ਪੰਨਾ:ਬਿਜੈ ਸਿੰਘ.pdf/136

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਐਸ ਤਰ੍ਹਾਂ ਛੱਡ ਕੇ ਨੱਸ ਤੁਰੀਦਾ ਹੈ?" ਤਿੰਨੇ ਵਿਚਾਰੇ ਹੱਕੇ ਬੱਕੇ ਹੋ ਗਏ, ਸਾਰੀ ਸਲਾਹ ਉਥੇ ਦੀ ਉਥੇ ਹੀ ਰਹਿ ਗਈ, ਸ਼ਰਮਿੰਦੇ ਹੋ ਕੇ ਮੁੜ ਤੁਰੇ ਘਰ ਫੇਰ ਆਪਣੇ ਦਲਾਨ ਵਿਚ ਆ ਬੈਠੇ।

ਬੇਗਮ-ਹੁਣ ਬੋਲੋ ਤਾਂ ਸਹੀ, ਚੁਪ ਕਿਉਂ ਹੋ ਗਏ? ਮੈਂ ਤੁਹਾਡੇ ਨਾਲ ਗੁੱਸੇ ਤਾਂ ਨਹੀਂ। ਮੈਂ ਜਾਣਦੀ ਹਾਂ, ਤੁਸੀਂ ਪੱਲਾ ਛੁਡਾਉਂਦੇ ਹੋ ਮੈਂ ਤਾਂ ਆਸਰਾ ਪਰਨਾ ਤੁਹਾਨੂੰ ਜਾਤਾ ਹੋਇਆ ਹੈ ਤੇ ਤੁਸੀਂ ਐਉਂ ਖਹਿੜਾ ਛੁਡਾਉਂਦੇ ਹੋ। ਸੱਚ ਹੈ-ਲੋੜ ਵੇਲੇ ਦਾ ਕੋਈ ਬੇਲੀ ਨਹੀਂ ਬਣਦਾ।

ਸ਼ੀਲ ਕੌਰ-ਤੁਸੀਂ ਕਹਿੰਦੇ ਤਾਂ ਠੀਕ ਹੋ, ਪਰ ਅਸੀਂ ਤਾਂ ਆਪ ਦੇ ਪਾਸੋਂ ਕੰਨੀ ਨਹੀਂ ਕਤਰਾਉਂਦੇ, ਤੁਸੀਂ ਸਾਨੂੰ ਆਪ ਕੱਢਦੇ ਹੋ।

ਬੇਗਮ-ਉਹ ਕਿੱਕੁਰ?

ਸ਼ੀਲ ਕੌਰ-ਇਹ ਪਤੀ ਜੀ ਦੱਸਣਗੇ।

ਬੇਗਮ-ਕਿਉਂ ਮਹਾਰਾਜ (ਠੰਢਾ ਸਾਹ ਭਰਕੇ) ਕਦੀ ਹੋ ਸਕਦਾ ਹੈ ਕਿ ਕੋਈ ਆਪ ਆਪਣੀ ਜਿੰਦ ਨੂੰ ਆਪਣੇ ਤੋਂ ਦੂਰ ਕਰੇ?

ਬਿਜੈ ਸਿੰਘ-ਸੱਚ ਹੈ, ਪਰ ਕਈ ਹਫ਼ੀਮਾਂ ਖਾ ਹੀ ਲੈਂਦੇ ਹਨ ਨਾ!

ਬੇਗਮ-ਅਕਲ ਵੇਲੇ ਨਹੀਂ, ਕਿਸੇ ਨਿਰਾਸਤਾ ਵਿਚ, ਪਰ ਹਾਂ (ਲੰਮਾ ਸਾਹ ਲੈ ਕੇ) ਕਿਵੇਂ?

ਬਿਜੈ ਸਿੰਘ-ਆਪ ਜੋ ਸਲਾਹ ਸਾਥੋਂ ਲੈਂਦੇ ਹੋ ਮੰਨਦੇ ਨਹੀਂ, ਆਪਣੀ ਕੀਤੀ ਕਰਦੇ ਹੋ! ਅਸੀਂ ਚਾਹੁੰਦੇ ਹਾਂ ਕਿ ਆਪ ਭਲੇ ਪੁਰਖਾਂ ਨੂੰ ਪਾਸ ਰੱਖੋ, ਆਪਣੇ ਧਰਮ ਦੇ ਕੰਮ ਪੂਰੇ ਕਰੋ, ਵਜ਼ੀਰਾਂ ਤੇ ਉਮਰਾਵਾਂ ਨਾਲ ਨਾ ਵਿਗਾੜੋ; ਤੁਸੀਂ ਨਹੀਂ ਮੰਨਦੇ, ਨਾ ਮੰਨਣ ਦਾ ਫਲ ਮਾੜਾ ਲੱਗਣਾ ਹੈ, ਇਸ ਕਰ ਕੇ ਫੇਰ ਕਿਨਾਰਾ ਹੀ ਚੰਗਾ ਹੈ।

ਬੇਗਮ-ਹਾਂ...ਹੈਂ...ਹਾਂ, ਪਰ ਹੁਣ ਜੋ ਕਹੋਗੇ ਹੋਵੇਗਾ। ਕੋਈ ਹੋਰ ਕਾਰਨ ਤਾਂ ਨਹੀਂ?

ਬਿਜੈ ਸਿੰਘ-ਹੋਰ ਭੀ ਹਨ, ਅਸੀਂ ਨਜ਼ਰਬੰਦ ਹੋ ਕੇ ਨਹੀਂ ਰਹਿਣਾ ਚਾਹੁੰਦੇ, ਅਸੀਂ ਚਾਹੁੰਦੇ ਹਾਂ ਕਿ ਅਸੀਂ ਆਪਣੇ ਦਲ ਵਿਚ ਚਲੇ ਜਾਈਏ, ਜਦ ਕਦੇ ਤੁਸੀਂ ਚਾਹੋ ਆਪ ਨੂੰ ਮਿਲਦੇ ਗਿਲਦੇ ਰਹੀਏ, ਜੇ

-੧੩੦-

Page 136

www.sikhbookclub.com