ਪੰਨਾ:ਬਿਜੈ ਸਿੰਘ.pdf/131

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹਕੂਮਤ ਆਪ ਸੰਭਾਲ ਲਈ। ਮਾਤਬਰ ਆਦਮੀ ਦਿੱਲੀ ਤੇ ਕਾਬਲ ਬੀ ਭੇਜ ਦਿੱਤੇ। ਹੁਣ ਬੇਗਮ ਦੇ ਨਾਮ ਦੁਹਾਂ ਪਾਸਿਓਂ ਤੋਂ ਨਵਾਬੀ ਦੇ ਪ੍ਰਵਾਨੇ ਆ ਗਏ ਅਰ ਮੁਰਾਦ ਬੇਗਮ ਸਾਰੇ ਪੰਜਾਬ ਦੀ ਰਾਣੀ ਬਣ ਗਈ? ਥੋੜੇ ਦਿਨਾਂ ਵਿੱਚ ਹੀ ਬੇਗਮ ਨੇ ਆਪਣਾ ਤਹਿਤ ਜਮਾ ਲਿਆ ਅਰ ਤੀਮਤ ਦਾ ਡੰਕਾ ਬਹਾਦਰਾਂ ਦੇ ਦੋਸ਼ ਵਿਚ ਵੱਜਣ ਲੱਗ ਪਿਆ। ਪਰ ਸਿੱਖਾਂ ਨੂੰ ਮਿਲਣ ਦੀ ਸਲਾਹ ਦਰਬਾਰੀਆਂ ਨੇ ਨਾ ਦਿੱਤੀ। ਸਿੰਘ ਹੁਣ ਕਿਤੇ ਕਿਤੇ ਸਿਰ ਚੁਕਦੇ,ਪਰ ਫੇਰ ਵੀ ਮੋਮਨ ਖਾਂ ਦੀ ਗਸ਼ਤੀ ਫੌਜ ਉਨਾਂ ਨੂੰ ਲੁਕਣ ਪਰ ਮਜਬੂਰ ਕਰ ਦੇਂਦੀ। ਇਕ ਦਿਨ ਸਿੰਘਾਂ ਨੇ ਕਿਹਾ, ਬਈ ਕੋਈ ਮੋਮਨ ਖਾਂ ਦਾ ਸਿਰ ਵੱਢ ਕੇ ਲਿਆਵੇ, ਇਹ ਅਲਖ ਤਾਂ ਮੁੱਕੇ। ਭਾਈ ਮਨੀ ਸਿੰਘ ਜੀ ਦੇ ਭਤੀਜੇ ਅਘੜ ਸਿੰਘ ਜੀ ਨੇ ਭੇਸ ਵਟਾ ਕੇ ਲਾਹੌਰ ਨੂੰ ਕੂਚ ਕੀਤਾ ਅਰੋ ਦਾਉ ਪਾਕੇ ਮੋਮਨ ਖਾਂ ਨੂੰ, ਜਦ ਉਹ ਦਰਯਾ। ਦੇ ਕਿਨਾਰੇ ਬੈਠਾ ਸੀ, ਜਾ ਵੰਗਾਰਿਆ ਤੇ ਆਖਿਆ: ‘ਖਾਂ ਜੀ ! ਕਾਹਨੂੰ ਲੋਕਾਂ ਤੋਂ ਬੇਗੁਨਾਹਾਂ ਨੂੰ ਮਰਵਾਉਂਦੇ ਹੋ, ਆਓ ਮਰਦ ਬਣੂ ਦੋ ਦੋ ਹੱਥ ਕਰੀਏ, ਦੇਖੀਏ ਤੁਸਾਂ ਵਿਚ ਕਿੰਨੀ ਕੁ ਮਰਦਾਨਗੀ ਹੈ ਮੋਮਨ ਖਾਂ ਘਬਰਾ ਉਠਿਆ, ਤਲਵਾਰ ਤੇ ਢਾਲ ਸੰਭਾਲੀ। ਚੰਗਾ ਟਾਕਰਾ ਕੀਤਾ, ਪਰ ਬੜੇ ਬੰਗਾਮ ਮਗਰੋਂ ਸਿੰਘ ਜੀ ਨੇ ਮੋਮਨ ਖਾਂ ਦਾ ਸਿਰ ਲਾਹ ਲਿਆਂ ਅਰ ਉਸੇ ਦੀ ਘੋੜੀ ਤੇ ਚੜ੍ਹ ਕੇ ਐਸਾ ਹਵਾ ਹੋਇਆ ਕਿ ਕਿਤੇ ਤੁਰਕਾਂ ਦੇ ਹੱਥ ਨਾ ਆਯਾ ਤੇ ਸਿਰ ਦਾ ਖਾਲਸੇ ਦੇ ਦੀਵਾਨ ਵਿਚ ਪੁਚਾਇਆ*। ਸਰਕਾਰ ਪੰਜਾਬ ਵਿਚ ਹੁਣ ਕੋਈ ਹੋਰ ਐਸਾ ਬਲੀ ਸਰਦਾਰ ਨਾ ਸੀ, ਜੋ ਉਹਨਾਂ ਦਾ ਪਿੱਛਾ ਉਸ ਵਾਢੂ ਡੱਟ ਕੇ ਕਰਦਾ; ਸਗੋਂ ਵਿਚ ਵਿਚ ਬੋਰਮ ਦੇ ਟਾਂਵੇਂ ਟਾਂਵੇਂ ਦਰਬਾਰੀ ਹੀ ਸਿਖਾਂ ਨੂੰ ਉਸ਼ਕਲਾਂ ਦੇਣ ਲੱਗੇ ਕਿ ਤੁਸੀਂ ਫ਼ਸਾਦ ਕਰੋ ਅਰ ਰੌਲਾ ਪਾਓ, ਜੋ ਬੇਗਮ ਸਾਡੀ ਕਦਰ ਕਰੇ। ਇਸ ਦਾ ਕਾਰਨ ਇਹ ਸੀ ਕਿ ਸਾਰੇ ਦਰਬਾਰੀ ਬੇਗਮ ਨਾਲ ਅੰਦਰੋ ਅੰਦਰ ਵਿਗੜ ਰਹੇ ਸਨ, ਕਿਉਂਕਿ ਬੇਗਮ ਨੇ ਰਾਜ ਭਾਗ

—————

  • ਪੀ ਪ੍ਰਕਾਸ਼ ਵਿਚ ਪ੍ਰਸੰਗ ਦੇਖੋ ਸਫਾ ੭੧੬ (ਐਡੀਸ਼ਨ ਛੇਵੀਂ)।

-੧੨੫-