ਪੰਨਾ:ਬਿਜੈ ਸਿੰਘ.pdf/168

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦਰਯਾ ਦਾ ਗਾੜਾ ਝੱਲ ਆ ਗਿਆ ਅਰ ਸਿੰਘਾਂ ਦਾ ਦਲ ਝੱਲ ਵਿਚ ਵੜ ਕੇ ਰਾਤੋ ਰਾਤ ਕੁਝ ਮੀਲ ਪੈਂਡਾ ਨਿਕਲ ਕੇ ਇਕ ਭਾਰੀ ਰੱਖ ਵਿਚ ਜਾ ਲੁਕਿਆ। ਜਿੱਥੇ ਜਾ ਕੇ ਬਿਸਰਾਮ ਕੀਤਾ; ਵਿਛੁੜੇ ਮਿਲੇ ਦਿਲਾਂ ਦੇ ਦੁੱਖ ਵੰਡੇ ਤੇ ਕਰਤਾਰ ਦਾ ਸ਼ੁਕਰ ਕੀਤਾ।

ਬਿਜੈ ਸਿੰਘ ਹੋਰਾਂ ਫੇਰ ਓਹੋ ਕੰਮ ਸੰਭਾਲਿਆ, ਸ਼ੀਲ ਕੌਰ ਨੇ ਲੰਗਰ ਆਦਿ ਦੀ ਸੇਵਾ ਸਿਰ ਚੁੱਕ ਲਈ, ਪਰ ਹੁਣ ਦਿਨ ਜ਼ਰਾ ਆਰਾਮ ਦੇ ਸਨ, ਇਸ ਲਈ ਕੁਝ ਦਿਹਾੜੇ ਚੰਗੇ ਆਰਾਮ ਦੇ ਬੀਤਣ ਲੱਗੇ ਅਰ ਇਸ ਧਰਮੀ ਟੱਬਰ ਨੇ ਮੁਸੀਬਤਾਂ ਦੇ ਮੂੰਹੋਂ ਛੁਟ ਕੇ ਸੁਖ ਤੇ ਆਰਾਮ ਦੀ ਸ਼ਕਲ ਡਿੱਠੀ।

੨੨. ਕਾਂਡ

ਉਧਰ ਬੇਗਮ ਦਾ ਹਾਲ ਸੁਣੋ। ਜਦ ਸਿੱਖਾਂ ਦੀ ਫੌਜ ਦੇ ਚੁੱਪਚੁਪੀਤੇ ਕਿਲ੍ਹੇ ਵਿਚ ਵੜਨ ਦੀ ਖਬਰ ਹੋਈ ਤਾਂ ਬੜੀ, ਕ੍ਰੋਧਵਾਨ ਹੋਈ, ਰੋਹ ਚੜ੍ਹ ਗਿਆ ਅਰ ਕਿਲ੍ਹੇ ਦੇ ਜਮਾਂਦਾਰ ਨੂੰ ਬੁਲਾ ਕੇ ਝਾੜਿਆ। ਉਸ ਨੇ ਬੜੀ ਫੁਰਤੀ ਕੀਤੀ, ਪਰ ਫੁਰਤੀਆਂ ਦੇ ਕਾਰਗਰ ਹੋਣ ਤੋਂ ਪਹਿਲੇ ਸਿੰਘ ਉਨ੍ਹਾਂ ਦੀ ਮਾਰ ਤੋਂ ਪਾਰ ਨਿਕਲ ਗਏ ਸਨ। ਝੁੰਜਲਾਈ ਹੋਈ ਬੇਗਮ ਨੇ ਜਮਾਂਦਾਰ ਨੂੰ ਕੈਦ ਕੀਤਾ ਅਰ ਬਾਕੀ ਫੌਜ ਨੂੰ ਜੋ ਮੀਆਂ ਮੀਰ ਦੇ ਲਾਗੇ ਉਤਰੀ ਪਈ ਸੀ ਤਿਆਰ ਕਰਵਾ ਕੇ ਸਿੱਖਾਂ ਦੇ ਮਗਰ ਤੋਰਿਆ। ਦੋ ਦਿਨ ਟੱਕਰਾਂ ਮਾਰ ਕੇ ਉਹ ਬੀ ਮੁੜ ਆਏ, ਕਿਉਂਕਿ ਉਨ੍ਹਾਂ ਨੂੰ ਸਿਖਾਂ ਦਾ ਖੁਰਾ ਖੋਜ ਬੀ ਨਾ ਲੱਭਿਆ। ਦੋ ਚਾਰ ਦਿਨ ਮਗਰੋਂ ਜਦ ਕ੍ਰੋਧ ਠੰਢਾ ਹੋਇਆ, ਬੇਗਮ ਨੂੰ ਬਿਜੈ ਸਿੰਘ ਦੀ ਗੁਸਤਾਖ਼ੀ ਤੇ ਨਿਕਲ ਜਾਣਾ ਦੁੱਖ ਦੇਣ ਲੱਗਾ, ਸੋ ਵਹਿਣਾਂ ਵਿਚ ਡੁੱਬੀ ਰਹੇ। ਇਸ ਦਸ਼ਾ ਵਿਚ ਇਕ ਹੋਰ ਮੁਸੀਬਤ ਨੇ ਉਸ ਨੂੰ ਆ ਘੇਰਿਆ; ਉਹ ਇਹ ਕਿ ਦਰਬਾਰੀਆਂ ਦਾ ਪਾਤਸ਼ਾਹ ਵਲ ਸ਼ਿਕਾਇਤ ਲਿਖਣੇ ਦਾ ਹਾਲ ਉਸ ਨੂੰ ਮਾਲੂਮ ਹੋ ਗਿਆ, ਹੁਣ ਉਹ ਘਾਬਰੀ ਕਿ ਇਹ ਤਾਂ ਪਾਤਸ਼ਾਹੀ ਬੀ ਚੱਲੀ । ਇਸ ਖ਼ਬਰ ਨੇ ਉਸ ਦੇ ਢੱਠੇ ਦਿਲ ਵਿਚ ਉਲਟਾ ਜੋਸ਼ ਪੈਦਾ ਕੀਤਾ, ਉਸਦਾ ਨਰ ਸੁਭਾਉ, ਜੋ

-੧੬੨-