ਪੰਨਾ:ਬਿਜੈ ਸਿੰਘ.pdf/135

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਧਰਨ ਦਿੱਤਾ। ਅੱਜ ਤੁਹਾਡੇ ਕਹਿਣ ਪਰ ਮੈਨੂੰ ਬੀ ਸੰਸਾ ਹੋ ਗਿਆ ਹੈ ਕਿ ਬੇਗਮ ਦਾ ਖਿਆਲ ਇਸ ਤਰ੍ਹਾਂ ਦਾ ਹੈ। ਤੁਹਾਡੀ ਦਲੀਲ ਠੀਕ ਹੈ ਅਰ ਤੁਹਾਡੇ ਸਬੂਤ ਭਰੋਸਾ ਕਰਨ ਯੋਗ ਹਨ, ਪਰ ਮੈਂ ਕੀ ਕਰਾਂ ? ਬਹੁਤ ਸੋਚਿਆ ਹੈ, ਰਸਤਾ ਨਹੀਂ ਨਿਕਲਦਾ। ਹਾਂ, ਇਕ ਵਿਉਂਤ ਹੈ ਕਿ ਰੱਬ ਦੇ ਆਸਰੇ ਉੱਤਰ ਚੜ੍ਹਦੇ ਪਾਸੇ ਵੱਲੋਂ ਕਿਲ੍ਹੇ ਦੀ ਬਾਹੀ ਟੱਪ ਚਲੀਏ, ਭਲਾ ਜੇ ਸਾਬਤ ਨਿਕਲ ਚੱਲੀਏ। ਸ਼ੀਲ ਕੌਰ ਬੋਲੀ ਕਿ ਸਲਾਹ ਭਲੀ ਹੈ, ਪਰ ਕੋਈ ਉਤਰਨੇ ਦੀ ਹੋਰ ਡੋਲ ਕਰੋ। ਬਿਜੈ ਸਿੰਘ ਬੋਲਿਆ:-ਮੈਂ ਵਿਉਂਤ ਕੀਤੀ ਤਾਂ ਹੈ ਪਰ ਜੇ ਨਿਭ ਜਾਵੇ ਤਾਂ। ਉਹ ਇਉਂ ਹੈ ਕਿ ਇਕ ਰੱਸੇ ਜਾਂ ਇਕ ਸਾਫੇ ਦੇ ਥਾਨ ਨਾਲ ਤੁਹਾਨੂੰ ਬੰਨ੍ਹ ਕੇ ਮੈਂ ਵਾਰੋ ਵਾਰੀ ਹੇਠਾਂ ਲਮਕਾ ਦਿਆਂਗਾ ਥੋੜ੍ਹੀ ਵਿੱਥ ਪੁਰ ਇਕ ਉੱਚਾ ਪਿੱਪਲ ਹੈ, ਤੁਸੀਂ ਉਸ ਪਰ ਚੜ੍ਹ ਕੇ, ਦੂਸਰਾ ਸਿਰਾ ਕੱਸ ਕੇ ਪਿੱਪਲ ਦੇ ਉੱਪਰਲੇ ਡਾਲ ਨਾਲ ਬੰਨ੍ਹ ਦੇਣਾ, ਜੋ ਸਿਰਾ ਮੇਰੇ ਹੱਥ ਵਿਚ ਹੋਵੇਗਾ ਉਸ ਦੇ ਆਸਰੇ ਫੇਰ ਮੈਂ ਪਲਮ ਪਵਾਂਗਾ।

ਵਹੁਟੀ ਗਭਰੂ ਨੇ ਇਹ ਗੋਂਦ ਗੁੰਦੀ। ਰਾਤ ਨੂੰ ਬਿਜੈ ਸਿੰਘ ਸਮਾਂ ਤਾੜਨ ਲੱਗਾ ਪਰ ਪੇਸ਼ ਨਾ ਗਈ, ਦੂਜੀ ਰਾਤ ਪਹਿਰੇਦਾਰਾਂ ਦੀ ਨਜ਼ਰੋਂ ਨਾ ਬਚ ਸਕੋ, ਤੀਜੇ ਦਿਨ ਸੋਚਿਆ ਕਿ ਪਿਛਲੀ ਰਾਤ ਨਾਲੋਂ ਪਹਿਲੀ ਰਾਤ ਚੰਗੀ ਸੀ, ਕਿਉਂਕਿ ਇਧਰ ਪਹਿਲੇ ਪਹਿਰ ਤੋਂ ਮਗਰੋਂ ਪਹਿਰਾ ਲੱਗਦਾ ਹੈ, ਸੋ ਉਸ ਤੋਂ ਪਹਿਲਾਂ ਹੀ ਨਿਕਲ ਚੱਲੀਏ। ਗੱਲ ਕੀ, ਇਸੇ ਤਰ੍ਹਾਂ ਕੀਤਾ, ਜਦ ਉਥੇ ਪਹੁੰਚੇ ਤਦ ਆਪਣੇ ਆਹਰ ਵਿਚ ਲੱਗੇ। ਪਹਿਲੇ ਸ਼ੀਲ ਕੌਰ ਦੇ ਲੱਕ ਨਾਲ ਕਪੜਾ ਬੱਧਾ, ਤੋ ਉਸੇ ਨੂੰ ਉਸ ਨੇ ਹੱਥ ਪਾ ਲਿਆ ਅਰ ਬਾਹੀ ਪਰ ਚੜ੍ਹ ਗਈ। ਬਿਜੈ ਸਿੰਘ ਕੰਧ ਨੂੰ ਪੈਰ ਦਾ ਅੜਿੱਕਾ ਦੇ ਕੇ ਖੜਾ ਹੋ ਗਿਆ ਅਰ ਸ਼ੀਲ ਕੌਰ ਪਲਮਣ ਹੀ ਲੱਗੀ ਸੀ ਕਿ ਕਿਸੇ ਹੱਥ ਨੇ ਅਚਾਨਕ ਬਾਂਹ ਆ ਫੜੀ, ਤੇ ਕਿਹਾ “ਭੈਣ ਜੀ ! *ਇਹ ਉਹ ਟਿਕਾਣਾ ਸੀ ਜਿਥੇ ਕੁ ਵਾਰ ਅੱਜ ਕਲ੍ਹ ਭਾਈ ਵਸਤੀ ਰਾਮ ਦੀ ਸਮਾਧ ਹੈ।

-੧੨੯-