ਪੰਨਾ:ਬਿਜੈ ਸਿੰਘ.pdf/161

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪਾਪ ਸਾਡੇ ਸਿਰ ਨਾ ਚਾੜ ਤੇ ਅਸੀਂ ਤੇਰੀ ਖ਼ਾਤਰ ਦੁੱਖ ਝੱਲਦੇ ਹਾਂ, ਜਾਹ ਤਿਆਰੀ ਕਰ ਅਸੀਂ ਵਿਆਹ ਕਰ ਲਵਾਂਗੇ। ਉਹ ਤਾਂ ਖੁਸ਼ ਹੋਕੇ ਗਈ, ਉਧਰ ਸਿੰਘ ਹੁਰਾਂ ਦੇ ਸਾਹਮਣੇ ਇਕ ਬਲੀ ਨਿਹੰਗ ਸਿੰਘ-ਜਿਸ ਦਾ ਚਿਹਰਾ ਦੇਖ ਕੇ ਜੀ ਕੰਬ ਜਾਵੇ ਆ ਖੜੋਤਾ ਅਰ ਤਲਵਾਰ ਤੇ ਕੇ ਬਲਿਆ: 'ਸਿੰਘਾ ! ਇਹ ਕੀ ਬਚਨ ਦਿੱਤਾ ਹਈ, ਕਰਾਂ ਦੇ ਟੁਕ ? ਇਹ ਕਹਿ ਤਲਵਾਰ.. ਵਾਹੀ, 'ਇਸ ਧਮੱਕ ਵਿਚ ਸਿੰਘ ਹੋਰਾਂ ਦੀ ਜਾਗ ਖੁਲ ਗਈ ਤੇ ਅੱਖਾਂ ਮਲ ਮਲਕੇ ਚਾਰ ਚੁਫੇਰੇ ਦੇਖਦੇ ਹਨ, ਕਿਤੇ ਬੇਗਮ ਦੀ ਮੁਸ਼ਕ ਨਹੀਂ, ਕਿਤੇ ਨਿਹੰਗ ਸਿੰਘ ਦਾ ਖੋਜ ਨਹੀਂ, ਕਿਤੇ ਤਲਵਾਰ ਨਹੀਂ, ਇਕੱਲਾ ਬਿਜੈ ਸਿੰਘ ਹੈ ; ਕਲੇਜੇ ਨੂੰ ਧਕਧਕੀ ਲੱਗ ਰਹੀ ਹੈ; ਅੱਖਾਂ ਅੱਗੇ ਮੋਮਬੱਤੀ ਦੇ ਜਗਮਗ ਕਰਦਿਆਂ ਬੀ ਹਨੇਰੇ ਦੇ ਗੋਲ ਗੋਲ ਚੱਕਰ ਆ ਜਾ ਰਹੇ ਹਨ। ਘਾਬਰ ਘਾਬਰੋ ਕੇ ਚਾਰ ਚੁਫੇਰੇ ਨਜ਼ਰ ਦੇ ਦੁਤ ਦੌੜ ਰਹੇ ਹਨ, ਪਰ ਥਹੁ ਨਹੀਂ ਲੱਗਦਾ। ਮੱਥਾ ਤਪ ਰਿਹਾ ਹੈ ਸਰੀਰ ਵਿਚੋਂ ਤੱਤੇ ਭਬੂਕੇ ਨਿਕਲੇ ਰਹੇ ਹਨ ਉਠਕੇ ਬਾਹਰ; ਛੱਜੇ ਤੇ ਜਾ ਬੈਠੇ। ਠੰਢੀ ਠੰਢ ਹਵਾ ਨੇ ਆਣਕੇ ਪਿਆਰ ਦਿੱਤਾ ਸੀਤਲਤਾ ਨੇ ਗਰਮੀ ਨੂੰ ਚੁਸਿਆ; ਮਨ ਟਿਕਾਣੇ ਆਯਾ ਅਰ ਬਿਜੈ ਸਿੰਘ ਨੂੰ ਤਸੱਲੀ ਹੋਈ ਕਿ ਇਹ ਸਭ ਸੁਪਨਾ ਸੀ। ਪਰ ਹਾਇ ਕਹਿਰ, ਸਿੰਘ ਜੀ ਨੂੰ ਆਪਣੇ ਆਪ ਤੇ ਗੁੱਸਾ ਆ ਰਿਹਾ ਹੈ, ਕਿ ਮੈਂ ਸੁਪਨੇ ਵਿਚ ਬੀ ਕਿਉਂ ਪਰਾਈ ਇਸਤੀ ਨੂੰ ਵਿਆਹ ਦਾ ਵਚਨ ਦਿੱਤਾ। ਅੱਗੇ ਮੇਰਾ ਦਿਲ ਸੱਜਣ ਸੀ ਪਰ ਹੁਣ ਵੈਰੀ ਹੋ ਗਿਆ ਜਾਪਦਾ ਹੈ! ਜਦ ਬਗਲ ਵਿਚ ਰਹਿਣ ਵਾਲਾ ਸੱਜਣ ਹੀ ਵੈਰੀ ਹੋ ਗਿਆ ਹੈ, ਚਾਹੇ ਇਸਨੇ ਸੁਪਨੇ ਵਿਚ ਸਾਥ ਛੱਡਿਆ ਹੈ, ਤਦ ਹੁਣ ਕਿਸਤੇ ਆਸ ਰੱਖੀ ਜਾਏ ਕਿ ਅੰਕੜ ਵੇਲੇ ਰਖਿਆ ਕਰੇਗਾ ? ਚਾਰ ਚੁਫੇਰੇ ਸਤ ਧਰਮ ਤੋਂ ਡੇਗਣੇ ਵਿਚ ਲੋਕੀ ਹਨ, ਇਕ ਆਪਣਾ ਮਨ ਸੱਜਣ ਸੀ, ਚਾਹੇ ਇਸ ਨੇ ਨੀਂਦ ਵਿਚ ਸਾਥ ਛੱਡਿਆ ਹੈ, ਪਰ ਛੱਡਿਆ ਤਾਂ ਹੈ ਨਾ, ਖਬਰੇ ਜਾਗਤ ਵਿਚ ਬੀ ਨਾ ਕਦੇ ਧੋਖਾ ਦੇ ਜਾਵੇ। ਸ੍ਰੀ ਗੁਰੂ ਗਰੰਥ ਸਾਹਿਬ ਜੀ ਦਾ ਹੁਕਮ ਹੈ ਕਿ ਸੁਪਨੇ ਵਿਚ ਬੀ ਨਾਮ ਹੀ ਚਿੱਤ ਆਵੇ ਤਾਂ ਚੰਗਾ ਹੈ। ਹਾਂ ਸੁਪਨੇ ਵਿਚ

-੧੫੫-