ਪੰਨਾ:ਬਿਜੈ ਸਿੰਘ.pdf/132

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨੂੰ ਪਾ ਕੇ ਹੁਣ ਹੈਂਕੜ ਵਧਾ ਲਈ ਸੀ। ਪੰਜਾਬ ਨੂੰ ਆਪਣੇ ਚਰਨਾਂ ਵਿਚ ਵੇਖਕੇ ਅਬਲਾ ਤ੍ਰੀਮਤ ਦੀ ਨਜ਼ਰ ਪਾਟ ਗਈ ਸੀ। ਉਹ ਚਾਹੁੰਦੀ ਸੀ ਕਿ ‘ਕੋਈ ਮੇਰੇ ਹੁਕਮ ਅੱਗੇ ਹੁਤ ਨਾ ਕਰੋ, ਕੋਈ ਕਹਿਆ ਨਾ ਮੋੜੇ। ਲੱਖਾਂ ਕ੍ਰੋੜਾਂ ਰੁਪਏ ਬੇਗਮ ਦੇ ਹੱਥਾਂ ਵਿਚ, ਅਵਸਥਾ ਖਾਣੇ ਦੀ ਤੇ ਮੌਜਾਂ ਦੀ; ਮੁਫਤ ਖੋਰੇ ਕੁਸ਼ਾਮਤੀ ਚਾਰ ਚੁਫੇਰੇ, ਫੁਲਾਹੁਣੀਆਂ ਦੇ ਦੇ ਲੁੱਟਣ ਵਾਲੇ;ਖਾਨਾ ਖ਼ਰਾਬ ਮੁਸਾਹਿਬ ਦੁਆਲੇ ਸਨ। ਸ਼ਾਲਾਮਾਰ ਵਰਗੇ ਸੋਹਣੇ ਬਾਗ਼ ਸੈਲਾਂ ਕਰਨ ਨੂੰ, ਸੁੰਦਰ ਜੁਆਨ ਸਖੀਆਂ ਭੈੜੇ ਪਾਸੇ ਲਾਉਣ ਵਾਲੀਆਂ, ਖਾਣ ਪੀਣ ਪਹਿਨਣ ਸੁਖ ਦੇ ਸਾਰੇ ਸਾਧਨ ਕੋਲ । ਭਲਾ ਜੇ ਐਸ ਵੇਲੇ ਮਾਨ, ਹੰਕਾਰ ਤੇ ਸਭ ਨੂੰ ਤੁੱਛ ਜਾਨਣ ਦਾ ਕੀੜਾ ਸਿਰ ਵਿਚ ਨਾ ਵੜੇ ਤਾਂ ਕਿਹੜੇ ਵੇਲੇ ਵੜੇ ? ਬੇਗਮ ਸਭ ਨਾਲ ਆਕੜ ਕੇ ਵਰਤਣ ਲੱਗ ਪਈ। ਦਰਬਾਰੀਆਂ ਤੇ ਉਮਰਾਵਾਂ ਦੇ ਵਸੀਕਾਰ ਘਟਾਉਣੇ ਸ਼ੁਰੂ ਕਰ ਦਿਤੇ, ਜੋ ਕਰੇ ਸੋ ਆਪ, ਜੋ ਹੁਕਮ ਦੇਵੇ ਸੋ ਆਪ। ਇਸ ਪਰ ਇਕ ਭੁੱਲ ਇਹ ਹੋ ਗਈ ਕਿ ਬੇਗਮ ਨੇ ਭਿਖਾਰੀ ਖਾਂ ਦਾ ਮਨਸਬ ਬਹੁਤ ਵਧਾਇਆ ਤੇ ਦਿਲੋਂ ਉਸ ਦੀ ਸੁੰਦਰ ਸ਼ਕਲ ਪਰ ਮਸਤ ਹੋ ਗਈ। ਭਾਵੇਂ ਇਕ ਵਾਰ ਸ਼ੀਲ ਕੌਰ ਦੇ ਕਹੇ ਟਲ ਗਈ ਸੀ। ਪਰ ਇਹ ਅੱਗ ਅੰਦਰ ਧੁਖਦੀ ਰਹੀ। ਇਸ ਅਮੀਰੀ ਦੇ ਠਾਠ ਵਿਚ ਜ਼ਹਿਰ ਦਾ ਬੀਜ ਪੁੰਗਰ ਕੇ ਬ੍ਰਿਛ ਹੋ ਗਿਆ ਅਰ ਫੁੱਲ ਪੈ ਕੇ ਇਹ ਫਲ ਲੱਗਾ ਕਿ ਬੇਗਮ ਨੇ ਇਕ ਦਿਨ ਪੂਰਨ ਦੀ ਮਾਤਾ ਵਾਂਗੂੰ ਅਕਲ ਦੇ ਕੋਟ ਵਜ਼ੀਰ ਨੂੰ ਮਹਿਲਾਂ ਵਿਚ ਸੱਦ ਕੇ ਪੱਲਿਓਂ ਫੜ ਲਿਆ। ਉਸ ਦੇ ਪਤੀ ਦੇ ਲੂਣ ਦੇ ਪਲੇ ਨੇਕ ਵਜ਼ੀਰ ਨੇ ਹੱਥ ਜੋੜੇ, ਪਰ ਵਿਅਰਥ। ਬੇਗਮ ਨੇ ਹੀਲੇ ਕੀਤੇ, ਵਾਸਤੇ ਪਾਏ, ਹੱਥ ਜੋੜੇ, ਲਾਲਚ ਦਿਖਾਯਾ, ਦਾਬੇ ਧੌਂਸੇ ਦਿੱਤੇ ਪਰ ਵਜ਼ੀਰ ਨੇ ਇਕ ਨਾ ਮੰਨੀ। ਹੁਕਮ ਮੋੜਨ ਨੂੰ ਬੇਗਮ ਨੇ ਬੜੀ ਆਪਣੀ ਹੱਤਕ ਸਮਝਿਆ। ਉਸੇ ਵੇਲੇ ਗੋਲੀਆਂ ਨੂੰ ਸੱਦ ਕੇ ਵਜ਼ੀਰ ਹਵਾਲੇ ਕੀਤਾ ਗਿਆ ਅਰ ਤੜ ਤੜ ਜੁੱਤੀਆਂ ਦੀ ਮਾਰ ਸ਼ੁਰੂ ਹੋ ਗਈ। ਵਿਚਾਰੇ ਦਾ ਜੁੱਤੀਆਂ ਨਾਲ ਸਿਰ ਖੁੱਲ੍ਹ ਗਿਆ, ਪਿੰਡੇ ਦੀ ਖੁੱਲ ਉੱਧੜ ਪਈ ਅਰ ਜਿੰਦ ਸਿਸਕ ਸਿਸਕ ਕੇ ਸੁਹਣੀ ਦੇਹ ਨੂੰ ਛੱਡ

-੧੨੬-