ਪੰਨਾ:ਬਿਜੈ ਸਿੰਘ.pdf/160

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਵਿਚ ਓਹ ਕਲਗੀ ਵਾਲਾ ਤੇਜੱਸਵੀ ਰੂਪ ਬੈਠਾ ਹੈ, ਕਿਸੇ ਵੈਰੀ ਦੇ ਅੱਗੇ ਨਹੀਂ ਡਿੱਗਦੇ। ਇਹ ਨਿਰੋਲ ਸੱਚੀ ਗੱਲ ਹੈ ਕਿ ਸਿੱਖ ਸ਼ੱਤਰੂ ਤੋਂ ਸ਼ਰਨ ਮੰਗਣੀ ਜਾਣਦੇ ਹੀ ਨਹੀਂ। ਆਪਣੇ ਭਰਾਵਾਂ ਦੇ ਧਰੋਹ ਦਾ ਸ਼ਿਕਾਰ ਭਾਵੇਂ ਬਣਨ; ਪਰ ਆਪਣਾ ਪਵਿੱਤ੍ਰ ਨਾਮ ਹਾਰ ਮੰਨ ਲੈਣ ਨਾਲ ਜੋੜਕੇ ਸਿੰਘਾਂ ਨੇ ਕਦੇ ਕਲੰਕਤ ਨਹੀਂ ਕੀਤਾ । ਇਸ ਜੰਗ ਵਿਚ ਸਿੰਘ ਹੁਰੀਂ ਹਾਰੇ ਨਹੀਂ ਤੇ ਕੋਈ ਹੀਲਾ ਥਿੰਦੇ ਘੜੇ ਨੂੰ ਨਾ ਪੋਹਿਆ। ਜਾਦੂ ਟੂਨਿਆਂ ਦੀ ਵਾਰੀ ਭੀ ਆਈ ) ਚੋਰੀ ਚੋਰੀ ਇਕ ਫਕੀਰ ਅੱਗਾਂ ਬਾਲ ਤੇ ਕਈ ਉਸ਼ਟੰਡ ਰਚ ਕੇ ਚੁੱਲ੍ਹੇ ਬੈਠਾ। ਇਕ ਫਕੀਰ ਨੇ ਬੇਗਮ ਨੂੰ ਇਹ ਢੰਗ ਦੱਸਿਆ ਕਿ ਬਿਜੈ ਸਿੰਘ ਦੀ ਮੂਰਤ ਸਾਹਮਣੇ ਰੱਖ ਕੇ ਤਿੰਨ ਚਾਰ ਘੰਟੇ ਬੈਠਕੇ ਇਕ ਕਲਾਮ ਦਾ ਪਾਠ ਕਰਿਆ ਕਰੋ ਪਰ ਪੇਸ਼ ਕੁਝ ਨਾ ਗਈ ਤੇ ਅਸਰ ਕੁਝ ਨਾ ਹੋਇਆ। ਕੁਝ ਦਿਨ ਬੀਤੇ ਤਾਂ ਇਕ ਰਾਤ ਬਿਜੈ ਸਿੰਘ ਜੀ ਕੀ ਦੇਖਦੇ ਹਨ ਕਿ ਬੇਗਮ ਨੇ ਆਕੇ ਚਰਨ ਪਕੜ ਲਏ ਹਨ; ਅਰ ਬੜਾ ਰੋਈ ਹੈ, ਸਿੰਘ ਜੀ ਦੇ ਹਿਰਦੇ ਵਿਚ ਦਇਆ ਆ ਗਈ ਸੋਚਣ ਲੱਗੇ ਕਿ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੱਸਦੇ ਹਨ ਕਿ ‘ਜੇ ਤਉ ਪਿਰੀਆ ਦੀ ਸਿਕ ਹਿਆਉ ਨਾ ਠਾਹੇ ਕਹੀਦਾ।' ਤੇ ਮੈਂ ਇਸ ਵਿਚਾਰੀ ਦਾ ਦਿਲ ਬੜਾ ਦੁਖਾਇਆ ਹੈ। ਓਹ ਨਾ ਹੋਵੇ ਕਿ ਕਿਤੇ ਲੈਣੇ ਦੇ ਦੇਣੇ ਪੈ ਜਾਣ, ਮਤਾਂ ਇਕ ਪਾਪ ਤੋਂ ਬਚਦਾ ਦੂਜੇ ਵਿਚ ਪੈ ਜਾਵਾਂ ਹਿੱਤ ਨਾਲ ਪੁੱਛਣ ਲੱਗੇ ਕਿ ਬੇਗਮ ਜੀ! ਤੁਸੀਂ ਕੀ ਮੰਗਦੇ ਹੋ?

ਬੇਗਮ—ਤੁਸੀਂ ਜਾਣਦੇ ਹੀ ਹੋ, ਬਸ ਐਂਤਨੀ ਗੱਲ ਕਿ ਤੁਸੀਂ ਮੇਰੇ ਨਾਲ ਵਿਆਹ ਕਰਾ ਲਵੋ।

ਸਿੰਘ ਜੀ-ਇਹ ਬੜੀ ਔਖੀ ਗੱਲ ਹੈ।

ਬੇਗਮ (ਛੁਰੀ ਕੱਢ ਕੇ)-ਲਓ ਫੇਰ ਮੈਂ ਆਪਣੀ ਜਾਣ ਤੇ ਖੇਡ ਜਾਂਦੀ ਹਾਂ। ਪਿਆਰ ਦੀ ਜਗਵੇਦੀ ਪਰ ਸਦਕੇ ਹੋਣਾ ਬਿਹਤਰ ਹੈ, ਲਓ ਮੈਂ ਚੱਲੀ ਅਰ ਕਟਾਰੀ ਪੇਟ ਵਿਚ ਮਾਰੀ।

ਪਰ ਸਿੰਘ ਜੀ ਦੇ ਫੁਰਤੇ, ਹੱਥ ਨੇ ਛੁਰੀ ਪੋਟ ਦੇ ਲਾਗੇ ਅੱਪੜਨ ਤੌਂ ਪਹਿਲਾਂ ਹੀ ਬੇਗਮ ਦਾ ਹੱਥ ਫੜ ਲਿਆ ਔਰ ਕਿਹਾ ਕਿ ਤੂੰ ਇਹ

੧੫੪