਨ ਕਲੇਜੇ ਮੁੱਠਾਂ ਵਿਚ ਲੀਤਿਆਂ ਸੁੱਖਣਾਂ ਸੁੱਖਦਿਆਂ ਬੀਤੇ ਸਨ। ਪਲ ਪਲ ਵਿਚ ਭੈ ਉਠਦਾ ਸੀ ਕਿ ਹੁਣ ਬੀ ਨਵਾਬ ਸਾਹਿਬ ਪਾਸ, ਕੋਈ ਚੁਗਲੀ ਨਾ ਵੱਟ ਵੇਵੇ। ਦੀਵਾਨ ਸਾਹਿਬ ਬੀਮਾਰੀ ਦਾ ਬਹਾਨਾ ਬਣਾ ਕੇ ਹੀ ਨਹੀਂ ਸਨ ਨਿਕਲੇ। ਰਾਮ ਲਾਲੇ ਦੀ ਮਾਂ ਦਾ ਹਿਰਦਾ ਦੀਵਾਨ ਨਾਲੋਂ ਅਧਿਕ ਦੁਖੀ ਸੀ। ਇਕ ਤਾਂ ਰਾਮ ਲਾਲ ਛੋਟਾ ਪੁੱਤਰ ਹੋਣ ਕਰਕੇ ਸਭ ਨਾਲੋਂ ਪਿਆਰਾ ਸੀ। ਦੂਸਰੇ ਇਸ ਦੀ ਵਹੁਟੀ, ਜੋ ਇਕ ਸਹਿਜਧਾਰੀ ਸਿੱਖ ਦੀ ਧੀ ਤੇ ਗੁਰਬਾਣੀ ਦੀ ਪਿਆਰੀ ਸੀ, ਸੱਸ ਦੀ ਬਹੁਤ ਸੇਵਾ ਕਰਦੀ ਹੁੰਦੀ ਸੀ। ਜਿਥੇ ਹੋਰ ਨੂੰਹਾਂ ਸੱਮ ਨਾਲ ਉਪਰਲਾ ਢੰਗ ਨਿਬਾਹੁੰਦੀਆਂ ਸਨ, ਉਥੇ ਇਹ ਸੱਸ ਨੂੰ ਮਾਵਾਂ ਨਾਲੋਂ ਵਧੀਕ ਪਿਆਰ ਕਰਦੀ ਸੀ, ਇਨ੍ਹਾਂ ਕਾਰਨਾਂ ਕਰ ਕੇ ਰਾਮ ਲਾਲ ਵਹੁਟੀ ਸਮੇਤ ਮਾਂ ਨੂੰ ਸਾਰੇ ਟੱਬਰ ਨਾਲੋਂ ਵਧੀਕ ਪਿਆਰਾ ਸੀ।

ਇਸ ਵੇਲੇ ਦੀਵਾਨ ਸਾਹਿਬ ਤਾਂ ਬੈਠੇ ਬੈਠੇ ਤਕੀਏ ਤੇ ਸਿਰ ਰੱਖ ਕੇ ਕੁਝ ਨੀਂਦ ਵਿਚ ਗੁੱਟ ਹੋ ਗਏ, ਓਧਰੋਂ ਰਾਮ ਲਾਲ ਉਸਦੀ ਵਹੁਟੀ ਤੇ ਪੋਤਰਾ ਆ ਪਹੁੰਚੇ। ਰਾਮ ਲਾਲ ਪਿਤਾ ਨੂੰ ਸੁਸਤੀ ਵਿਚ ਅੱਖਾਂ ਮੀਟ ਕੇ ਲੇਟਿਆ ਹੋਇਆ ਦੇਖ ਕੇ ਅੱਗੇ ਵਧਿਆ, ਆਹਟ ਪਾ ਕੇ ਦੀਵਾਨ ਦੀਆਂ ਅੱਖਾਂ ਖੁਲ੍ਹ ਗਈਆਂ। ਪੁਤ੍ਰ ਦਾ ਰੂਪ ਰੰਗ ਵੇਖ ਕੇ ਕਲੇਜੇ ਨੂੰ ਅੱਗ ਲੱਗ ਗਈ। ਕਿਥੇ ਉਹ ਪਤਲਾ ਸੁਕੜੀ ਰਾਮ ਲਾਲ, ਕਿਥੇ ਇਹ ਬਲੀ ਸ਼ੇਰ ਰੂਪ ਸਿੰਘ ਬਹਾਦਰ, ਸੱਚ ਮੁੱਚ ਕਾਂਇਆਂ ਪਲਟੇ ਹੋ ਗਈ, ਸਰੀਰ ਦੀ ਮੋਟਾਈ ਤੇ ਚਿਹਰੇ ਦੇ ਪ੍ਰਤਾਪ ਕਰ ਕੇ ਤਾਂ ਪਛਾੜਾ ਨਾ ਗਿਆ ਪਰ ਉਸ ਦੀਆਂ ਗਰੀਬੀ ਨਾਲ ਪੂਰਤ ਅੱਖਾਂ ਨੇ ਦੀਵਾਨ ਨੂੰ ਪਤਾ ਦੇ ਦਿੱਤਾ ਕਿ ਇਹੋ ਨਲੈਕ ਪੁੱਤਰ ਹੈ, ਜਿਸ ਨੇ ਸਿੱਖ ਬਣ ਕੇ ਸਾਰੇ ਟੱਬਰ ਨੂੰ

-੬-