ਪੰਨਾ:ਬਿਜੈ ਸਿੰਘ.pdf/162

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਬੀ ਸਾਵਧਾਨੀ ਲੋਏ। ਇਹ ਕਹਿੰਦਿਆਂ ਆਪ ਨੇ ਆਪਣੇ ਬੁੱਲ ਟੁੱਕੇ ਅਰ ਕਦੀ ਨਾ ਡੋਲੇ ਸਿੰਘ ਜੀ ਨੇ ਦਿਲ ਤਰਬਾਂ ਨੂੰ ਖਿੱਚਿਆ। ਜਿਨ੍ਹਾਂ ਅੱਖਾਂ ਨੇ ਬੜੇ ਬੜੇ ਕਸ਼ਟਾਂ ਵਿਚ ਹੰਝੂਆਂ ਦੀ ਵਾਕਫੀ ਬੀ ਨਹੀਂ ਸੀ ਕੀਤੀ, ਇਸ ਵੇਲੇ ਕੁਛ ਸਜਲ ਹੋ ਆਈਆਂ ਸਨ।

ਖਾਲਸਾ ਜੀ! ਆਪਣੇ ਬਜ਼ੁਰਗਾਂ ਦੇ ਜਤ ਸਤ ਵੱਲ ਧਿਆਨ ਕਰੋ, ਕਿ ਸੁਪਨੇ ਵਿਚ ਨਿਰਾ ਗੱਲਾਂ ਮਾਤ ਦੇ ਕਰਨੇ ਤੇ ਦੁਖੀ ਹੋ ਰਹੇ ਹਨ। ਸਿੱਖਾਂ ਦੇ ਤੇਜ ਪ੍ਰਤਾਪ ਦਾ ਇਹੋ ਭੇਦ ਸੀ, ਜੋ ਸਾਨੂੰ ਮਾਲੂਮ ਨਾ ਰਹਿਣ ਕਰਕੇ ਅਸੀਂ ਔਖੇ ਹੋ ਰਹੇ ਹਾਂ।

ਜਤ ਸਤ ਦੇ ਤਾਪ ਨਾਲ ਸਰੀਰ ਪਸ਼ਟ ਤੇ ਜਵਾਨ ਹੁੰਦਾ ਹੈ, ਅਰ ਸੰਤਾਨੇ ਬਲਵਾਨ ਹੁੰਦੀ ਹੈ, ਆਪਣੀ ਆਤਮਾਂ ਬੁਛ ਔਰ ਸੰਤਾਨ ਦੀ ਆਤਮਾ ਨਿਰਮਤਾਈ ਵੱਲ ਰੁਖ਼ ਕਰਦੀ ਹੈ। ਜੋ ਲੋਕ ਇਸ ਗੁਣ ਨੂੰ ਧਾਰਨ ਕਰਦੇ ਹਨ ਸੋ ਸਦਾ ਸੰਸਾਰ ਪਰ ਵਧਦੇ ਹਨ, ਜੋ ਇਸ ਗੁਣ ਨੂੰ ਛੱਡਦੇ ਹਨ ਆਪਣੇ ਪੈਰੀਂ ਆਪ ਕੁਹਾੜਾ ਮਾਰਦੇ ਹਨ। ਭੋਰਥਰੀ ਕਹਿੰਦਾ ਹੈ-ਨਾ ਸਮਝੋ ਕਿ ਤੁਸੀਂ ਭੋਗਾਂ ਨੂੰ ਭੋਗਦੇ ਹੋ, ਨਹੀਂ ਭੋਗ ਤੁਹਾਨੂੰ ਭੋਗਦੇ ਹਨ। ਸ਼ਰੀਰ ਬੁੱਢਾ ਹੋ ਜਾਂਦਾ ਹੈ; ਵਾਸ਼ਨਾਂ ਬੁੱਢੀਆਂ ਨਹੀਂ ਹੁੰਦੀਆਂ, ਇਸ ਤੋਂ ਸਮਝ ਲਵੋ ਕਿ ਭੋਗ ਭੋਗਦੇ ਹੋਏ ਜੀਵੇ ਆਪ ਭੋਗੇ ਜਾਂਦੇ ਹਨ। ਸਰੀਰ ਦੀ ਤਾਕਤ ਤੇ ਅਰੋਗਤਾ ਅਰ ਆਤਮਾ ਦੀ ਸ਼ੁੱਧੀ ਤੇ ਕੌਮੀ ਉੱਨਤੀ ਦਾ ਪਹਿਲਾ ਅਸੂਲ ਉੱਚਾ ਸੁੱਚਾ ਆਚਰਨ ਹੈ ਤੇ ਨਾਲ ਬਾਣੀ ਨਾਮ ਦਾ ਅਭੇਸ!

ਕੁਝ ਸੌ ਵਰ੍ਹਾ ਬੀਤਿਆ ਤਾਂ ਤੁਹਾਡਾ ਐਰਜ ਸੀ; ਅੱਜ ਨਹੀਂ। ਓਦੋਂ ਭਜਨ ਬੰਦਗੀ ਤੇ ਸੁੱਚੇ ਆਚਰਨ ਨਾਲ ਬਹੁਤ ਪਿਆਰ ਸੀ। ਭਾਵੇਂ ਅਜੇ ਬੀ ਸਿਖ ਬਹਾਦਰ ਹਨ, ਪਰ ਕਿਥੇ ਬਾਬਾ ਦੀਪ ਸਿੰਘ ਤੇ ਬਾਬਾ ਗੁਰਬਖਸ਼ ਸਿੰਘ ਵਾਲੀਆਂ ਰਾਠ ਸੂਰਮਗਤੀਆਂ, ਓਹ ਰਿਸ਼ਟ

—————

  • ਅੱਖਾਂ ਤੇਰ-ਬਤਰ ਹੋਣਾ।
  • ਪੰਜਾਹ ਕੁ ਵਰਤੇ ਹੋਏ ਤਾਂ ਸਿੱਖ ਸਰਦਾਰੀਆਂ ਨੂੰ ਕੱਚੇ ਕੁਸ਼ਾਮਤੀ ਤੇ ਕੁਸੰਗੀ ਆ ਲੱਗੇ ਸੀ; ਹੁਣ ਪਛਮੀ ਕੁਸੰਗ ਔਖ ਦੇ ਰਿਹਾ ਹੈ।

-੧੫੬-