ਪੰਨਾ:ਬਿਜੈ ਸਿੰਘ.pdf/164

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜਾ ਪਵੇ। ਇਕ ਨੇ ਕਿਹਾ-ਸਾਰਾ ਪੰਥ ਕੱਠਾ ਕਰਕੇ ਖੂਬ ਜੰਗ ਕਰੋ। ਸਰਦਾਰ ਹਰੀ ਬੋਲੇ ਕਿ ਭਾਵੇਂ ਪਾਤਸ਼ਾਹੀ ਢਿੱਲੀ ਹੋਈ ਹੈ, ਪਰ ਦਿਨ ਦੀਵੀਂ ਤੇ ਖਲਮ ਖੁੱਲੇ ਲਾਹੌਰ ਪਹੁੰਚਣਾ ਕਠਨ ਹੈ। ਭਾਵੇਂ ਵੈਰੀ ਅ੫ ਵਿਚ ਪਾਟੇ ਪਏ ਹਨ ਪਰ ਸਾਡੇ ਗਿਆਂ ਸਭ ਨੇ ਇਕ ਹੋ ਜਾਣਾ ਹੈ। ਜੇ ਪੰਥ ਕੱਠਾ ਕਰੀਏ ਤਾਂ ਵਕਤ ਨਹੀਂ ਕਿਉਂਕਿ ਪੰਜਾਬ ਦੇ ਦੋ ਦਾਵੇਦਾਰ ਬਣੀ ਬੈਠੇ ਹਨ। ਇਕ ਦਿੱਲੀ ਦੂਜਾ ਬਲ! ਦੁਨ੍ਹਾਂ ਨੂੰ ਖਬਰਾਂ ਪਹੁੰਚ ਪਈਆਂ ਹੋਣਗੀਆਂ। ਅਰ ਕਿਸੇ ਨਾ ਕਿਸੇ ਨੇ ਉਸ ਵੇਲੇ ਤਕ ਪਹੁੰਚ ਪੈਣਾ ਹੈ, ਕੋਈ ਹੋਰ ਚੌਲ ਕੱਢ ਕਿ ਜਿਸ ਕਰ ਕੇ ਸੱਪ ਵੀ ਮਰੇ ਤੇ ਸੋਟਾ ਵੀ ਬਚੇ

ਇਹ ਸੁਣਕੇ ਸਾਰੇ ਸਿਆਣੇ ਚੁੱਪ ਹੋ ਗਏ ਅਰ ਡੂੰਘੀ ਸੋਚ ਵਿਚ ਪੈ ਗਏ, ਪਰ ਭੁਜੰਗੀ ਹੱਥ ਜੋੜ ਕੇ ਖਲੋ ਗਿਆ ਤੇ ਬੋਲਿਆ, 'ਬਾਪੁ ਜੀ! ਕਿਉਂ ਨਾ ਸਾਰੇ ਸਿੰਘ ਭੇਸ ਵਟਾ ਕੇ ਅੱਡ ਅੱਡ ਰਸਤਿਆਂ ਥਾਣੀ ਲਾਹੌਰ ਦੇ ਕੋਲ ਰਾਵੀ ਦੇ ਝੱਲ ਵਿਚ ਜਾਂ ਕੱਠੇ ਹੋਣ ਅਰ ਹਨੇਰੇ ਹੋਏ ਚਾਣਚੱਕ ਕਿਲੇ ਵਿਚ ਵੜ ਕੇ ਪਿਤਾ ਜੀ ਨੂੰ ਛੁਡਾ ਲਿਆਉਣ

ਕੋੜਾ ਸਿੰਘ ਸੁਣ ਕੇ ਹੀ ਮੁਸਕਾ ਪਿਆ ਨੂੰ ਮੁੜ ਮੁੜ ਭੇਜੰਗੀ ਦੇ ਚਿਹਰੇ ਵੱਲ ਤੱਕੇ; ਛੇਕੜ ਗਲ ਨਾਲ ਲਾ ਕੇ ਬੋਲਿਆ, “ਧੰਨੁ ਜਨਨੀਂ ਜਿਨਿ ਜਾਇਆ ਧੰਨੁ ਪਿਤਾ ਪਰਧਾਨੁ'। ਭੁਜੰਗੀ ਦੀ ਸਲਾਹ ਨੂੰ ਮਸਤਾਨ ਸਿੰਘ ਤੇ ਧਰਮ ਸਿੰਘ ਨੇ, ਜੋ ਕੋੜਾ ਸਿੰਘ ਦੇ ਸੱਜੇ ਖੱਬੇ ਸਨ, ਬਹੁਤ ਪਸੰਦ ਕੀਤਾ ਅਰ ਹੋਰ ਸਾਰੇ ਸਿੰਘਾਂ ਨੇ ਵਾਹ ਵਾਹ ਕੀਤੀ।

ਸਿੰਘਾਂ ਨੇ ਅੱਡ ਅੱਡ ਵੇਸ ਕਰ ਲਏ, ਕੋਈ ਪਠਾਣ, ਕੋਈ ਮੁਗਲ, ਕੋਈ ਰਾਜਪੂਤ, ਕੋਈ ਜ਼ਿਮੀਦਾਰ ਬਣ ਗਿਆ ਤੇ ਕੂਚ ਕਰ ਦਿੱਤੀ। ਇਸ ਤਰਾਂ ਯਕਾ ਦੁਕਾ ਹੋ ਕੇ ਸਾਰੇ ਰਾਵੀ ਦੇ ਝਲ ਵਿਚ ਆ ਕੱਠੇ ਹੋਏ। ਹੀਏ ਭੇਜ ਕੇ ਖ਼ਬਰਾਂ ਲਈਆਂ ਤਾਂ ਪਤਾ ਲੱਗਾ ਕਿ ਫੌਜ ਸਾਰੀ ਮੀਆਂ ਮੀਰ ਫਕੀਰ ਦੇ ਰੋਜ਼ੇ ਲਾਗਲੇ ਮੈਦਾਨ ਵਿਚ ਕਿਸੇ ਤਿਆਰੀ ਲਈ ਇਕੱਠੀ ਹੋ ਰਹੀ ਹੈ। ਕਿਲੇ ਅੱਗੇ ਪਹਿਰਾ ਥੋੜਾ ਹੀ ਹੁੰਦਾ ਹੈ, ਅੰਦਰ ਬੀ ਥੋੜੀ ਜਿਹੀ ਸੈਨਾਂ ਹੈ। ਇਹ ਸਾਰੇ ਭੇਤ ਉਸ ਗੋਲੀ ਨੇ ਦੱਸੇ ਜਿਸ ਨੇ

-੧੫੮-