ਪੰਨਾ:ਬਿਜੈ ਸਿੰਘ.pdf/167

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਓਪਰੇ ਆ ਗਏ ਹਨ।’ ਓਹ ਹਬਸ਼ੀ ਗੋਲੀ ਨੂੰ ਜਾਣਦੇ ਸੇ, ਉਨ ਨੱਸੇ। ਉਨ੍ਹਾਂ ਨੇ ਪਿੱਠ ਦਿਤੀ ਸੀ ਕਿ ਮਸਤਾਨ ਸਿੰਘ ਨੇ ਬੰਦੂਕ ਦੇ ਕੁਦੇ ਦੀ ਹੁੱਝ ਦੇ ਕੇ ਬੁਹਾ ਤੋੜ ਦਿਤਾ ਅਤੇ ਦੂਜੀ ਛਿਨ ਵਿਚ ਕੌੜਾ ਸਿੰਘ ਹੁਰੀ ਇਹ ਗਾਉਂਦੇ ਹੋਏ: 'ਜਨ ਨਾਨਕ ਅੰਗੁ ਕੀਆਂ ਪ੍ਰਭਿ ਕਰਤੈ ਜਾਕੇ ਕੋਟਿ ਐਸੀ ਦਸਾਇ ॥' ਸਿੰਘ ਹੁਰਾਂ ਦੀ ਜਾ ਜੱਫੀ ਭਰੀ ਅਰ ਕਲਾਈ ਵਿਚ ਲੈ ਬਾਹਰ ਆਏ ! ਸਤਿ ਸ੍ਰੀ ਅਕਾਲ ਹੌਲੀ ਹੌਲੀ ਗੱਜਿਆ, ਜਿੱਰੋ ਸਿਆਲੇ ਦੀ ਤਰੇਲ ਪੈਂਦੀ ਹੈ। ਮਸਤਾਨ ਸਿੰਘ ਤੇ ਧਰਮ ਸਿੰਘ ਜੱਫੀ ਪਾ ਮਿਲੇ, ਸਿੰਘ ਹੁਰਾਂ ਅਚੰਭੇ ਹੋ ਕੇ ਫਤੇ ਗਜਾਈ, ਪਰ ਸਮੇਂ ਦੇ ਭੀੜੇ ਹੋਣ ਕਰਕੇ ਸਰਦਾਰ ਨੇ ਪਿੱਛੇ ਨੂੰ ਕੂਚ ਦਾ ਬੋਲਾ ਤੁਰੰਤ ਦੇ ਦਿੱਤਾ। ਚੁੱਪ ਚੁਪੀਤੀ ਖ਼ਾਲਸੇ ਦੀ ਫੋਜ ਪਿਛਲੇ ਪਾਸੇ ਮੁੜੀ। ਇਕ ਜਿਹਲਖਾਨੇ ਦੇ ਬੂਹੇ ਅੱਗੇ ਕੁਛ ਸਿਪਾਹੀ ਪਹਿਰਾ ਦੇ ਰਹੇ ਨਜ਼ਰ ਪਏ, ਉਹਨਾਂ ਨੇ ਬੰਦੂਕੇ ਸਰ ਕੀਤੀ, ਖਾਲਸੇ ਦੀਆਂ ਤਲਵਾਰਾਂ ਨੇ ਹੱਥਹੱਥੀ ਨਿਬੇੜਾ ਕੀਤਾ ਤੇ ਆਪ ਅੱਗੇ ਵਧੇ! ਇਹ ਅਜੇ ਕਿਲੇ ਦੇ ਬਾਹਰ ਨਹੀਂ ਹੋਏ ਸਨ, ਕਿਲੇ ਵਿਚੋਂ ਬੜੇ ਘਮਸਾਨ ਤੇ ਰੋਲੇ ਦੀ ਆਵਾਜ਼ ਉਠ ਪਈ। ਤੁਰੀਆਂ ਵਜ ਰਹੀਆਂ ਸਨ ਤੇ ਸੱਜੇ ਖੱਬੇ ਬੇਤੁਕੀਆਂ ਬੰਦੂਕਾਂ ਦੀ ਠਾਹ ਨੂਹ ਹੋ ਰਹੀ ਸੀ, ਅਰ ਵਿਚ ਬੇਮ ਦੀ ਕ੍ਰੋਧ ਭਰੀ ਆਵਾਜ਼ ਕੜਕਦੀ ਸੁਣਾਈ ਦਿੰਦੀ ਸੀ। ਸਿੰਘ ਅਜੇ ਕਿਲ੍ਹੇ ਦੇ ਬੂਹੇ ਡਕ ਪਹੁੰਚੇ ਹੀ ਸਨ ਕਿ ਤਿੰਨ ਚਾਰ ਮੁਤਾਬ ਅਕਾਸ਼ ਵਿਚ ਚੜ੍ਹਾਏ ਮਾਨੈਂ ਦਿਨ ਚੜ੍ਹ ਗਿਆ, ਤੁਰਕਾਂ ਦੇਖਿਆ ਸਿੱਖਾਂ ਦੀ ਫੌਜ ਹੈ, ਅਤੇ ਦਰਯਾ ਨੂੰ ਜਾ ਰਹੀ ਹੈ, ਇਸ ਹਾਲਤ ਨੂੰ ਕੌੜਾਂ ਸਿੰਘ ਨੇ ਬੀ ਦੇਖ ਲਿਆ ਅਰ ਸੋਚਿਆ ਕਿ ਇਨ੍ਹਾਂ ਨੇ ਦੋ ਚਾਰ ਤੋਂ ਸੁਰੂ ਕਰ ਦੇਣੀਆਂ ਹਨ, ਔਰ ਬਾਡਾ ਨੁਕਸਾਨ ਬਹੁਤ ਹੋਵੇਗਾ ! ਪਰ ਇਹ ਜਾਣਦਾ ਸੀ ਕਿ ਤੋਪਾਂ ਭਰਦਿਆਂ ਭੀ ਇਨ੍ਹਾਂ ਨੂੰ ਚਿਰ ਲਗੇਗਾ, ਇਸ ਕਰਕੇ ਤੁਰਤ ‘ਹੋਰਨ' ਦਾ ਹੁਕਮ ਦਿੱਤਾ। ਫੌਜੇ ਸਰਪੱਟ ਹੋ ਦੌੜੀ। ਸ਼ੁਕਰ ਹੈ ਕਰਤਾਰ ਦਾ, ਅਰ ਸ਼ਾਬਾਸ਼ ਹੈ ਜਥੇਦਾਰ ਦੀ ਅਕਲ ਦੇ ਕਿ ਓਹ ਤੋਪ ਦੇ ਗੋਲੇ ਸਰ ਹੋਣ ਛੋਂ ਪਹਿਲੇ ਗੋਲੇ ਦੀ ਮਾਰ ਤੋਂ ਪਰੇ ਨਿਕਲ ਗਏ। ਇੰਨੇ ਤਾਂਈਂ

-੧੬੧-