ਪੰਨਾ:ਬਿਜੈ ਸਿੰਘ.pdf/163

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪੁਸ਼ਟ ਸਰੀਰ, ਉਹ ਸ਼ੇਰਾਂ ਵਰਗੀ ਡੀਲ, ਓਹ ਬਲ, ਉਨ੍ਹਾਂ ਵਰਗਾ ਧਰਮ, ਭਰੋਸਾ, ਸਿੱਖੀ ਸਿੱਦਕ।

੨੧. ਕਾਂਡ।

ਜਿਹਾ ਕੁ ਅਸੀਂ ਪਿੱਛੇ ਕਹਿ ਆਏ ਹਾਂ ਦਰਬਾਰ ਦਾ ਕੰਮ ਵਿਗੜਨ ਲੱਗ ਗਿਆ ਸੀ। ਦਰਬਾਰੀ ਵਿਚਾਰੇ ਬੜੀ ਔਕੜ ਵਿਚ ਫਸ ਗਏ। ਜੇ ਬੇਗਮ ਦੇ ਹੁਕਮ ਨੂੰ ਉਡੀਕਦੇ ਤਦ ਕਈ ਕਈ ਦਿਨ ਐਵੇਂ ਬੀਤ ਜਾਂਦੇ ਜੇ ਬਿਨਾਂ ਪੁੱਛੇ ਕਰਦੇ ਤਦ ਬੇਗਮ ਨਾਰਾਜ਼ ਹੁੰਦੀ ਪਰ ਨਾਰਾਜ਼ ਬੀ ਐਸੀ ਕਰੜੀ ਕਿ ਚੰਗੇ ਚੰਗੇ ਅਮੀਰਾਂ ਦੀ ਇੱਜ਼ਤ ਲਾਹ ਸਿਟਦੀ। ਇਕ ਦਿਨ ਇਕ ਦਲੇਰ ਅਮੀਰ ਨੇ ਸਮਝਾਇਆ, ਸਮਝਣਾ ਤੇ ਕਿਤੇ ਰਿਹਾ ਇਸ ਨੇ ਵਿਚਾਰੇ ਦੀ ਚੰਗੀ ਪਤ ਲਾਹੀ। ਭਿਖਾਰੀ ਖਾਂ ਦੀ ਹੋਣੀ ਅਜੇ ਅੱਖਾਂ ਅੱਗੇ ਤਾਜ਼ਾ ਹੀ ਸੀ, ਸਾਰੇ ਦਰਬਾਰੀਆਂ ਨੇ ਕੱਠੇ ਹੋ ਕੇ ਇਕ ਚਿੱਠੀ ਦਿੱਲੀ ਭੇਜ ਦਿੱਤੀ ਅਰ ਘਰੋਂ ਘਰੀ ਬੈਠ ਗਏ, ਦਰਬਾਰ ਤੇ ਰਿਆਸਤ ਦਾ ਕੰਮ ਛਡ ਦਿੱਤਾ। ਇਹੋ ਜੇਹਾ ਸੁਲੱਖਣਾ ਵੇਲਾ ਸਿੰਘ ਲੱਭਦੇ ਹੀ ਰਹਿੰਦੇ ਸਨ ਸੋ ਓਹ ਕੰਮ ਵਿਚ ਲਗ ਪਏ ਸਨ ਅਰ ਆਪਣਾ ਸਿੱਕਾ ਬਿਠਾਉਣ ਵਿਚ ਤਤਪਰ ਹੋ ਰਹੇ ਸਨ। ਕਰੋੜਾ ਸਿੰਘ ਦੇ ਜਥੇ ਵਿਚ ਇਹ ਵੇਲਾ ਬਿਜੈ ਸਿੰਘ ਦੇ ਛੁਡਾਉਣ ਦਾ ਇਕ ਭਾਰੀ ਉੱਤਮ ਸਮਝਿਆ ਗਿਆ। ਇਕ ਦਿਨ ਰੌਣੀ ਰੱਖ ਵਿਚ ਦੀਵਾਨ ਲੱਗਾ ਹੋਇਆ ਸੀ, ਸਰਦਾਰ ਹੁਰਾਂ ਨੇ ਸ਼ੀਲ ਕੌਰ ਨੂੰ ਅਰ ਭੁਜੰਗੀ ਨੂੰ ਪੰਥ ਦੇ ਸਾਹਮਣੇ ਖੜਾ ਕਰ ਕੇ ਸਭ ਨੂੰ ਇਨ੍ਹਾਂ ਦੇ ਦੁੱਖਾਂ ਅਰ ਧਰਮ ਪਾਲਣ ਦਾ ਹਾਲ ਸੁਣਾਯਾ ਅਰ ਨਾਲ ਹੀ ਬਿਜੈ ਸਿੰਘ ਜੀ ਦੇ ਕਿਲ੍ਹੇ ਵਿਚ ਫਸੇ ਹੋਏ ਹੋਣ ਦੇ ਹਾਲ ਦੱਸੋ ਕਿ ਕਿਸ ਕਿਸ ਪ੍ਰਕਾਰ ਦੇ ਲਾਲਚਾਂ ਦੇ, ਸਮੁੰਦਰ ਵਿਚ ਅਡੋਲ ਖੜੇ ਹਨ! ਇਹ ਸਾਰੇ ਸਮਾਚਾਰ ਸੁਣ ਕੇ ਖ਼ਾਲਸਾ ਜੀ ਨੇ ਧੰਨ ਕੀਤੀ ਅਰ ਫੇਰ ਸਭ ਨੇ ਕਿਹਾ ਕਿ ਚਲੋ ਹੁਣ ਉਨ੍ਹਾਂ ਨੂੰ ਕੱਢੀਏ। ਕਰੋੜਾ ਸਿੰਘ ਨੇ ਪੁਛਿਆ: ਕਿ ਕੀਕੂੰ ਕੰਮ ਕੀਤਾ ਜਾਏ, ਕੁੱਝ ਸਲਾਹ ਦੱਸੋ? ਉਸ ਵੇਲੇ ਕਈ ਸਿੰਘਾਂ ਨੇ ਸਲਾਹ ਦਸੀ। ਇਕ ਨੇ ਕਿਹਾ-ਇਕ ਦਮ ਕੂਚ ਕਰਕੇ

-੧੫੭-