ਪੰਨਾ:ਬਿਜੈ ਸਿੰਘ.pdf/156

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦਾ ਸੁਖ ਪ੍ਰਾਪਤ ਹੁੰਦਾ ਹੈ। ਧਰਮ ਨਾਲ ਹੀ ਪ੍ਰਲੋਕ ਦਾ ਸੁਖ ਹੈ। ਦੇਖੋ ਗੁਰੂ ਮਹਾਰਾਜ ਜੀ ਨੇ ਕੈਸੇ ਕੈਸੇ ਉੱਤਮ ਉਪਦੇਸ਼ ਪਤੀਬ੍ਰਤ ਧਰਮ ਲਈ ਕਹੇ ਹਨ-

ਪਲਕ ਦ੍ਰਿਸਟਿ ਦੇਖਿ ਭੂਲੋ ਆਕ ਨੀਮ ਕੋ ਤੂੰਮਰੁ॥ ਜੈਸਾ ਸੰਗੁ

ਬਿਸੀਅਰ* ਸਿਉ ਹੈ ਰੇ ਤੈਸੋ ਹੀ ਇਹੁ ਪਰ ਗ੍ਰਿਹੁ+ ॥ [ਆਸਾ ਮ: ੫

੨੦. ਕਾਂਡ।

ਚੰਦ ਵਿਹੂਣੀ ਵਿਧਵਾ ਰਾਤ ਪਤੀ ਹੀਨ ਇਸਤ੍ਰੀ ਦੇ ਦੁਖਤ ਹਿਰਦੇ ਵਾਂਙ ਦੁਖੀ ਹੈ ਤੇ ਠੰਢੇ ਸਾਹ ਭਰ ਰਹੀ ਤੇ ਸੰਗ ਦੀ ਨੀਲੀ ਚੱਦਰਤਾਣੀ ਹੋਈ ਸੂ। ਅਣਪੂਰੀਆਂ ਆਸਾਂ ਦੀ ਘਬਰਾਹਟ ਵਰਗਾ ਹਨੇਰਾ ਚਾਰ ਚੁਫੇਰੇ ਫੈਲ ਰਿਹਾ ਹੈ। ਜਿਵੇਂ ਕਿਸੇ ਬਾਲੀ ਦੇ ਹੱਥੋਂ ਫੁੱਲਿਆਂ ਦਾ ਛਿੱਕੂ ਡੁੱਲ੍ਹ ਕੇ ਫੁੱਲਿਆਂ ਨੂੰ ਤਿੱਤਰ ਬਿੱਤਰ ਕਰ ਦਿੰਦਾ ਹੈ ਤਿਵੇਂ ਕੁਦਰਤ ਬਾਲੀ ਦੇ ਫੁੱਲ, ਏਹ ਤਾਰੇ, ਤਿੱਤਰ ਬਿੱਤਰ ਡੁਲ੍ਹੇ ਪਏ ਹਨ। ਪਸੂਪੰਖੀ ਸਹਿਮ ਤੇ ਚੁੱਪਚਾਪ ਸੁੰਨ-ਵੱਟਾ ਹੋਏ ਪਏ ਹਨ। ਬ੍ਰਿਛ ਮਾਨੋਂ ਚਿੰਤਾ ਵਿਚ ਟਾਹਣੇ ਸਿੱਟੀ ਖੜੇ ਹਨ। ਰਾਤ ਦੀ ਸਹੇਲੀ ਕੁਦਰਤ ਬੀ ਸਾਥਣ ਦੇ ਦੁੱਖ ਵਿਚ ਐਸੀ ਦਰਦ ਵੰਡਾ ਰਹੀ ਹੈ ਕਿ ਮਾਨੋਂ ਉਸੇ ਦਾ ਰੂਪ ਹੋ ਰਹੀ ਹੈ।

ਹੁਣੇ ਹਨੇਰੀ ਦੇ ਹੋਰ ਵਧਣ ਨਾਲ ਬੱਦਲ ਆ ਗਏ। ਅੱਗ ਤਾਂ ਹਨੇਰੀ ਦੀ ਭਯਾਨਕ ਆਵਾਜ਼ ਹਾਇ ਹਾਇ ਦਾ ਨਕਸ਼ਾ ਬੰਨ੍ਹ ਰਹੀ ਸੀ ਹੁਣ ਬੱਦਲਾਂ ਦੀ ਭੈਣ ਮੇਣ ਨੇ ਅੱਥਰੂ ਬੀ ਵਹਾਉਣੇ ਸ਼ੁਰੂ ਕਰ ਦਿਤੇ। ਘਟਾ ਦੀ ਗਰਜ ਨਾਲ ਪਿੱਟਣ ਵਾਂਙੂ ਆਵਾਜ਼ ਆ ਰਹੀ ਹੈ, ਇਸ ਦੀ ਧਰਧਕ ਦੀ ਆਵਾਜ਼ ਨਾਲ ਦੁਨੀਆਂ ਕੰਬ ਰਹੀ ਹੈ। ਬ੍ਰਿਛਾਂ ਦੇ ਟਾਹਣ ਹੁਣ ਧਰਤੀ ਪੁਰ ਢੈ ਢੋ ਕੇ ਉੱਡ ਰਹੇ ਹਨ। ਹਾਇ ਦੁਖੀ ਰਾਤ! ਤੇਰਾ ਤਾਂ ਕਲੇਜਾ ਬੀ ਪਾਟ ਪਿਆ, ਅੰਦਰਲੇ ਜ਼ਖਮ ਐਸੇ ਚਮਕੇ ਕਿ ਚੰਦ ਬੀ ਨਹੀਂ ਕਦੀ ਚਮਕਿਆ। ਹਾਂ ਰਾਤ ਦਾ ਕਲੇਜਾ ਪਾਟਾ, ਲੋਕਾਂ ਦੇ ਭਾਣੇ ਬਿਜਲੀ ਕੜਕਣ ਲੱਗੀ। ਹੇ ਕਾਲੀ ਰਾਤ! ਪਾਪਾਂ ਦੀ ਮਾਂ! ਜਹਾਨ ਦੇ ਉਪੱਦ੍ਰਵ


*ਸੱਪ ਪਰਾਈ ਇਸਤਰੀ।

-੧੫੦-

Page 156

www.sikhbookclub.com