ਪੰਨਾ:ਬਿਜੈ ਸਿੰਘ.pdf/134

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜੜਤ ਪਿੰਜਰਾ। ਜਦ ਸਭ ਹੀਲੇ ਰਹਿ ਚੁਕੇ ਤਾਂ ਇਕ ਦਿਨ ਮੁਰੇ ਸਿੰਘ ਹੁਰੀਂ ਟੱਬਰ ਸਣੇ ਚੁਪ ਕੀਤੇ ਉਠ ਤੁਰੇ। ਜਦ ਬੂਹੇ ਕੋਲ ਪਹੁੰਚੇ ਤਦ ਪਹਿਰੇਦਾਰਾਂ ਨੇ ਰੋਕਿਆ ਕਿ ਆਪ ਨੂੰ ਬਾਹਰ ਜਾਣੇ ਦੀ ਆਗਿਆ ਨਹੀਂ ਅਰ ਝੱਟ ਬੇਗਮ ਨੂੰ ਖਬਰ ਪਹੁੰਚੀ। ਬੇਗਮ ਆਪ ਆ ਕੇ ਮੋੜ ਕੇ ਲੈ ਗਈ, ਵੱਖਰਿਆਂ ਬਿਠਾ ਕੇ ਮਿੰਨਤਾਂ ਨਾਲ ਸਮਝਾਯਾ। ਹੁਣ ਸਿੰਘ ਜੀ ਦੁਖੜਫਸੇ ਸੱਪ ਦੇ ਮੂੰਹ ਛਛੂੰਧਰ, ਖਾਏ ਤੇ ਕੌਹੜਾ, ਛੱਡੇ ਤਾਂ ਅੰਨ੍ਹਾਂ, ਕਰਤਾਰ ਦਾ ਭਾਣਾ ਜਾਣ ਕੇ ਚਾਰ ਦਿਨ ਸਸਤਾ ਕੇ ਨਿਕਲਣੇ ਦਾ ਸੰਕਲਪ ਕਰਕੇ ਟਿਕ ਗਏ।

ਸਿੰਘ ਨੂੰ ਤਾਂ ਕੋਈ ਹੋਰ ਸੰਸਾ ਨਾ ਫੁਰਿਆ, ਉਹ ਰਾਜਸੀ ਮੁਸ਼ਕਲਾਂ ਨੂੰ ਹੀ ਬੇਗਮ ਦੇ ਅਟਕਾਉਣ ਦਾ ਕਾਰਨ ਸਮਝਦੇ ਰਹੇ, ਪਰ ਸ਼ੀਲ ਕੌਰ, ਜੋ ਸਾਰੇ ਰੰਗ ਢੰਗ ਨੂੰ ਡੂੰਘੀ ਨਜ਼ਰ ਨਾਲ ਦੇਖਦੀ ਸੀ, ਅੰਦਰੋਂ ਅੰਦਰ ਡੁੱਬਣ ਲੱਗ ਗਈ ਕਿਤੇ ਮੇਰੇ ਪਤੀ ਦੀ ਦਸ਼ਾ ਵੀ ਭਿਖਾਰੀਖਾਂ ਵਾਲੀ ਨਾ ਹੋਵੇ। ਉਹ ਵਿਚਾਰੀ ਨਾ ਤਾਂ ਡਰਦੀ ਕੁਛ ਬੇਗਮ ਨੂੰ ਕਹਿ ਸਕੇ ਤੇ ਨਾ ਹੀ ਨਿਕਲ ਚੱਲਣੇ ਦਾ ਉਪਾਉ ਦਿੱਸ ਆਵੇ। ਕਈ ਦਿਨ ਸੋਚਾਂ ਵਿਚ ਰਹੀ ਛੇਕੜ ਪਤੀ ਅੱਗੇ ਰੋਣਾ ਰੋਈ।

ਸਿੰਘ ਜੀ ਨੇ ਸੁਣ ਕੇ ਤੀਉੜੀ ਪਾਈ,ਚੁੱਪ ਹੋ ਗਏ, ਫੇਰ ਦੰਦਾਂ ਵਿਚ ਬੁੱਲ੍ਹ ਘੁੱਟੇ, ਫੇਰ ਸਹਿਜੇ ਸਹਿਜੇ ਸਿਰ ਹਿਲਾ ਕੇ ਬੋਲੇ-ਮੈਂ ਭੀ ਸੋਚਦਾ ਸੀ ਪਰ ਮੈਂ ਇਸ ਸੋਚ ਨੂੰ ਅਪਵਿੱਤ੍ਰ ਜਾਣਕੇ ਆਪਣੇ ਦਿਲ ਵਿਚ ਥਾਂ ਨਹੀਂ ਫੜਨ ਦੇਂਦਾ ਸੀ। ਉਂਝ ਮੈਂ ਇਸੇ ਜਤਨ ਵਿਚ ਰਿਹਾ ਹਾਂ ਕਿ ਕਿਵੇਂ ਇਥੋਂ ਨਿਕਲ ਚੱਲੀਏ, ਏਥੇ ਰਹਿਣਾ ਠੀਕ ਨਹੀਂ, ਭਰਾਵਾਂ ਵਿਚ ਅੱਪੜੀਏ, ਸੇਵਾ ਦਾ ਸਮਾਂ ਫੇਰ ਆ ਰਿਹਾ ਹੈ ਪਰ ਇਸ ਪਾਸੇ ਮੈਂ ਸੋਚਾਂ ਨੂੰ ਵਕਤ ਨਹੀਂ ਦਿੱਤਾ। ਮੇਰਾ ਜੀ ਕਹੇ ਕਿ ਕਿਸੇ ਨੂੰ ਦੋਸ਼ ਦੇਣਾ ਠੀਕ ਨਹੀਂ, ਕਿਸੇ ਦੇ ਦਿਲ ਦਾ ਕੀ ਪਤਾ ਹੈ, ਮੈਂ ਜੋ ਉਸਦੇ ਦਿਲ ਨੂੰ ਖੱਟਾ ਸਮਝਾਂ ਅਰ ਬੁਰੋ ਸੰਕਲਪ ਵਾਲਾ ਜਾਣਾ . ਤਦ ਆਪਣੇ ਮਨ ਨੂੰ ਬਿਨਾਂ ਪੱਕੇ ਸਬੂਤ ਦੇ ਬਦੀ ਦੇ ਬਗੀਚੇ ਦੀ ਸੈਰ ਦਾ ਸਮਾਂ ਦੇਂਦਾ ਹਾਂ, ਇਸ ਕਰਕੇ ਇਸ ਖਿਆਲ ਨੂੰ ਮਨ ਦੀਆਂ ਦਲ੍ਹੀਜਾਂ ਦੇ ਅੰਦਰ ਪੈਰ ਨਹੀਂ

-੧੨੮-