ਪੰਨਾ:ਬਿਜੈ ਸਿੰਘ.pdf/165

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸ਼ੀਲ ਕੌਰ ਨੂੰ ਜ਼ਹਿਰ ਪਿਲਾਈ ਸੀ। ਇਹ ਤਦ ਤੋਂ ਮਨ ਵਿਚ ਐਸੀ ਪਛੁਤਾਈ ਸੀ ਕਿ ਬਿਜੈ ਸਿੰਘ ਦੀ ਲੁਕ ਛੁਪ ਕੇ ਸਹਾਇਤਾ ਕਰਦੀ ਤੇ ਬਾਹਰ ਖਬਰਾਂ ਲੈ ਦੇ ਆਉਂਦੀ। ਅੱਜ ਕਿਸੇ ਕੰਮ ਕਿਲ੍ਹਿਓਂ ਬਾਹਰ ਨਿਕਲੀ ਤਾਂ ਪਹਿਲਾਂ ਪੰਜਵੀਂ ਪਾਤਸ਼ਾਹੀ ਦੇ ਡੇਰੇ ਦੇ ਕੱਚੇ ਕੋਠੇ ਵਿਚ ਸੂਰਮਾਂ ਸਿੰਘਾਂ ਹੋਰਾਂ ਪਾਸ ਗਈ। ਉਥੇ ਹੀ ਭਾਈ ਰਮਤਾ ਸਿੰਘ ਜੀ ਸੂੰਹੀਆਂ ਆਇਆ ਬੈਠਾ ਸੀ; ਉਹ ਉਸ ਨੂੰ ਝੱਟ ਸਰਦਾਰ ਪਾਸ ਲੈ ਗਿਆ। ਉਥੇ ਉਸ ਨੇ ਸਾਰਾ ਭੇਦ ਸਰਦਾਰ ਜੀ ਨੂੰ ਜਾ ਦੱਸਿਆ ਅਰ ਭਰੋਸਾ ਦਿਵਾਇਆ ਕਿ ਮੈਂ ਆਪ ਨੂੰ ਸਿੱਧਾ ਬਿਜੈ ਸਿੰਘ ਦੇ ਕੋਠੇ ਵਿਚ ਲੈ ਚੱਲਾਂਗੀ।

ਜਦ ਘੁਸਮਸਾਲਾ ਹੋਯਾ ਤਦ ਅਚਾਨਕ ਕਿਲ੍ਹੇ ਦੇ ਬੂਹੇ ਅੱਗੇ ਦਸ ਆਦਮੀ ਆ ਨਿਕਲੇ, ਜਿਨ੍ਹਾਂ ਨੇ ਪਹਿਰੇਦਾਰਾਂ ਨਾਲ ਦੋ ਹੱਥ ਕੀਤੇ।ਪਹਿਰੇ ਵਾਲੇ ਆਦਮੀ ਅਚਾਨਕ ਘਿਰੇ ਘਬਰਾਕੇ ਮੁਕਾਬਲਾ ਠੀਕ ਨਾ ਕਰ ਸਕੇ ਤੇ ਜ਼ਖ਼ਮੀ ਹੋ ਕੇ ਡਿਗ ਪਏ। ‘ਬਿਜੈ ਡੰਕ’ ਦਾ ਆਵਾਜ਼ਾ ਹੋਯਾ ਅਰ ਝੱਟ ਪੰਜਾਹ ਕੁ ਜਵਾਨ ਸਨੱਧਬਧ ਯਕਾਯਕ ਪਿਛੋਂ ਨਿਕਲ ਆਏ ਤੇ ਕਿਲ੍ਹੇ ਦੇ ਅੰਦਰ ਵੜ ਗਏ। ਪਿਛੋਂ ਪੰਜਾਹ ਕੁ ਆਦਮੀ ਹੋਰ ਆਏ ਤੇ ਦਰਵਾਜ਼ੇਪੁਰ ਪਹਿਰੇ ਤੇ ਹੋ ਗਏ। ਇੰਨੇ ਕੁ ਹੋਰ ਆਏ ਤੇ ਅੰਦਰ ਵਧੇ ਅਰ ਸੌ ਸੌ ਕਦਮ ਉਤੇ ਜਿਉਂ ਜਿਉਂ ਅੱਗੇ ਵਧਦੇ ਗਏ, ਚਹੁੰ ਚਹੁੰ ਦਾ ਪਹਿਰਾ ਖੜਾ ਕਰੀ ਗਏ। ਪਿਛੇ ਕੁਛ ਵਾਟ 'ਤੇ ਹੋਰ ਸੈਨਾ ਸੀ, ਸੋ ਸੀਟੀ ਦੀ ਆਵਾਜ਼ ਤੇ ਜੁਆਨ ਹੋਰ ਘੱਲ ਦਿੰਦੀ ਸੀ। ਗੋਲੀਂ ਰਸਤਾ ਦੱਸਦੀਂ ਗਈ ਅਰ ਮਸਤਾਨ ਸਿੰਘ ਜੀ ਜੁਆਨਾਂ ਨੂੰ ਅੱਗੇ ਅੱਗੇ ਕਰੀ ਗਏ, ਤਦੇ ਖਬਰ ਜੋ ਬਿਜੈਸਿੰਘ ਦੇ ਕੋਠੇ ਅੱਗੇ ਜਾ ਠਹਿਰੇ। ਬੂਹੇ ਦੀਆਂ ਝੀਤਾਂ ਥਾਣੀਂ ਨਜ਼ਰ ਕੀਤੀ ਤਾਂ ਡਿੱਠਾ-ਅਸਚਰਜ ਕੌਤਕ ਹੈ, ਕਮਰਾ ਹੈ ਕਿ ਸੁਰਗ ਨਾ ਨਮੂਨਾ ਹੈ, ਈਰਾਨੀ ਗਲੀਚੇ ਤੋਂ ਮਖ਼ਮਲਾਂ ਹੇਠ ਵਿਛੀਆਂ ਹਨ, ਮੋਰਪੰਖ ਦੀ ਉਣਤ ਦੇ ਪਲੰਘ ਲੱਗ ਰਹੇ ਹਨ, ਸੋਨੇ ਚਾਂਦੀ ਦੀਆਂ ਚੌਕੀਆਂ ਸਜ ਰਹੀਆਂ —————

  • ਮਗਰੋਂ ਇਸ ਗੋਲੀ ਨੇ ਵੀ ਅੰਮ੍ਰਿਤ ਛਕ ਲਿਆ ਸੀ ਅਰ ਸੇਵਾ ਵਿਚ ਉਮਰ ਬਿਤਾਈ ਸਾਸੁ{{rh||-੧੫੯-|